Home / Breaking News / ‘ਨਿਊਯਾਰਕ ਟਾਈਮਜ਼’ ਦੀ ਚੇਤਾਵਨੀ ‘ਕਸ਼ਮੀਰੀਆਂ ‘ਤੇ ਫ਼ੌਜ ਦੇ ਜ਼ੁਲਮ ਨਾਲ ਵਧੇਗਾ ਵੱਖਵਾਦ’

‘ਨਿਊਯਾਰਕ ਟਾਈਮਜ਼’ ਦੀ ਚੇਤਾਵਨੀ ‘ਕਸ਼ਮੀਰੀਆਂ ‘ਤੇ ਫ਼ੌਜ ਦੇ ਜ਼ੁਲਮ ਨਾਲ ਵਧੇਗਾ ਵੱਖਵਾਦ’

ਨਿਊਯਾਰਕ: 24 ਅਪ੍ਰੈਲ (ਪੱਤਰ ਪ੍ਰੇਰਕ) : ਅਮਰੀਕੀ ਅਖਬਾਰ ‘ਨਿਊਯਾਰਕ ਟਾਈਮਜ਼’ ਨੇ ਜੰਮੂ-ਕਸ਼ਮੀਰ ਵਿੱਚ ਭਾਰਤੀ ਫੌਜਾਂ ਦੀ ਕਾਰਵਾਈ ਨੂੰ ਜ਼ਿਆਦਤੀ ਕਰਾਰ ਦਿੱਤਾ ਹੈ। ‘ਨਿਊਯਾਰਕ ਟਾਈਮਜ਼’ ਨੇ ਆਪਣੇ ਸੰਪਾਦਕੀ ਵਿੱਚ ਲਿਖਿਆ ਹੈ ਕਿ ਜੇ ਸੁਰੱਖਿਆ ਬਲਾਂ ਦੀ ਜ਼ਿਆਦਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਸ ਨਾਲ ਦਹਿਸ਼ਤਵਾਦ ਨੂੰ ਬੜ੍ਹਾਵਾ ਮਿਲੇਗਾ। ਉਨ੍ਹਾਂ ਲਿਖਿਆ ਕਿ ਭਾਰਤ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ। ਸੰਪਾਦਕੀ ਵਿੱਚ ਅਖਬਾਰ ਨੇ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਜੀਪ ਨਾਲ ਫਾਰੂਕ ਅਹਿਮਦ ਡਾਰ ਨਾਂ ਦੇ ਇੱਕ ਵਿਅਕਤੀ ਨੂੰ ਬੰਨ੍ਹਣ ਦੇ ਮਾਮਲੇ ਦਾ ਹਵਾਲਾ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੇ ਡਾਰ ਨੂੰ ਆਪਣੀ ਜੀਪ ਦੇ ਬੋਨਟ ਨਾਲ ਬੰਨਿਆ ਸੀ ਤਾਂ ਕਿ ਲੋਕ ਪੱਥਰ ਨਾ ਮਾਰਨ। ਇਸ ਕਾਰਵਾਈ ਦਾ ਵੀਡੀਓ ਵਾਇਰਲ ਹੋ ਗਿਆ ਸੀ। ਇਹ ਸੰਪਾਦਕੀ ਕਾਲਮ ‘ਕਰੂਐਲਿਟੀ ਐਂਡ ਕਾਵਰਡਾਈਸ ਇਨ ਕਸ਼ਮੀਰ’ ਨਾਮ ਨਾਲ ਲਿਖਿਆ ਗਿਆ ਹੈ। ਲਿਖਿਆ ਗਿਆ ਹੈ ਕਿ ”ਕਸ਼ਮੀਰ ਵਿੱਚ ਮਨੁੱਖ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਭਾਰਤੀ ਫੌਜਾਂ ਹੁਣ ਤੱਕ ਤੇ ਸਭ ਤੋਂ ਨੀਵੇਂ ਪੱਧਰ ‘ਤੇ ਪਹੁੰਚੀਆਂ ਹਨ। ਜੇ ਕਸ਼ਮੀਰੀ ਲੋਕਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਭਾਰਤੀ ਲੋਕਤੰਤਰ ਆਪਣਾ ਭਰੋਸਾ ਖੋਹ ਦੇਵੇਗਾ।”

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *