Home / Politics / ਨਵੀਂ ਦਿੱਲੀ ‘ਚ ਰਾਹੁਲ ਨੇ ਰਸਮੀ ਤੌਰ ‘ਤੇ ਸਿੱਧੂ ਨੂੰ ਕਾਂਗਰਸ ‘ਚ ਕੀਤਾ ਸ਼ਾਮਲ

ਨਵੀਂ ਦਿੱਲੀ ‘ਚ ਰਾਹੁਲ ਨੇ ਰਸਮੀ ਤੌਰ ‘ਤੇ ਸਿੱਧੂ ਨੂੰ ਕਾਂਗਰਸ ‘ਚ ਕੀਤਾ ਸ਼ਾਮਲ

ਚੰਡੀਗੜ੍ਹ, 15 ਜਨਵਰੀ (ਚ.ਨ.ਸ.): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇਕ ਵੱਡਾ ਉਤਸ਼ਾਹ ਦਿੰਦਿਆਂ ਸਾਬਕਾ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਿਲ ਹੋ ਗਏ। ਸਾਬਕਾ ਕ੍ਰਿਕੇਟਰ ਨੂੰ ਰਸਮੀ ਤੌਰ ‘ਤੇ ਨਵੀਂ ਦਿੱਲੀ ਵਿਖੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ‘ਚ ਸ਼ਾਮਿਲ ਕੀਤਾ। ਕੈਪਟਨ ਅਮਰਿੰਦਰ ਨੇ ਸਿੱਧੂ ਨਾਲ ਫੋਨ ‘ਤੇ ਗੱਲ ਕੀਤੀ ਤੇ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵਧੀਆ ਖਬਰ ਹੈ ਅਤੇ ਉਨ੍ਹਾਂ ਦੇ ਸ਼ਾਮਿਲ ਹੋਣ ਨਾਲ ਵਿਧਾਨ ਸਭਾ ਚੋਣਾਂ ਦੇ ਦੌਰ ਚਲਦਿਆਂ ਪੰਜਾਬ ਅੰਦਰ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਲਈ ਪਾਰਟੀ ਦੀ ਪਸੰਦ ਹੋਣ ਤੋਂ ਇਲਾਵਾ, ਸਿੱਧੂ ਨੂੰ ਇਕ ਮਜ਼ਬੂਤ ਰਾਸ਼ਟਰਵਾਦੀ ਸਮੇਤ ਉਨ੍ਹਾਂ ਦੀ ਸੋਚ ‘ਤੇ ਸਮਝ ਲਈ ਵੀ ਜਾਣਿਆ ਜਾਂਦਾ ਹੈ ਅਤੇ ਉਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕ ਹਨ।
ਨਵੀਂ ਦਿੱਲੀ ਵਿਖੇ ਜਾਰੀ ਹੋਏ ਬਿਆਨ ‘ਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਹਮਖਿਆਲੀ
ਲੋਕਾਂ ਨੂੰ ਕਾਂਗਰਸ ਦੀ ਛੱਤ ਹੇਠਾਂ ਲਿਆਉਣ ਨੂੰ ਲੈ ਕੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ।
ਪਟਿਆਲਾ ਨਾਲ ਸਬੰਧਤ ਸਿੱਧੂ ਪਹਿਲੀ ਵਾਰ 2004 ‘ਚ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ ‘ਤੇ ਸਾਂਸਦ ਬਣੇ ਸਨ। ਬਾਅਦ ‘ਚ ਉਨ੍ਹਾਂ ਨੇ ਸਫਲਤਾਪੂਰਵਕ ਜ਼ਿਮਨੀ ਚੋਣਾਂ ਵੀ ਲੜੀਆਂ ਸਨ। ਉਨ੍ਹਾਂ ਨੇ 2009 ਆਮ ਚੋਣਾਂ ਦੌਰਾਨ ਵੀ ਇਹ ਸੀਟ ਬਣਾਏ ਰੱਖੀ ਸੀ। ਅਪ੍ਰੈਲ 2016 ‘ਚ ਉਨ੍ਹਾਂ ਨੇ ਰਾਜ ਸਭਾ ਦੀ ਸਹੁੰ ਚੁੱਕੀ ਸੀ, ਲੇਕਿਨ ਜੁਲਾਈ 2016 ‘ਚ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਜ਼ਲਦੀ ਹੀ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਦਿੱਤਾ ਸੀ ਅਤੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨਾਲ ਅਵਾਜ਼-ਏ-ਪੰਜਾਬ ਵਜੋਂ ਇਕ ਨਵਾਂ ਸਿਆਸੀ ਫਰੰਟ ਬਣਾਇਆ ਸੀ।
ਪਰਗਟ ਤੇ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ 28 ਨਵੰਬਰ, 2016 ਨੂੰ ਕਾਂਗਰਸ ‘ਚ ਸ਼ਾਮਿਲ ਹੋ ਗਏ ਸਨ, ਪਰ ਸਾਬਕਾ ਕ੍ਰਿਕੇਟਰ ਆਪਣੀ ਕੁਝ ਪ੍ਰੋਫੈਸ਼ਨਲ ਵਚਨਬੱਧਤਾਵਾਂ ਕਾਰਨ ਤੁਰੰਤ ਇਸ ‘ਤੇ ਅਮਲ ਨਹੀਂ ਕਰ ਪਾਏ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *