Home / Breaking News / ਨਵਾਂਸ਼ਹਿਰ ‘ਚ ਬੱਸ-ਗੈਸ ਟੈਂਕਰ ਦੀ ਟੱਕਰ ਦੌਰਾਨ 2 ਮਰੇ, 25 ਜ਼ਖ਼ਮੀ

ਨਵਾਂਸ਼ਹਿਰ ‘ਚ ਬੱਸ-ਗੈਸ ਟੈਂਕਰ ਦੀ ਟੱਕਰ ਦੌਰਾਨ 2 ਮਰੇ, 25 ਜ਼ਖ਼ਮੀ

ਨਵਾਂਸ਼ਹਿਰ, 6 ਜੂਨ (ਪੱਤਰ ਪ੍ਰੇਰਕ) :  ਸ਼ਹਿਰ ਦੇ ਰੋਪੜ ਮਾਰਗ ‘ਤੇ ਕਸਬਾ ਕਾਠਗੜ੍ਹ ‘ਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਰਾਜੂ ਟ੍ਰੈਵਲ ਦੀ ਵਾਲਵੋ ਬੱਸ ਤੇ ਗੈਸ ਟੈਂਕਰ ਦੀ ਟੱਕਰ ਹੋਣ ਕਾਰਨ ਹਾਦਸਾ ਵਾਪਰਿਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ 17 ਤੋਂ 25 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨ ਦਰਜਨ ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ ਤੇ 2 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਹ ਹਾਦਸਾ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਰੋਪੜ-ਬਲਾਚੌਰ ਮਾਰਗ ‘ਤੇ ਪਿੰਡ ਕਾਠਗੜ੍ਹ ਦੇ ਕੋਲ ਹੋਇਆ ਹੈ। ਬੱਸ ਜੰਮੂ ਤੋਂ ਦਿੱਲੀ ਜਾ ਰਹੀ ਸੀ, ਜਦ ਕਿ ਮੈਡੀਕਲ ਆਕਸੀਜਨ
ਗੈਸ ਦਾ ਟੈਂਕਰ ਬਨੂੜ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ, ਹਾਦਸਾ ਇੰਨਾ ਭਿਆਨਕ ਹੈ ਕਿ ਬੱਸ ਦੀਆਂ ਪਿੱਛਲੀ ਸੀਟ ‘ਤੇ ਬੈਠੀਆਂ ਸਵਾਰੀਆਂ ਤਕ ਜ਼ਖਮੀ ਹੋ ਗਈਆਂ। ਜਾਣਕਾਰੀ ਮੁਤਾਬਕ ਬਲਾਚੌਰ ਤੇ ਨਵਾਂਸ਼ਹਿਰ ਤੇ ਰੋਪੜ ਦੇ ਸਰਕਾਰੀ ਹਸਪਤਾਲ ‘ਚ 25 ਜ਼ਖਮੀਆਂ ਨੂੰ ਲਿਆਂਦਾ ਗਿਆ। ਜਿਨ੍ਹਾਂ ‘ਚੋਂ ਇਕ ਤਰੁਣ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਤੇ ਬਾਕੀਆਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਜਦ ਕਿ ਉਨ੍ਹਾਂ ‘ਚੋਂ ਵੀ ਇਕ ਹੋਰ ਵਿਅਕਤੀ ਦੀ ਪੀ. ਜੀ. ਆਈ. ਲਿਜਾਂਦੇ ਸਮੇਂ ਮੌਤ ਹੋ ਗਈ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *