Home / Breaking News / ਦੋਵੇਂ ਧਿਰਾਂ ‘ਚ ਚੱਲੀਆਂ ਗੋਲੀਆਂ, ਗੱਡੀਆਂ ਭੰਨੀਆਂ

ਦੋਵੇਂ ਧਿਰਾਂ ‘ਚ ਚੱਲੀਆਂ ਗੋਲੀਆਂ, ਗੱਡੀਆਂ ਭੰਨੀਆਂ

ਫਿਰੋਜ਼ਪੁਰ, 6 ਦਸੰਬਰ  (ਤਿਵਾੜੀ) : 17 ਦਸੰਬਰ ਨੂੰ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਸਿਆਸੀ ਅਖਾੜਾ ਇਸ ਕਦਰ ਗਰਮਾ ਗਿਆ ਹੈ ਕਿ ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਜ਼ਿਲ੍ਹੇ ਦੇ ਕਸਬਾ ਮੱਲਾਂਵਾਲਾਂ ਵਿੱਚ ਅਕਾਲੀ – ਕਾਂਗਰਸੀ ਆਪਸ ਵਿੱਚ ਭਿੜ ਗਏ, ਇਸ ਭਿੜੰਤ ਵਿੱਚ ਕਾਂਗਰਸੀਆਂ ਵੱਲੋਂ ਅਕਾਲੀਆਂ ਦੀਆਂ ਗੱਡੀਆਂ ਦੀ ਭੰਨਤੋੜ ਕਰਨ ਅਤੇ ਦੋਹਾਂ ਪਾਰਟੀਆਂ ਵੱਲੋਂ ਗੋਲੀ ਚਲਾਉਣ ਦੀਆਂ ਵੀ ਖਬਰਾਂ ਹਨ। ਪ੍ਰਤੱਖਦਰਸ਼ੀਆਂ ਅਨੁਸਾਰ ਇਸ ਭੇੜ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਦੇ ਛਰੇ ਲੱਗਣ ਅਤੇ ਉਹਨਾਂ ਦੀ ਗੱਡੀ ‘ਤੇ ਵੀ ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *