Home / Breaking News / ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਭਾਰਤੀ ਫ਼ੌਜਾਂ ਦਾ ਯੋਗਦਾਨ ਪ੍ਰਸ਼ੰਸਾਯੋਗ : ਰਾਸ਼ਟਰਪਤੀ

ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਭਾਰਤੀ ਫ਼ੌਜਾਂ ਦਾ ਯੋਗਦਾਨ ਪ੍ਰਸ਼ੰਸਾਯੋਗ : ਰਾਸ਼ਟਰਪਤੀ

ਆਦਮਪੁਰ (ਜਲੰਧਰ),  16 ਨਵੰਬਰ (ਸੰਦੀਪ ਕੌਲ) : ਭਾਰਤ ਦੇ ਰਾਸ਼ਟਰਪਤੀ ਸ੍ਰੀ  ਰਾਮ ਨਾਥ ਕੋਵਿੰਦ ਵਲੋਂ ਅੱਜ ਆਦਮਪੁਰ ਹਵਾਈ ਸੈਨਾ ਕੇਂਦਰ ਵਿਖੇ  ਸ਼ਾਂਤੀ ਅਤੇ ਯੁੱਧ ਦੀ ਸਥਿਤੀ ਵਿਚ ਵਧੀਆ ਸੇਵਾਵਾਂ ਨਿਭਾਉਣ ਲਈ ਭਾਰਤੀ ਹਵਾਈ ਫ਼ੌਜ ਦੇ  223 ਸਕੁਐਡਰਨ ਅਤੇ 117 ਹਵਾਈ ਯੂਨਿਟ ਨੂੰ ਪ੍ਰੈਜ਼ੀਡੈਂਟ ਸਟੈਂਡਰਡ ਨਾਲ  ਸਨਮਾਨ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਸ੍ਰੀ ਕੋਵਿੰਦ ਨੇ ਭਾਰਤੀ  ਫ਼ੋਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੀਆਂ ਫ਼ੌਜਾਂ ਨੇ ਹਮੇਸ਼ਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਭਾਰਤ ਦਾ ਹਰੇਕ ਨਾਗਰਿਕ ਆਪਣੇ ਘਰ ਬਿਨਾਂ ਕਿਸੇ ਡਰ ਅਤੇ  ਚਿੰਤਾ ਦੇ ਸਂੌਦਾ ਹੈ ਕਿਉਂਕਿ ਉਹ ਇਸ ਗੱਲ ਤੋਂ ਭਲੀ ਭਾਂਤੀ  ਜਾਣੂੰ ਹੈ ਕਿ ਭਾਰਤ ਦੇ ਬਹਾਦਰ ਜਵਾਨ ਸਰਹੱਦ ‘ਤੇ ਖੜੇ ਬਹਾਦੁਰੀ ਨਾਲ ਦੇਸ਼ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਪੰਜਾਬ ਦੀ ਧਰਤੀ ‘ਤੇ ਆਉਣ ਨੂੰ ਵਡਭਾਗਾ ਸਮਝਦਿਆਂ ਕਿਹਾ ਕਿ ਪੰਜਾਬ ਸੈਨਿਕਾਂ ਤੇ ਗੁਰੂਆ ਪੀਰਾਂ ਦੀ ਧਰਤੀ ਹੈ। ਇਸ ਮੌਕੇ ‘ਤੇ ਰਾਸ਼ਟਰਪਤੀ ਵਲੋਂ ਭਾਰਤੀ ਹਵਾਈ ਫ਼ੌਜ ਦੇ ਅਫ਼ਸਰਾਂ ਦੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *