Breaking News
Home / Breaking News / ਦੀਵਾਲੀ ਵਾਲੇ ਦਿਨ ਬੰਗਲਾਦੇਸ਼ ‘ਚ ਹਿੰਦੂਆਂ ਦੇ ਘਰਾਂ ਅਤੇ ਮੰਦਰਾਂ ਦੀ ਕੀਤੀ ਭੰਨਤੋੜ

ਦੀਵਾਲੀ ਵਾਲੇ ਦਿਨ ਬੰਗਲਾਦੇਸ਼ ‘ਚ ਹਿੰਦੂਆਂ ਦੇ ਘਰਾਂ ਅਤੇ ਮੰਦਰਾਂ ਦੀ ਕੀਤੀ ਭੰਨਤੋੜ

ਚਟਗਾਂਵ, 31 ਅਕਤੂਬਰ (ਚ.ਨ.ਸ.):  ਇਕ ਪਾਸੇ ਜਿੱਥੇ ਬੀਤੇ ਦਿਨ ਪੂਰੇ ਦੇਸ਼ਭਰ ‘ਚ ਦੀਵਾਲੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉਥੇ ਹੀ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਅੱਤਿਆਚਾਰ ਦਾ ਕਹਿਰ ਵਾਪਰ ਗਿਆ। ਹਿੰਦੂਆਂ ‘ਤੇ ਅੱਤਿਆਚਾਰ ਰੁੱਕਣ ਦੀ ਬਜਾਏ ਵਧਦੇ ਜਾ ਰਹੇ ਹਨ। ਬੰਗਲਾਦੇਸ਼ ਮੀਡੀਆ ਦੇ ਹਵਾਲੇ ਤੋਂ ਖਬਰ ਹੈ ਕਿ ਚਟਗਾਂਵ ‘ਚ ਦੀਵਾਲੀ ਦੇ ਦਿਨ ਅਣਪਛਾਤੇ ਲੋਕਾਂ ਨੇ ਕਰੀਬ 15 ਮੰਦਰ ਅਤੇ ਹਿੰਦੂਆਂ ਦੇ ਘਰਾਂ ‘ਚ ਭੰਨਤੋੜ ਕੀਤੀ, ਜਿਸ ਦੇ ਚਲਦਿਆਂ 200 ਅਣਪਛਾਤੇ ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਕਥਿਤ ਤੌਰ ‘ਤੇ ਫੇਸਬੁੱਕ ‘ਤੇ ਇਕ ਮਸਜ਼ਿਦ ਖਿਲਾਫ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਹਜ਼ਾਰਾਂ ਲੋਕ ਜਿਸ ‘ਚ ਹੈਫਜ਼ਾਤ-ਏ-ਇਸਲਾਮ ਅਤੇ ਅਹਲੇ ਸੁੰਨਤ ਦੇ ਵਰਕਰ ਵੀ ਸ਼ਾਮਲ ਸਨ, ਉਨ੍ਹਾਂ ਨੇ ਐਤਵਾਰ ਨੂੰ ਨਾਸਿਰਨਗਰ ‘ਚ ਰੈਲੀ ਕੱਢੀ। ਉਨ੍ਹਾਂ ਦੀ ਮੰਗ ਸੀ ਕਿ ਦੋਸ਼ੀ ਸ਼ਖਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਰੀਬ 200 ਲੋਕ ਨੇ ਇਲਾਕਿਆਂ ‘ਚ 5 ਮੰਦਰਾਂ ‘ਚ ਘੱਟੋ-ਘੱਟ 7 ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਦੱਸਿਆ

ਹਮਲੇ ‘ਚ ਕਈ ਲੋਕ ਜ਼ਖਮੀ ਹੋਏ ਹਨ ਅਤੇ 6 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਨਾਸਿਰਨਗਰ ਪੂਜਾ ਕਮੇਟੀ ਦੇ ਜਨਰਲ ਸਕੱਤਰ ਖੈਲਪਾਦਾ ਪੋਦਾਰ ਨੇ ਦੋਸ਼ ਲਗਾਇਆ ਕਿ 15 ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਥੇ ਹੀ ਹਿੰਦੂ ਘਰਾਂ ‘ਚ ਲੁੱਟਖੋਹ ਕੀਤੀ ਗਈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *