Breaking News
Home / Breaking News / ਦਿੱਲੀ ਨਗਰ ਨਿਗਮ ਜ਼ਿਮਨੀ ਚੋਣ ‘ਚ ਕਾਂਗਰਸ ਵੱਲੋਂ ‘ਆਪ’ ਨੂੰ ਕਰੜੀ ਟੱਕਰ

ਦਿੱਲੀ ਨਗਰ ਨਿਗਮ ਜ਼ਿਮਨੀ ਚੋਣ ‘ਚ ਕਾਂਗਰਸ ਵੱਲੋਂ ‘ਆਪ’ ਨੂੰ ਕਰੜੀ ਟੱਕਰ

ਨਵੀਂ ਦਿੱਲੀ, 17 ਮਈ (ਚ.ਨ.ਸ.) : ਦਿੱਲੀ ‘ਚ ਫਿਰ ਤੋਂ ਆਪਣਾ ਸਿਆਸੀ ਆਧਾਰ ਭਾਲ ਰਹੀ ਕਾਂਗਰਸ ਨੇ ਅੱਜ ਤਿੰਨੋਂ ਨਿਗਮਾਂ ਦੇ 13 ਵਾਰਡਾਂ ‘ਚ ਹੋਈਆਂ ਚੋਣਾਂ ਵਿੱਚ ਚਾਰ ਸੀਟਾਂ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਆਮ ਆਦਮੀ ਪਾਰਟੀ ਨੂੰ 5 ਅਤੇ ਭਾਰਤੀ ਜਨਤਾ ਪਾਰਟੀ ਨੂੰ 3 ਸੀਟਾਂ ‘ਤੇ ਅਤੇ ਆਜ਼ਾਦ ਉਮੀਦਵਾਰ ਨੂੰ ਇਕ ‘ਤੇ ਜਿੱਤ ਮਿਲੀ ਹੈ। ਕਾਂਗਰਸ ਨੇ ਪੂਰਬੀ ਦਿੱਲੀ ਨਗਰ-ਨਿਗਮ ਦੇ ਦੋਵੇਂ ਵਾਰਡ ਖਿਚੜੀਪੁਰ ਅਤੇ ਝਿਲਮਿਲ ਤੋਂ ਇਲਾਵਾ ਮੁਨਿਰਕਾ ਅਤੇ ਕਮਰੁਦੀਨ ਨਗਰ ‘ਤੇ ਜਿੱਤ ਹਾਸਲ ਕੀਤੀ। ਭਾਜਪਾ ਦੇ ਖਾਤੇ ‘ਚ ਸ਼ਾਲੀਮਾਰ ਬਾਗ ਉੱਤਰ, ਵਜੀਰਪੁਰ ਅਤੇ ਨਵਾਦਾ ਆਏ। ‘ਆਪ’ ਨੇ ਤੇਹਖੰਡ, ਵਿਕਾਸ ਨਗਰ, ਮਟਿਆਲਾ, ਬੱਲੀਮਾਰਾਨ ਅਤੇ ਨਾਨਕਪੁਰਾ ਵਾਰਡਾਂ ‘ਤੇ ਜਿੱਤ ਹਾਸਲ ਕੀਤੀ। ਆਜ਼ਾਦ ਉਮੀਦਵਾਰ ਰਾਜੇਂਦਰ ਸਿੰਘ ਤੰਵਰ ਭਾਟੀ ਤੋਂ ਜਿੱਤੇ ਹਨ। ਪਿਛਲੇ ਸਾਲ ਹੋਈਆਂ ਦਿੱਲੀ ਵਿਧਾਨ
ਸਭਾ ਚੋਣਾਂ ‘ਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਇਨ੍ਹਾਂ 13 ਵਾਰਡਾਂ ‘ਚ ਜ਼ੋਰਦਾਰ ਬੜਤ ਹਾਸਲ ਕੀਤੀ ਸੀ। ਭਾਜਪਾ ਦੇ ਕੋਲ 13 ਵਾਰਡਾਂ ‘ਚੋਂ ਪਹਿਲੇ 7 ਵਾਰਡ ਸਨ ਪਰ ਇਸ ਵਾਰ ਉਹ ਸਿਰਫ ਤਿੰਨ ‘ਤੇ ਹੀ ਜਿੱਤ ਹਾਸਲ ਕਰ ਸਕੀ। ਦਿੱਲੀ ‘ਚ 15 ਸਾਲ ਤੋਂ ਸ਼ਾਸਨ ਚਲਾ ਰਹੀ ਕਾਂਗਰਸ ਵਿਧਾਨ ਸਭਾ ਚੋਣਾਂ ‘ਚ ਪੂਰੀ ਤਰ੍ਹਾਂ ਸਾਫ ਹੋ ਗਈ ਸੀ ਅਤੇ ਇਨ੍ਹਾਂ ਚੋਣਾਂ ਜ਼ਰੀਏ ਉਹ ਦਿੱਲੀ ‘ਚ ਫਿਰ ਤੋਂ ਆਪਣੀ ਸਿਆਸੀ ਜ਼ਮੀਨ ਦੀ ਭਾਲ ‘ਚ ਜੁਟੀ ਹੈ। ਭਾਜਪਾ ਦੇ ਭੂਪਿੰਦਰ ਮੋਹਨ ਭੰਡਾਰੀ ਸ਼ਾਲੀਮਾਰ ਬਾਗ ਤੋਂ 1451 ਵੋਟਾਂ ਨਾਲ, ਡਾਕਟਰ ਮਹੇਂਦਰ ਨਾਗਪਾਲ ਵਜੀਪੁਰ ਤੋਂ 3608 ਅਤੇ ਕ੍ਰਿਸ਼ਨਾ ਗਹਲੋਤ 4843 ਵੋਟਾਂ ਨਾਲ ਜਿੱਤੇ ਹਨ। ਮੁਨਿਰਕਾ ਤੋਂ ਕਾਂਗਰਸ ਦੀ ਯੋਗਿਤਾ ਰਾਠੀ 771, ਕਮਰੁਦੀਨ ਨਗਰ ਤੋਂ ਭਾਰਦਵਾਜ 7434, ਖਿਚੜੀਪੁਰ ਤੋਂ ਆਨੰਦ ਕੁਮਾਰ 1109 ਅਤੇ ਝਿਲਮਿਲ ਤੋਂ ਕਾਂਗਰਸ ਦੇ ਹੀ ਪੰਕਜ ਲੂਥਰਾ 2419 ਵੋਟਾਂ ਨਾਲ ਜਿੱਤੇ ਹਨ। ਤੇਹਖੰਡ ਤੋਂ ‘ਆਪ’ ਦੇ ਅਭਿਸ਼ੇਕ ਬਿਧੂੜੀ 1555, ਵਿਕਾਸ ਨਗਰ ਤੋਂ ਅਸ਼ੋਕ ਕੁਮਾਰ 1120, ਮਟਿਆਲਾ ਤੋਂ ਰਮੇਸ਼ 753, ਬੱਲੀਮਾਰਾਨ ਤੋਂ ਮੁਹੰਮਦ ਸਾਦਿਕ 2066 ਅਤੇ ਨਾਨਕਪੁਰਾ ਤੋਂ ਅਨਿਲ ਮਲਿਕ 522 ਵੋਟਾਂ ਨਾਲ ਜਿੱਤੇ ਹਨ। ਭਾਟੀ ਤੋਂ ਆਜ਼ਾਦ ਉਮੀਦਵਾਰ ਰਾਜੇਂਦਰ ਸਿੰਘ ਤੰਵਰ 3152 ਵੋਟਾਂ ਨਾਲ ਜਿੱਤੇ ਹਨ। ਭਾਜਪਾ ਨੇ ਤਿੰਨ ਸਾਬਕਾ ਵਿਧਾਇਕ ਵਿਨੋਦ ਕੁਮਾਰ ਬਿੰਨੀ, ਜਿਤੇਂਦਰ ਸ਼ੰਟੀ ਅਤੇ ਮਹੇਂਦਰ ਨਾਗਪਾਲ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ, ਜਿਨ੍ਹਾਂ ‘ਚੋਂ ਸਿਰਫ ਨਾਗਪਾਲ ਹੀ ਜੇਤੂ ਹੋ ਸਕੇ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *