Breaking News
Home / Breaking News / ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਨਸਾਫ਼ ਲਈ ਕੈਂਡਲ ਮਾਰਚ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਨਸਾਫ਼ ਲਈ ਕੈਂਡਲ ਮਾਰਚ

ਨਵੀਂ ਦਿੱਲੀ, 23 ਸਤੰਬਰ (ਅੰਮ੍ਰਿਤਪਾਲ ਸਿੰਘ) : ਬੀਤੇ ਦਿਨੀਂ ਸਿਗਰਟਨੋਸ਼ੀ ਨੂੰ ਰੋਕਣ ਕਰਕੇ ਮਾਰੇ ਗਏ ਗੁਰਪ੍ਰੀਤ ਸਿੰਘ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਵਾਸਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਕੈਂਡਲ ਮਾਰਚ’ ਕੱਢਿਆ ਗਿਆ। ਗੁਰਦੁਆਰਾ ਮਾਤਾ ਸੁੰਦਰੀ ਜੀ ਤੋਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ‘ਚ ਸ਼ੁਰੂ ਹੋਇਆ ਮਾਰਚ ਦਿੱਲੀ ਪੁਲਿਸ ਹੈਡ ਕੁਆਟਰ ਆਈ.ਟੀ.ਓ. ਵੱਲ ਰਵਾਨਾ ਹੋਇਆ। ਮੁਜ਼ਾਹਰਾਕਾਰੀਆਂ ਨੇ ਕਾਲੀਆਂ ਪੱਟੀਆਂ ਬਾਂਹ ‘ਤੇ ਬੰਨੀਆਂ ਹੋਈਆਂ ਸਨ।
ਹੱਥ ਵਿਚ ਦਿੱਲੀ ਪੁਲਿਸ ਦੇ ਖਿਲਾਫ਼ ਤਖਤੀਆਂ ਫੜਕੇ ਮੁਜ਼ਾਹਰਾਕਾਰੀ ਦਿੱਲੀ ਪੁਲਿਸ ਦੀ ਇਸ ਮਾਮਲੇ ‘ਤੇ ਭੂਮਿਕਾ ਨੂੰ ਸਵਾਲਾਂ ਦੇ ਘੇਰੇ ‘ਚ ਖੜਾ ਕਰ ਰਹੇ ਸਨ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਚਲ ਰਹੀ ਸੰਗਤ ਗੁਰਪ੍ਰੀਤ ਨੂੰ ਇਨਸਾਫ਼ ਦਿਵਾਉਣ ਲਈ ਇੱਕਮਤ ਨਜ਼ਰ ਆ ਰਹੀ ਸੀ। ਦਿੱਲੀ ਪੁਲਿਸ ਦੇ ਵਿਰੋਧ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸਿਗਰਟ ਦਾ ਧੂੰਆਂ ਗੁਰਪ੍ਰੀਤ ਦੇ ਮੂੰਹ ‘ਤੇ ਸੁੱਟਣ ਵਾਲੇ ਆਰੋਪੀ ਰੋਹਿਤ ਮੋਹਿੰਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਦਿੱਲੀ ਕਮੇਟੀ ਦੇ ਸਖ਼ਤ ਰੁੱਖ ਤੋਂ ਬਾਅਦ ਦਿੱਲੀ ਪੁਲਿਸ ਨੂੰ ਨਵੀਂ ਐਫ.ਆਈ.ਆਰ. ਦਰਜ਼ ਕਰਨ ਲਈ ਮਜਬੂਰ ਹੋਣਾ ਪਿਆ ਸੀ। ਜੀ.ਕੇ. ਨੇ ਕਿਹਾ ਕਿ ਸਾਡੀ ਮੁਖ ਮੰਗ ਆਰੋਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਬਰਖਾਸਤਗੀ ਦੀ ਹੈ। ਗੱਲ-ਗੱਲ ‘ਤੇ ਟਵੀਟ ਕਰਨ ਵਾਲੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਮਸਲੇ ‘ਤੇ ਚੁੱਪੀ ਨੂੰ ਜੀ.ਕੇ. ਨੇ ਹੈਰਾਨੀ ਭਰਿਆ ਦੱਸਿਆ। ਇਸ ਮੌਕੇ ਗੁਰਪ੍ਰੀਤ ਦੇ ਪਿਤਾ ਅਤੇ ਭੈਣ ਨੇ ਵੀ ਮਾਰਚ ਵਿਚ ਸ਼ਮੂਲੀਅਤ ਕੀਤੀ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *