Home / India / ਦਿਲ ਖਿੱਚਵੇਂ ਨਜ਼ਾਰਿਆਂ ਨਾਲ ਮੋਹਿਤ ਹੋ ਰਹੇ ਨੇ ਸ਼ਰਧਾਲੂ

ਦਿਲ ਖਿੱਚਵੇਂ ਨਜ਼ਾਰਿਆਂ ਨਾਲ ਮੋਹਿਤ ਹੋ ਰਹੇ ਨੇ ਸ਼ਰਧਾਲੂ

ਪਟਨਾ,29 ਦਸੰਬਰ (ਚ.ਨ.ਸ.): ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਗੁਰੂ ਨਗਰੀ ‘ਚ ਦਿਨ-ਰਾਤ ਦਾ ਅੰਤਰ ਮਿਟਿਆ ਉਤਸਵ ਨੂੰ ਲੈ ਕੇ ਪਟਨਾ ਸ਼ਹਿਰ ‘ਚ ਜਿੱਥੇ ਦਿਨ-ਰਾਤ ਦਾ ਅੰਤਰ ਖ਼ਤਮ ਹੋ ਗਿਆ ਹੈ, ਉੱਥੇ ਹੀ ਸੜਕਾਂ ‘ਤੇ ਦੇਰ ਰਾਤ ਤੱਕ ਚਹਿਲ-ਪਹਿਲ ਬਣੀ ਰਹਿੰਦੀ ਹੈ। ਪਟਨਾ ਸ਼ਹਿਰ ‘ਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਬਿਜਲੀ ਦੀ ਜਗਮਗਾਹਟ ਛੱਤਾਂ ਤੋਂ ਦੇਖਦੇ ਹੀ ਬਣਦੀ ਹੈ। ਹਰਿਮੰਦਰ ਸਾਹਿਬ ਨੂੰ ਰੰਗ ਬਿਰੰਗੇ ਬਲਬਾਂ ਨਾਲ ਇਸ ਤਰ੍ਹਾਂ ਸਜਾਇਆਂ ‘ਤੇ ਸਵਾਰਿਆ ਗਿਆ ਹੈ ਕਿ ਆਉਣ ਵਾਲੇ ਸ਼ਰਧਾਲੂਆਂ ਦੀਆਂ ਨਜ਼ਰਾਂ ਦੂਰੋਂ ਹੀ ਉਸ ਪਾਸੇ ਵੱਲ ਚਲੀਆਂ ਜਾਂਦੀਆਂ ਹਨ। ਇਸ ਪ੍ਰਕਾਰ ਹੀ ਬਾਲ ਲੀਲਾ ਗੁਰਦੁਆਰਾ ਸਾਹਿਬ ਨੂੰ ਵੀ ਸਜਾਇਆ ਗਿਆ ਹੈ। ਇੱਥੋਂ ਦੇ ਦਿਲ ਖਿੱਚਵੇਂ ਨਜ਼ਾਰਿਆਂ ਨੂੰ ਦੇਖ ਕੇ ਲੋਕ ਮੋਹਿਤ ਹੋ ਰਹੇ ਹਨ। ਇੱਥੇ ਰੰਗੀਨ ਫੁਵਾਰਾ ਅਤੇ ਕਈ ਤਰ੍ਹਾਂ ਦੇ ਫੁੱਲਾਂ ਦੇ ਪੌਦੇ ਵੀ ਲੱਗੇ ਹਨ ਜੋ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੇ ਹਨ। ਸ਼ਰਧਾਲੂਆਂ ਦੇ ਠਹਿਰਨ ਲਈ ਨਵੇਂ ਬਣੇ ਭਵਨ ‘ਚ 81 ਕਮਰੇ ਹਨ ਜੋ ਕਿ ਸਾਰੇ ਏ. ਸੀ. ਹਨ। ਇੱਥੇ ਪ੍ਰਕਾਸ਼ ਉਤਸਵ ਦੌਰਾਨ ਵਿਸ਼ਾਲ ਆਤਿਸ਼ਬਾਜ਼ੀ ਦੀ ਵਿਵਸਥਾ ਵੀ ਕੀਤੀ ਗਈ ਹੈ।  ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਜਥੇ ਪਹਿਲਾ ਗੁਰੂ ਘਰ ਆ ਕੇ ਗੁਰੂ ਦਾ ਆਸ਼ੀਰਵਾਦ ਲੈਦੇ ਹਨ ਅਤੇ ਉਸ ਤੋਂ ਬਾਅਦ ਪਟਨਾ ਸਾਹਿਬ ਦੇ ਕੰਗਨਘਾਟ ਸਥਿਤ ਟੈਂਟ ਸ਼ਹਿਰ ਦੇ ਵੱਲ ਵਧਦੇ ਜਾ ਰਹੇ ਹਨ। ਗੰਗਾ ਨਦੀ ਕਿਨਾਰੇ ਕੰਗਨਘਾਟ ‘ਤੇ ਇਨ੍ਹਾਂ ਦਿਨਾਂ ‘ਚ ਮਰੀਨ ਡਰਾਈਵ ਦਾ ਨਜ਼ਾਰਾ ਮਿਲ ਰਿਹਾ ਹੈ। ਕੰਗਨਘਾਟ ‘ਤੇ ਸਾਫ-ਸਫਾਈ ਅਤੇ ਗੰਗਾ ਦੀਆਂ ਲਹਿਰਾਂ ‘ਤੇ ਘੁੰਮਣ ਲਈ ਸਟੀਮਰ ਅਤੇ ਕਿਸ਼ਤੀਆਂ ਸ਼ਰÎਧਾਲੂਆਂ ਨੂੰ ਬਹੁਤ ਪਸੰਦ ਆ ਰਹੀਆ ਹਨ। ਕਿਸ਼ਤੀਆਂ ‘ਤੇ ਸਵਾਰ ਸ਼ਰਧਾਲੂ ਵਾਹਿਗੁਰੂ ਦਾ ਨਾਮ ਜਪਦੇ ਹੋਏ ਗੰਗਾ ਦੀ ਸੈਰ ਦਾ ਆਨੰਦ ਪ੍ਰਾਪਤ ਕਰ ਰਹੇ ਹਨ। ਗੰਗਾ ਕਿਨਾਰੇ ਲੱਗੀਆਂ ਦੁਕਾਨਾਂ ‘ਚ ਲੋਕ ਪਾਣੀਪੁਰੀ, ਭੇਲਪੁਰੀ ਅਤੇ ਜੂਸ ਦਾ ਵੀ ਪੂਰਾ ਆਨੰਦ ਲੈ ਰਹੇ ਹਨ। ਓਧਰ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ‘ਚ ਬਣਾਏ ਗਏ ਟੈਂਟ ਸ਼ਹਿਰ ਨੂੰ ਅਸਥਾਈ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ ਹੈ। ਗਾਂਧੀ ਮੈਦਾਨ ‘ਚ 30 ਦਸੰਬਰ ਤੋਂ ਆਮ ਲੋਕਾਂ ਦਾ ਪ੍ਰਵੇਸ਼ ਸੁਰੂ ਹੋ ਜਾਵੇਗਾ। ਗਾਂਧੀ ਮੈਦਾਨ ਗੁਰੂ ਦੀ ਨਗਰੀ ਬਣ ਗਿਆ ਹੈ ਅਤੇ ਜਿੱਥੇ ਅਸਥਾਈ ਗੁਰਦੁਆਰੇ ਨਾਲ ਹੀ 3 ਵੱਡੇ ਲੰਗਰ ਹਾਲ ਅਤੇ ਕਈ ਜੋੜਾ ਘਰ ਬਣਾਏ ਗਏ ਹਨ। ਗਾਂਧੀ ਮੈਦਾਨ ਦੀ ਰੌਣਕ ਇਨ੍ਹਾਂ ਦਿਨਾਂ ‘ਚ ਬਹੁਤ ਹੀ ਦਿਲ ਖਿੱਚਵੀ ਲੱਗ ਰਹੀ ਹੈ ਅਤੇ ਰਾਮਗੁਲਾਮ ਚੌਕ ਸਥਿਤ ਪ੍ਰਵੇਸ਼ ਦੁਆਰ ਗੁਰਦੁਆਰਾ ਸਾਹਿਬ ਦਾ ਅਹਿਸਾਸ ਮਹਿਸੂਸ ਕਰਾ ਰਿਹਾ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *