Home / Breaking News / ਦਿਲਪ੍ਰੀਤ ਅਦਾਲਤ ‘ਚ ਪੇਸ਼ੀ ਤੋਂ ਬਾਅਦ ਦੁਬਾਰਾ ਪੀ.ਜੀ.ਆਈ. ਰੈਫਰ

ਦਿਲਪ੍ਰੀਤ ਅਦਾਲਤ ‘ਚ ਪੇਸ਼ੀ ਤੋਂ ਬਾਅਦ ਦੁਬਾਰਾ ਪੀ.ਜੀ.ਆਈ. ਰੈਫਰ

ਚੰਡੀਗੜ੍ਹ, 13 ਜੁਲਾਈ: ਅੱਜ ਦੁਪਹਿਰੇ ਹੀ ਚੰਡੀਗੜ੍ਹ ਪੁਲਿਸ ਵੱਲੋਂ ਗੈਂਗਸਟਰ ਦਿਲਪ੍ਰੀਤ ਢਾਹਾਂ ਨੂੰ ਪੀ.ਜੀ.ਆਈ. ਤੋਂ ਡਿਸਚਾਰਜ ਕਰਵਾ ਕੇ ਸੈਕਟਰ-36 ਦੇ ਥਾਣੇ ਲਿਜਾਇਆ ਗਿਆ ਸੀ ਜਿਥੋਂ ਉਸਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗੀਆ ਸੀ। ਕੋਰਟ ਨੇ ਦਿਲਪ੍ਰੀਤ ਨੂੰ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ।  ਤਾਜ਼ਾ ਜਾਣਕਾਰੀ ਅਨੁਸਾਰ ਦਿਲਪ੍ਰੀਤ ਨੂੰ ਦੁਬਾਰਾ ਪੀ.ਜੀ.ਆਈ. ਰੈਫਰ  ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਦਿਲਪ੍ਰੀਤ ਨੂੰ ਲੱਤ ਵਿਚ ਕਾਫੀ ਦਰਦ ਹੋ ਰਿਹਾ ਸੀ ਜਿਸ ਕਰਕੇ ਉਸਨੂੰ ਦੋਬਾਰਾ ਪੀ.ਜੀ.ਆਈ. ਲਿਜਾਇਆ ਗਿਆ। ਇਸੇ ਦੌਰਾਨ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪਨਾਹ ਦੇਣ ਦੋ ਦੋਸ਼ੀ ਅਰੁਣ ਕੁਮਾਰ ਉਰਫ਼ ਸਨੀ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਸ਼ੁੱਕਰਵਾਰ ਨੂੰ ਮੋਹਾਲੀ ਜ਼ਿਲ੍ਹਾ ਅਦਾਲਤ ‘ਚ ਪੇਸ਼ ਕਰਕੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲੈ ਲਿਆ ਹੈ। ਡੀ. ਐਸ. ਪੀ. ਤਜਿੰਦਰਪਾਲ ਸੰਧੂ ਨੇ ਦੱਸਿਆ ਕਿ ਅਰੁਣ ਕੁਮਾਰ ਨੂੰ ਹੱਤਿਆ ਦੇ ਕੇਸ ‘ਚ ਉਮਰ ਕੈਦ ਹੋ ਚੁੱਕੀ ਹੈ ਅਤੇ ਹੁਣ ਜ਼ਮਾਨਤ ‘ਤੇ ਹੈ। ਦੋਸ਼ੀ ਦੀ ਦਿਲਪ੍ਰੀਤ ਬਾਬਾ ਨਾਲ ਸਾਲ 2011 ‘ਚ ਜੇਲ੍ਹ ‘ਚ ਮੁਲਾਕਾਤ ਹੋਈ ਸੀ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *