Breaking News
Home / Breaking News / ਦਾਗ਼ੀ ਆਗੂਆਂ ਦੇ ਚੋਣ ਲੜਨ ‘ਤੇ ਲੱਗੇ ਪਾਬੰਦੀ : ਸੁਪਰੀਮ ਕੋਰਟ

ਦਾਗ਼ੀ ਆਗੂਆਂ ਦੇ ਚੋਣ ਲੜਨ ‘ਤੇ ਲੱਗੇ ਪਾਬੰਦੀ : ਸੁਪਰੀਮ ਕੋਰਟ

ਨਵੀਂ ਦਿੱਲੀ, 1 ਨਵੰਬਰ (ਚ.ਨ.ਸ.) : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਅਪੀਲ ਦੀ ਸੁਣਵਾਈ ਦੌਰਾਨ ਕਿਹਾ ਕਿ ਸਜ਼ਾ ਪਾਉਣ ਵਾਲੇ  ਆਗੂਆਂ ਦੇ ਚੋਣ ਲੜਨ ਉਪਰ ਪਾਬੰਦੀ ਲੱਗਣੀ ਚਾਹੀਦੀ ਹੈ।
ਇਸ ‘ਤੇ ਚੋਣ ਕਮਿਸ਼ਨ ਨੇ ਕਿਹਾ ਕਿ ਉਹ ਪਹਿਲਾਂ ਹੀ ਇਸਦੇ ਪੱਖ ਵਿਚ ਹੀ ਹੈ ਅਤੇ ਸਿਆਸੀ ਦਲਾਂ ਨੂੰ ਇਸ ਬਾਰੇ ਲਿਖ ਚੁੱਕਾ ਹੈ ਇਸ ‘ਤੇ ਅਦਾਲਤ ਨੇ ਪੁੱਛਿਆ ਕਿ ਇਹ ਦੱਸਿਆ ਜਾਵੇ ਕਿ ਕਮਿਸ਼ਨ ਵੱਲੋਂ ਦਲਾਂ ਨੂੰ ਕਦੋਂ ਲਿਖਕੇ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਚੋਣ ਕਮੀਸ਼ਨ ਨੇ ਸੁਪਰੀਮ ਕੋਰਟ ਵਿਚ ਇਸ ਸਬੰਧੀ ਪਟੀਸ਼ਨ ਪਾਈ ਸੀ ਜਿਸ ‘ਤੇ ਸੁਣਵਾਈ ਦੌਰਾਨ ਚੋਣ ਕਮੀਸ਼ਨ ਨੇ ਇਹ ਮੰਗ ਕਰਦੇ ਹੋਏ ਕਿਹਾ ਸੀ ਕਿ ਦੋਸ਼ੀ ਅਤੇ ਦਾਗੀ ਨੇਤਾਵਾਂ ਦੇ ਕੇਸਾਂ ਦੀ ਸੁਣਵਾਈ ਲਈ ਸਪੈਸ਼ਲ ਕੋਰਟ ਬਣਾਉਣੀ ਚਾਹੀਦੀ ਹੈ ਅਤੇ ਇਸ ‘ਚ ਕਿੰਨਾ ਸਮਾਂ ਅਤੇ ਫੰਡ ਲੱਗੇਗਾ, ਇਸ ਦੀ ਜਾਣਕਾਰੀ 6 ਹਫਤਿਆਂ ਅੰਦਰ ਮੰਗੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਇਹ ਮੰਗ ਸਰਕਾਰ ਸਾਹਮਣੇ ਵੀ ਰੱਖੀ ਹੈ ਅਤੇ ਉਹ ਇਸ ਮਾਮਲੇ ‘ਚ ਕਾਨੂੰਨ ‘ਚ ਸੋਧ ਕਰਨ ਲਈ ਵੀ ਸਰਕਾਰ ਨੂੰ ਲਿਖ ਚੁੱਕੇ ਹਨ।  ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਅਪਰਾਧਿਕ ਮਾਮਲਿਆਂ ‘ਚ ਸਜ਼ਾ ਯਾਫਤਾ ਜਨ ਪ੍ਰਤੀਨਿਧੀਆਂ ਦੀ ਚੋਣ ਲੜਣ ਲਈ ਆਜੀਵਨ ਰੋਕ ਦੀ ਮੰਗ ਵਾਲੀ ਪੀ.ਆਈ.ਐਲ. ‘ਤੇ ਸੁਣਵਾਈ ਦੇ ਦੌਰਾਨ ਦਾਗੀ ਨੇਤਾਵਾਂ ਦੇ ਖਿਲਾਫ ਲਟਕੇ ਮਾਮਲਿਆਂ ਦੀ ਜਾਣਕਾਰੀ ਮੰਗੀ ਸੀ। ਕੋਰਟ ਨੇ ਕਿਹਾ ਸੀ ਕਿ ਕੀ ਪਟੀਸ਼ਨਕਰਤਾ ਦੇ ਕੋਲ ਇਸਦਾ ਕੋਈ ਬਿਓਰਾ ਹੈ। ਕੋਰਟ ਨੇ ਪਟੀਸ਼ਨ ਕਰਤਾ ਨੂੰ ਕਿਹਾ ਹੈ ਕਿ ਤੁਸੀਂ ਸਜ਼ਾ ਹੋਣ ਤੋਂ ਬਾਅਦ 6 ਸਾਲ ਦੀ ਰੋਕ ‘ਤੇ ਬਹਿਸ ਕਰ ਰਹੇ ਹੋ ਪਰ ਜਦੋਂ ਕੋਰਟ ‘ਚ ਕੇਸ 20-20 ਸਾਲ ਲਟਕਦਾ ਹੈ ਅਤੇ 4 ਟਰਮ ਬੀਤ ਜਾਂਦੇ ਹਨ। ਇਸ ਤੋਂ ਬਾਅਦ 6 ਸਾਲ ਦੀ ਰੋਕ ਦਾ ਕੀ ਮਤਲਬ। ਕੋਰਟ ਨੇ ਕਿਹਾ ਕਿ 20-20 ਸਾਲ ਕੇਸ ਲਟਕਦੇ ਰਹਿੰਦੇ ਹਨ ਜਦੋਂ ਕਿ ਕੋਰਟ ਦਾ ਆਦੇਸ਼ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ‘ਚ 6 ਮਹੀਨੇ ਤੋਂ ਜ਼ਿਆਦਾ ਸਟੇ ਨਹੀਂ ਦਿੱਤਾ ਜਾਵੇਗਾ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *