Home / Breaking News / ਥਾਣੇਦਾਰ ਬਾਜਵਾ ਅਦਾਲਤ ਦੇ ਬਾਹਰ ਸਰਕਾਰੀ ਡਿਊਟੀ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ

ਥਾਣੇਦਾਰ ਬਾਜਵਾ ਅਦਾਲਤ ਦੇ ਬਾਹਰ ਸਰਕਾਰੀ ਡਿਊਟੀ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ

ਸੰਦੀਪ ਕੌਲ
================
ਜਲੰਧਰ, 11 ਮਈ : ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ‘ਤੇ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਥਾਣਾ ਮਹਿਤਪੁਰ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਾਜਵਾ ‘ਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਬਾਰਾਂਦਰੀ ਥਾਣੇ ਦੇ ਮੁਖੀ ਬਲਵੀਰ ਸਿੰਘ ਮੁਤਾਬਕ ਬਾਜਵਾ ਨੇ ਕੋਰਟ ਰੂਮ ਦੇ ਬਾਹਰ ਗਾਰਡ ਨੂੰ ਧੱਕਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਨ ਦੇ ਇਲਜ਼ਾਮਾਂ ਤਹਿਤ ਉਸ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਬਾਜਵਾ ਦੇ ਵਕੀਲ ਸੰਦੀਪ ਸ਼ਰਮਾ ਨੇ ਦੱਸਿਆ ਕਿ ਸੁਰੱਖਿਆ ਲੈਣ ਲਈ ਐਸ.ਐਚ.ਓ. ਨੇ ਜਲੰਧਰ ਦੀ ਸੈਸ਼ਨ ਕੋਰਟ ਵਿੱਚ ਅਰਜ਼ੀ ਦਿੱਤੀ ਸੀ, ਪਰ ਸੈਸ਼ਨ ਜੱਜ ਨੇ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ। ਜਦ ਉਹ ਬਾਹਰ ਨਿਕਲੇ ਤਾਂ ਬਾਰਾਂਦਰੀ ਥਾਣੇ ਦੇ ਮੁਖੀ ਪੁਲਿਸ ਫੋਰਸ ਨਾਲ ਬਾਜਵਾ ਨੂੰ ਫੜਨ ਲਈ ਪਹੁੰਚੇ ਹੋਏ ਸੀ। ਕੋਰਟ ਦੇ ਬਾਹਰੋਂ ਬਾਜਵਾ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਬਾਰਾਂਦਰੀ ਥਾਣੇ ਲਿਜਾਣ ਤੋਂ ਬਾਅਦ ਬਾਜਵਾ ‘ਤੇ ਪਰਚਾ ਦਰਜ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਸ ਐਚ ਓ ਬਾਜਵਾ ਹਥਿਆਰ  ਸਣੇ ਕੋਰਟ ਵਿੱਚ ਗਿਆ ਸੀ,ਪਰ ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਮੌਕੇ ‘ਤੇ ਪੁਲਿਸ ਨੇ ਬਾਜਵਾ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਕੀਤਾ। ਖਾਸ ਗੱਲ ਇਹ ਹੈ ਕਿ ਐਸ.ਐਚ.ਓ. ਬਾਜਵਾ ਦਾ ਪੂਰਾ ਹੁਲੀਆ ਬਦਲਿਆ ਹੋਇਆ ਸੀ। ਥਾਣੇਦਾਰ ਨੇ ਚਾਰ ਮਈ ਨੂੰ ਸ਼ਾਹਕੋਟ ਦੇ ਮਹਿਤਪੁਰ ਥਾਣੇ ਵਿੱਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਚਾਰ ਜਣਿਆਂ ‘ਤੇ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕੀਤਾ ਸੀ, ਉਸ ਤੋਂ ਬਾਅਦ ਇੰਸਪੈਕਟਰ ਬਾਜਵਾ ਛੁੱਟੀ ‘ਤੇ ਚੱਲ ਰਿਹਾ ਸੀ।
ਇਸ ਦੌਰਾਨ ਐਸ.ਐਚ.ਓ. ਨੇ ਪੰਜਾਬ ਦੇ ਸੀ.ਐਸ. ਅਮਰਿੰਦਰ ਸਿੰਘ ਨੂੰ ਲੈ ਕੇ ਵੀ ਮੀਡੀਆ ਵਿੱਚ ਬਿਆਨ ਦਿੱਤਾ ਸੀ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *