Breaking News
Home / Breaking News / ਤੈਅ ਸਮੇਂ ਤੋਂ ਪਹਿਲਾਂ ਕੇਰਲ ਪੁੱਜੇ ਮਾਨਸੂਨ ਕਾਰਨ ਭਾਰੀ ਮੀਂਹ ਪੰਜਾਬ ‘ਚ ਜੁਲਾਈ ਤਕ ਪੁੱਜਣ ਦੀ ਭਵਿੱਖਬਾਣੀ

ਤੈਅ ਸਮੇਂ ਤੋਂ ਪਹਿਲਾਂ ਕੇਰਲ ਪੁੱਜੇ ਮਾਨਸੂਨ ਕਾਰਨ ਭਾਰੀ ਮੀਂਹ ਪੰਜਾਬ ‘ਚ ਜੁਲਾਈ ਤਕ ਪੁੱਜਣ ਦੀ ਭਵਿੱਖਬਾਣੀ

ਅੰਮ੍ਰਿਤਪਾਲ ਸਿੰਘ
================
ਨਵੀਂ ਦਿੱਲੀ, 29 ਮਈ : ਦੇਸ਼ ਦੇ ਉੱਤਰੀ ਹਿੱਸੇ ਵਿੱਚ ਜਿੱਥੇ ਗਰਮੀ ਆਪਣਾ ਕਹਿਰ ਮਚਾ ਰਹੀ ਹੈ, ਉੱਥੇ ਕੇਰਲ ਵਿੱਚ ਮਾਨਸੂਨ ਨੇ ਤਿੰਨ ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਸੂਬੇ ਦੇ ਤਟਵਰਤੀ ਇਲਾਕਿਆਂ ਵਿੱਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਅਗਲੇ 24 ਘੰਟਿਆਂ ਵਿੱਚ ਹੋਰ ਇਲਾਕਿਆਂ ਵਿੱਚ ਵੀ ਮੀਂਹ ਪਵੇਗਾ। ਤਾਮਿਲਨਾਡੂ, ਬੰਗਾਲ ਦੀ ਖਾੜੀ ਤੇ ਅੰਡੇਮਾਨ ਸਾਗਰ ਵਿੱਚ ਵੀ ਤੇਜ਼ ਮੀਂਹ ਦੇ ਆਸਾਰ ਹਨ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਮੁਤਾਬਕ ਇੱਕ ਮਹੀਨੇ ਅੰਦਰ ਪੂਰੇ ਭਾਰਤ ਵਿੱਚ ਮਾਨਸੂਨ ਦਾ ਅਸਰ ਦਿਖੇਗਾ। ਆਈ.ਐਮ.ਡੀ. ਨੇ ਕਿਹਾ ਕਿ ਇਸ ਵਾਰ ਆਮ ਮੀਂਹ ਦੀ ਸੰਭਾਵਨਾ ਹੈ। ਕੇਰਲ ਵਿੱਚ ਪਹਿਲੀ ਜੂਨ ਨੂੰ ਮਾਨਸੂਨ ਦੀ ਸੰਭਾਵਨਾ ਸੀ। ਇਸ ਤੋਂ ਪਹਿਲਾਂ ਸਕਾਈਮੈਟ ਨੇ ਦਾਅਵਾ ਕੀਤਾ ਸੀ ਕਿ ਮਾਨਸੂਨ ਕੇਰਲ ਵਿੱਚ ਪਹੁੰਚ ਚੁੱਕਾ ਹੈ। ਅਗਲੇ 24 ਘੰਟਿਆਂ ‘ਚ ਕੇਰਲ ਦੇ ਕੁਝ ਹਿੱਸਿਆਂ,
ਤਾਮਿਲਨਾਡੂ, ਬੰਗਾਲ ਦੀ ਖਾੜੀ ਦੇ ਨਾਲ ਹੀ ਅੰਡਮਾਨ-ਨਿਕੋਬਾਰ ‘ਚ ਤੇਜ਼ ਬਾਰਸ਼ ਦੇ ਆਸਾਰ ਹਨ। ਜੂਨ ‘ਚ ਦੇਸ਼ ਦੇ
80 ਫੀਸਦੀ ਇਲਾਕਿਆਂ ‘ਚ ਮਾਨਸੂਨ ਦੇ ਛਾਏ ਜਾਣ ਦਾ ਅੰਦਾਜ਼ਾ ਹੈ। ਪੰਜਾਬ ‘ਚ ਮਾਨਸੂਨ ਦੇ ਬੱਦਲ 1 ਜੁਲਾਈ ਤਕ ਪਹੁੰਚਣ ਦੀ ਉਮੀਦ ਹੈ। ਪੰਜਾਬ ‘ਚ 8 ਜੂਨ ਤਕ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਕਿਤੇ-ਕਿਤੇ ਬੂੰਦਾ-ਬਾਂਦੀ ਨਾਲ ਪਾਰ 42 ਦੇ ਪਾਰ ਰਹੇਗਾ। ਹਾਲਾਂਕਿ 10 ਜੂਨ ਦੇ ਨੇੜੇ-ਤੇੜੇ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਉਦੋਂ ਤਕ ਗਰਮੀ ਇਸ ਤਰ੍ਹਾਂ ਬਰਕਰਾਰ ਰਹੇਗੀ। ਮਾਨਸੂਨ ਜੇਕਰ ਸਹੀ ਰਫਤਾਰ ਨਾਲ ਵਧਦਾ ਹੈ ਤਾਂ 1 ਜੁਲਾਈ ਤਕ ਇਸ ਦਾ ਪੰਜਾਬ ‘ਚ ਆਗਮਨ ਹੋ ਸਕਦਾ ਹੈ। ਪਿਛਲੇ ਸਾਲ ਸੂਬੇ ‘ਚ ਮਾਨਸੂਨ 11 ਜੁਲਾਈ ਨੂੰ ਪਹੁੰਚਿਆ ਸੀ। ਸੋਮਵਾਰ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਪਾਰਾ 42 ਤੋਂ 45 ਵਿਚਕਾਰ ਰਿਹਾ। ਦੇਸ਼ ‘ਚ ਇਸ ਸਾਲ ਸੋਕਾ ਪੈਣ ਦੇ ਆਸਾਰ ਨਹੀਂ ਹਨ, ਸਗੋਂ ਜੂਨ ਤੋਂ ਸਤੰਬਰ ਵਿਚਕਾਰ ਮਾਨਸੂਨ ਦੇ ਚਾਰ ਮਹੀਨਿਆਂ ਦੌਰਾਨ 887 ਮਿਲੀਮੀਟਰ ਤਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਸਕਾਈਮੇਟ ਨੇ 4 ਅਪ੍ਰੈਲ ਨੂੰ ਜਾਰੀ ਕੀਤੀ ਮੌਸਮ ਭਵਿੱਖਬਾਣੀ ‘ਚ ਇਹ ਸੰਭਾਵਨਾ ਪ੍ਰਗਟ ਕੀਤੀ ਸੀ। ਇਸ ਦੇ ਅਨੁਸਾਰ ਦੇਸ਼ ‘ਚ ਲੰਬੇ ਸਮੇਂ ਦੀ ਔਸਤ (ਐੱਲ. ਪੀ. ਏ) 887 ਮਿਲੀਮੀਟਰ ਦੇ ਮੁਕਾਬਲੇ 100 ਫੀਸਦੀ ਬਾਰਿਸ਼ ਹੋਣ ਦਾ ਅਨੁਮਾਨ ਹੈ।ਹਾਲਾਂਕਿ ਇਹ 5 ਫੀਸਦੀ ਘੱਟ ਜਾਂ ਜ਼ਿਆਦਾ ਰਹਿ ਸਕਦੀ ਹੈ। ਭਾਰਤ ‘ਚ ਜੂਨ ਤੋਂ ਸ਼ੁਰੂ ਹੋਣ ਵਾਲੇ ਮਾਨੂਸਨ ਮੌਸਮ ‘ਚ ਐਲ. ਪੀ. ਏ. ਦੇ 96 ਫੀਸਦੀ ਅਤੇ 104 ਫੀਸਦੀ ਵਿਚਕਾਰ ਰਹਿਣ ਵਾਲੀ ਬਾਰਿਸ਼ ਨੂੰ ਠੀਕ-ਠਾਕ ਜਾਂ ਔਸਤ ਬਾਰਸ਼ ਮੰਨਿਆ ਜਾਂਦਾ ਹੈ, ਜਦੋਂ ਕਿ 90 ਫੀਸਦੀ ਤੋਂ ਘੱਟ ਬਾਰਸ਼ ਹੋਣ ‘ਤੇ ਸੋਕਾ ਐਲਾਨ ਕੀਤਾ ਜਾਂਦਾ ਹੈ। ਐਲ. ਪੀ. ਏ. 887 ਮਿਲੀਮੀਟਰ ਹੈ, ਜੋ ਕਿ ਮਾਨਸੂਨ ਦੌਰਾਨ ਬਾਰਸ਼ ਹੋਣ ਦੀ ਇਕ ਔਸਤ ਹੈ।ਸਕਾਈਮੇਟ ਮੁਤਾਬਕ ਇਸ ਵਾਰ ਸੋਕੇ ਦੀ ਸੰਭਾਵਨਾ ਜ਼ੀਰੋ ਫੀਸਦੀ ਹੈ, ਯਾਨੀ ਇਸ ਵਾਰ ਬਾਰਸ਼ ਐੱਲ. ਪੀ. ਏ. ਦੇ 90 ਫੀਸਦੀ ਤੋਂ ਘੱਟ ਨਹੀਂ ਹੋਵੇਗੀ।ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ‘ਚ ਵੀ ਇਸ ਵਾਰ ਬਾਰਸ਼ ਦਾ ਮੌਸਮ ਆਮ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *