Home / India / ਤੁਰਕ ਭਾਈਚਾਰੇ ਨੇ ਜਾਰੀ ਕੀਤਾ ਨਵਾਂ ਫਰਮਾਨ ਗੁੱਸੇ ‘ਚ ਤਲਾਕ ਦੇਣ ਵਾਲੇ ਪਤੀਆਂ ਵਿਰੁੱਧ ਹੋਵੇਗੀ ਕਾਰਵਾਈ

ਤੁਰਕ ਭਾਈਚਾਰੇ ਨੇ ਜਾਰੀ ਕੀਤਾ ਨਵਾਂ ਫਰਮਾਨ ਗੁੱਸੇ ‘ਚ ਤਲਾਕ ਦੇਣ ਵਾਲੇ ਪਤੀਆਂ ਵਿਰੁੱਧ ਹੋਵੇਗੀ ਕਾਰਵਾਈ

ਸੰਭਲ, 5 ਮਈ (ਪੱਤਰ ਪ੍ਰੇਰਕ) : ਹੁਣ ਗੁੱਸੇ ‘ਚ ਤਲਾਕ ਦੇਣ ਵਾਲੇ ਪਤੀਆਂ ਦੀ ਖ਼ੈਰ ਨਹੀਂ, ਕਿਉਂਕਿ ਜੇਕਰ ਪਤੀ ਨੇ ਤਲਾਕ ਦਿੱਤਾ ਤਾਂ ਕਿਸੇ ਵੀ ਹਾਲਾਤ ‘ਚ ਗਲਤੀ ਉਸ ਦੀ ਮੰਨੀ ਜਾਵੇਗੀ। ਅਸਲ ‘ਚ ਸੰਭਲ ਦੇ ਹਾਫਿਜਪੁਰ ਪਿੰਡ ‘ਚ ਆਯੋਜਿਤ ਇਕ ਪੰਚਾਇਤ ਨੇ ਇਹ ਫੈਸਲਾ ਸੁਣਾਇਆ ਹੈ। ਇੱਥੇ ਦੇ ਤੁਰਕ ਭਾਈਚਾਰੇ ਨੇ ਤਿੰਨ ਤਲਾਕ ‘ਤੇ ਨਵਾਂ ਫ਼ਰਮਾਨ ਜਾਰੀ ਕੀਤਾ ਹੈ। ਅਸਲ ‘ਚ ਪੰਚਾਇਤ ‘ਚ ਤੁਰਕ ਭਾਈਚਾਰੇ ਦੇ ਲੋਕਾਂ ਨੇ ਗੁੱਸੇ ‘ਚ ਤਲਾਕ ਦੇਣ ‘ਤੇ ਪਿੰਡ ‘ਚ ਪਾਬੰਦੀ ਲਗਾ ਦਿੱਤੀ ਹੈ। ਪੰਚਾਇਤ ਦਾ ਕਹਿਣਾ ਹੈ ਕਿ ਲੜਾਈ-ਝਗੜਾ ਹੋਣ ‘ਤੇ ਆਪਸ ‘ਚ ਮਿਲ ਕੇ ਇਸ ਦਾ ਹੱਲ ਕੱਢਿਆ ਜਾਵੇ। ਸੰਭਲ ਜ਼ਿਲ੍ਹੇ ਦੇ ਹਾਜੀਪੁਰ ਪਿੰਡ ‘ਚ ਤੁਰਕ ਭਾਈਚਾਰੇ ਦੇ ਲੋਕਾਂ ਦੀ ਇਕ ਪੰਚਾਇਤ ਹੋਈ, ਜਿਸ ‘ਚ ਦਰਜਨਾਂ ਪਿੰਡ ਦੇ ਤੁਰਕ ਭਾਈਚਾਰੇ ਦੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਪੰਚਾਇਤ ‘ਚ ਫਰਮਾਨ ਸੁਣਾਇਆ
ਗਿਆ ਕਿ ਹੁਣ ਗੁੱਸੇ ‘ਚ ਭਾਈਚਾਰੇ ਦਾ ਕੋਈ ਵੀ ਸ਼ਖਸ ਤਲਾਕ ਨਹੀਂ ਦੇਵੇਗਾ। ਜੇਕਰ ਗੁੱਸਾ ਲੜਾਈ ‘ਚ ਤਲਾਕ ਦਿੰਦਾ ਹੈ ਤਾਂ ਉਸ ਦਾ ਜ਼ਿੰਮੇਦਾਰ ਪਤੀ ਨੂੰ ਮੰਨਿਆ ਜਾਵੇਗਾ। ਪੰਚਾਇਤ ਦੇ ਚੇਅਰਮੈਨ ਸ਼ਾਹਿਦ ਹੁਸੈਨ ਨੇ ਕਿਹਾ ਕਿ ਆਪਸ ‘ਚ ਲੜਾਈ-ਝਗੜੇ ਦੇ ਦੌਰਾਨ ਤਲਾਕ ਸ਼ਬਦ ਦਾ ਇਸਤੇਮਾਲ ਨਾ ਕਰੇ। ਜੇਕਰ ਕੋਈ ਗੱਲ ਹੁੰਦੀ ਹੈ ਤਾਂ ਉਸ ਨੂੰ ਪੰਚਾਇਤ ‘ਚ ਰੱਖਿਆ ਜਾਵੇ, ਜਿਸ ਦਾ ਹੱਲ ਹੋ ਸਕੇ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *