Breaking News
Home / Uncategorized / ਤਾਮਿਲਨਾਡੂ ਨੂੰ ਮਿਲਣ ਵਾਲੇ ਪਾਣੀ ‘ਚ ਕੀਤੀ ਕਟੌਤੀ

ਤਾਮਿਲਨਾਡੂ ਨੂੰ ਮਿਲਣ ਵਾਲੇ ਪਾਣੀ ‘ਚ ਕੀਤੀ ਕਟੌਤੀ

ਬੈਂਗਲੁਰੂ, 16 ਫਰਵਰੀ (ਚੜ੍ਹਦੀਕਲਾ ਬਿਊਰੋ) : ਦੱਖਣੀ ਭਾਰਤੀ ਰਾਜਾਂ ਤਾਮਿਲਨਾਡੂ, ਕਰਨਾਟਕ ਅਤੇ ਕੇਰਲ ਦਰਮਿਆਨ ਸਾਲਾਂ ਪੁਰਾਣੇ ਕਾਵੇਰੀ ਨਦੀ ਜਲ ਵਿਵਾਦ ਮਾਮਲੇ ‘ਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਕਿਹਾ ਕਿ ਨਦੀ ‘ਤੇ ਕਦੇ ਵੀ ਕੋਈ ਰਾਜ ਦਾਅਵਾ ਨਹੀਂ ਕਰ ਸਕਦਾ, ਕਿਉਂਕਿ ਇਸ ‘ਤੇ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਹੈ। ਕੋਰਟ ਨੇ ਕਰਨਾਟਕ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਅੰਤਰਰਾਜੀ ਬਿਲੀਗੁੰਡਲੁ ਬੰਨ੍ਹ ਤੋਂ ਕਾਵੇਰੀ ਨਦੀ ਦਾ 177.25 ਟੀ.ਐਮ.ਸੀ.ਐਫ.ਟੀ. ਜਲ ਤਾਮਿਲਨਾਡੂ ਲਈ ਛੱਡਣ। ਫੈਸਲੇ ‘ਚ ਇਹ ਸਪੱਸ਼ਟ ਕੀਤਾ ਗਿਆ ਕਿ ਕਰਨਾਟਕ ਨੂੰ ਹੁਣ ਹਰ ਸਾਲ 14.75 ਟੀ.ਐਮ.ਸੀ.ਐਫ.ਟੀ. ਪਾਣੀ ਵਧ ਮਿਲੇਗਾ, ਜਦੋਂ ਕਿ ਤਾਮਿਲਨਾਡੂ ਨੂੰ 404.25 ਟੀ.ਐਮ.ਸੀ.ਐਫ.ਟੀ. ਜਲ ਮਿਲੇਗਾ, ਜੋ ਟ੍ਰਿਬਿਊਨਲ ਵੱਲੋਂ ਸਾਲ 2007 ‘ਚ ਤੈਅ ਪਾਣੀ ਤੋਂ 14.75 ਟੀ.ਐਮ.ਸੀ.ਐਫ.ਟੀ. ਘੱਟ ਹੋਵੇਗਾ। ਕਾਵੇਰੀ ਜਲ ਵਿਵਾਦ ਟ੍ਰਿਬਿਊਨਲ ਵੱਲੋਂ ਸਾਲ 2007 ‘ਚ ਕੀਤੀ ਗਈ ਵੰਡ ਅਨੁਸਾਰ ਕਰਨਾਟਕ ਨੂੰ 270 ਟੀ.ਐਮ.ਸੀ.ਐਫ.ਟੀ. ਜਲ ਵੰਡਿਆ ਗਿਆ ਸੀ। ਉਹ ਹੁਣ ਵਧ ਕੇ 284.75 ਟੀ.ਐਮ.ਸੀ.ਐੱਫ.ਟੀ. ਹੋ ਜਾਵੇਗਾ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਮਿਤਾਵ ਰਾਵ ਅਤੇ ਜਸਟਿਸ ਏ.ਐਮ. ਖਾਨਵਿਲਕਰ ਦੀ ਬੈਂਚ ਨੇ ਇਹ ਲੰਬੇ ਸਮੇਂ ਉਡੀਕਿਆ ਜਾ ਰਿਹਾ ਆਦੇਸ਼ ਸੁਣਾਇਆ।

About admin

Check Also

ਨਵੀਂ ਟ੍ਰਾਂਸਪੋਰਟ ਨੀਤੀ ਫਰਵਰੀ ਦੇ ਅਖੀਰ ‘ਚ ਹੋ ਸਕਦੀ ਹੈ ਲਾਗੂ!

ਚੰਡੀਗੜ੍ਹ , 24 ਫਰਵਰੀ (ਪੱਤਰ ਪ੍ਰੇਰਕ) : ਪਬਲਿਕ ਟ੍ਰਾਂਸਪੋਰਟ ‘ਚ ਸਿਆਸੀ ਆਗੂਆਂ ਦੀ ਸਰਦਾਰੀ ਖਤਮ …

Leave a Reply

Your email address will not be published. Required fields are marked *