Home / India / ਤਾਮਿਲਨਾਡੂ ‘ਚ ਏ.ਆਈ.ਡੀ.ਐਮ.ਕੇ. ਦਾ ਅੰਦਰੂਨੀ ਕਲੇਸ਼ ਜਾਰੀ ਰਾਜਪਾਲ ਨੇ ਸ਼ਸ਼ੀਕਲਾ ਨੂੰ ਸਹੁੰ ਚੁੱਕਣ ਤੋਂ ਕੀਤਾ ਮਨ੍ਹਾ

ਤਾਮਿਲਨਾਡੂ ‘ਚ ਏ.ਆਈ.ਡੀ.ਐਮ.ਕੇ. ਦਾ ਅੰਦਰੂਨੀ ਕਲੇਸ਼ ਜਾਰੀ ਰਾਜਪਾਲ ਨੇ ਸ਼ਸ਼ੀਕਲਾ ਨੂੰ ਸਹੁੰ ਚੁੱਕਣ ਤੋਂ ਕੀਤਾ ਮਨ੍ਹਾ

ਚੇਨਈ, 11 ਫਰਵਰੀ (ਚ.ਨ.ਸ.) : ਤਾਮਿਲਨਾਡੂ ‘ਚ ਅੰਨਾਦ੍ਰਮੁਕ ਜਨਰਲ ਸਕੱਤਰ ਵੀ.ਕੇ. ਸ਼ਸ਼ੀਕਲਾ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਵਾਲੀ ਸ਼ਸ਼ੀਕਲਾ ਨੂੰ ਰਾਜਪਾਲ ਸੀ. ਵਿਦਿਆਸਾਗਰ ਰਾਓ ਸਰਕਾਰ ਬਣਾਉਣ ਦਾ ਸੱਦਾ ਦੇਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਸ਼ਸ਼ਿਕਲਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸੁਪਰੀਮ ਕੋਰਟ ਦਾ ਫੈਸਲਾ ਲਟਕਿਆ ਹੋਣ ਕਾਰਨ ਰਾਜਪਾਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਰਾਜਪਾਲ ਇਸ ਨਤੀਜੇ ‘ਤੇ ਪਹੁੰਚੇ ਹਨ ਕਿ ਸ਼ਸ਼ੀਕਲਾ ਨੂੰ ਸਰਕਾਰ ਬਣਾਉਣ ਲਈ ਨਾ ਬੁਲਾਏ ਜਾਣ ‘ਚ ਹੀ ਸਮਝਦਾਰੀ ਹੈ। ਉਨ੍ਹਾਂ ਨੇ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ। ਜ਼ਿਕਰਯੋਗ ਹੈ ਕਿ ਆਲ ਭਾਰਤੀ ਅੰਨਾ ਦ੍ਰਵਿੜ ਮੁਨੇਤਰ ਕਸ਼ਗ (ਅੰਨਾ ਦ੍ਰਮੁਕ) ਦੀ ਜਨਰਲ ਸਕੱਤਰ ਵੀ.ਕੇ. ਸ਼ਸ਼ੀਕਲਾ ਨੂੰ ਹਮਾਇਤ ਦੇ ਰਹੇ ਪਾਰਟੀ ਦੇ 130 ਵਿਧਾਇਕ ਅੱਜ ਦੂਜੇ ਦਿਨ ਵੀ ਮਹਾਬਲੀਪੁਰਮ ਕੋਲ ਕੂਵਥੁਰ ਸਥਿਤ ਇਕ ਹੋਟਲ ‘ਚ ਰੁੱਕੇ ਹੋਏ ਹਨ। ਜਾਣਕਾਰੀ ਮਿਲੀ ਹੈ ਕਿ ਸਾਰੇ ਵਿਧਾਇਕਾਂ ਦੇ ਮੋਬਾਇਲ ਫੋਨ ਜ਼ਬਤ ਕਰ ਲਏ ਗਏ ਹਨ। ਤਾਂ ਜੋ ਕੋਈ ਉਨ੍ਹਾਂ ਨਾਲ ਸੰਪਰਕ ਨਾ ਕਰ ਸਕੇ। ਇਸ ਕਾਰਨ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਨਹੀਂ ਕਰ ਪਾ ਰਹੇ ਹਨ। ਹਾਲਾਂਕਿ ਸਾਬਕਾ ਮੰਤਰੀ ਵੀ. ਵਲਾਰਮਥੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ਼ ਕਰਦੇ ਹੋਏ ਕਿਹਾ ਕਿ ਹੋਟਲ ‘ਚ ਰਹਿ ਰਹੇ ਵਿਧਾਇਕਾਂ ਨੂੰ ਧਮਕੀ ਭਰੇ ਫੋਨ ਆ ਰਹੇ ਸੀ ਇਸ ਲਈ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਫੋਨ ਬੰਦ ਕਰ ਲਏ ਹਨ। ਸੂਤਰਾਂ ਮੁਤਾਬਕ ਕੁਝ ਵਿਧਾਇਕ ਹੋਟਲ ਤੋਂ ਬਾਹਰ ਜਾਣ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਹੋਏ ਹਨ। ਹੋਟਲ ‘ਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਵਿਧਾਇਕ ਐੱਨ. ਮੁਰੂਗੁਮਾਰਨ ਨੇ ਕਿਹਾ, ਅਸੀਂ ਆਪਣੀ ਮਰਜ਼ੀ ਨਾਲ ਆਏ ਹਾਂ ਅਤੇ ਕਿਸੇ ਨੇ ਵੀ ਸਾਨੂੰ ਇਥੇ ਰੁੱਕਣ ਲਈ ਮਜ਼ਬੂਰ ਨਹੀਂ ਕੀਤਾ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *