Home / India / ਤਾਮਿਲਨਾਡੂ ‘ਚ ਏ.ਆਈ.ਏ.ਡੀ.ਐਮ.ਕੇ. ਦਾ ਸੰਕਟ ਸ਼ਸ਼ੀਕਲਾ ਵੱਲੋਂ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਤਾਮਿਲਨਾਡੂ ‘ਚ ਏ.ਆਈ.ਏ.ਡੀ.ਐਮ.ਕੇ. ਦਾ ਸੰਕਟ ਸ਼ਸ਼ੀਕਲਾ ਵੱਲੋਂ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਨਵੀਂ ਦਿੱਲੀ, 9 ਫਰਵਰੀ (ਚ.ਨ.ਸ.) :  ਤਾਮਿਲਨਾਡੂ ‘ਚ ਸੱਤਾ ਦੀ ਜੰਗ ਤੇਜ਼ ਹੋ ਗਈ ਹੈ। ਵਿਧਾਨ ਸਭਾ ‘ਚ ਸ਼ਕਤੀ ਪ੍ਰਦਰਸ਼ਨ ਲਈ ਪਨੀਰਸੇਲਵਮ-ਸ਼ਸ਼ੀਕਲਾ ਦੋਵੇਂ ਹੀ ਗੁੱਟ ਆਪਣਾ-ਆਪਣਾ ਦਾਅਵਾ ਕਰ ਰਹੇ ਹਨ। ਇਸ ਵਿਚਾਲੇ ਤਾਮਿਲਨਾਡੂ ਦੇ ਰਾਜਪਾਲ ਵਿਦਿਆਸਾਗਰ ਰਾਵ ਨਾਲ ਮਿਲਣ ਪਨੀਰਸੇਲਵਮ ਰਾਜ ਭਵਨ ਪਹੁੰਚੇ। ਦੋਵਾਂ ਦੀ ਮੁਲਾਕਾਤ ਕੁਝ ਹੀ ਮਿੰਟ ਤੱਕ ਚਲੀ, ਜਦਕਿ ਇਸ ਤੋਂ ਬਾਅਦ ਸ਼ਸ਼ੀਕਲਾ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਦ ਦਾ ਆਪਣਾ ਦਾਅਵਾ ਪੇਸ਼ ਕੀਤਾ। ਰਾਜ ਭਵਨ ਤੋਂ ਪਹਿਲਾਂ ਸ਼ਸ਼ਿਕਲਾ ਜੈ ਮੈਮੋਰੀਅਲ ਪਹੁੰਚੀ ਤੇ ਉੱਥੇ ਕੁਝ ਮਿੰਟ ਤੱਕ ਰੁਕੀ। ਮੈਮੋਰੀਅਲ ਪਹੁੰਚਦੇ ਹੀ ਸ਼ਸ਼ੀਕਲਾ ਦੀਆਂ ਅੱਖਾਂ ‘ਚੋਂ ਹੰਝੂ ਨਿਕਲਣੇ ਸ਼ੁਰੂ ਹੋ ਗਏ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪਨੀਰਸੇਲਵਮ ਨੇ ਕਿਹਾ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਲਈ ਤਿਆਰ ਹਨ ਕਿਉਂਕਿ ਦਬਾਅ ਪਾ ਕੇ ਉਨ੍ਹਾਂ ਤੋਂ ਅਸਤੀਫਾ ਲਿਆ ਗਿਆ ਸੀ। ਪਨੀਰਸੇਲਵਮ ਨੇ ਕਿਹਾ ਕਿ ਰਾਜਪਾਲ ਵਲੋਂ ਫਿਲਹਾਲ ਕੋਈ ਭਰੋਸਾ ਨਹੀਂ ਦਿੱਤਾ ਗਿਆ। ਉਹ ਸ਼ਸ਼ੀਕਲਾ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਰਾਇ ਦੇਣਗੇ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *