Home / Breaking News / ਤਲਵਾੜ ਜੋੜਾ ਜੇਲ੍ਹ ‘ਚੋਂ ਰਿਹਾਅ

ਤਲਵਾੜ ਜੋੜਾ ਜੇਲ੍ਹ ‘ਚੋਂ ਰਿਹਾਅ

ਗਾਜ਼ੀਆਬਾਦ/ਨੋਇਡਾ,16 ਅਕਤੂਬਰ (ਪੱਤਰ ਪ੍ਰੇਰਕ) : ਇੱਥੇ ਆਰੂਸ਼ੀ-ਹੇਮਰਾਜ ਕਤਲ ਕੇਸ ‘ਚ ਇਲਾਹਾਬਾਦ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਤਲਵਾੜ ਜੋੜਾ ਜੇਲ੍ਹ ਤੋਂ ਰਿਹਾਅ ਹੋ ਗਿਆ। ਆਰੂਸ਼ੀ ਦੇ ਪਿਤਾ ਡਾਕਟਰ ਰਾਜੇਸ਼ ਤਲਵਾੜ ਅਤੇ ਮਾਂ ਡਾਕਟਰ ਨੂਪੁਰ ਤਲਵਾੜ ਨਵੰਬਰ 2013 ਤੋਂ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ ‘ਚ ਬੰਦ ਸਨ। ਆਰੂਸ਼ੀ ਕਤਲ ‘ਚ ਵਿਸ਼ੇਸ਼ ਸੀ.ਬੀ.ਆਈ. ਨੇ ਦੋਹਾਂ ਨੂੰ ਸਜ਼ਾ ਸੁਣਾਈ ਸੀ ਪਰ ਹਾਈ ਕੋਰਟ ਨੇ ਸੀ.ਬੀ.ਆਈ. ਅਦਾਲਤ ਦਾ ਫੈਸਲਾ ਪਲਟ ਦਿੱਤਾ। ਮਈ 2008 ‘ਚ ਨੋਇਡਾ ਦੇ ਜਲਵਾਯੂ ਇਲਾਕੇ ‘ਚ 14 ਸਾਲਾ ਆਰੂਸ਼ੀ ਦੀ ਲਾਸ਼ ਉਸ ਦੇ ਮਕਾਨ ‘ਚ ਬਰਾਮਦ ਹੋਈ ਸੀ। ਸ਼ੁਰੂਆਤ ‘ਚ ਸ਼ੱਕ ਦੀ ਸੂਈ ਨੌਕਰ ਹੇਮਰਾਜ ਵੱਲ ਗਈ ਪਰ 2 ਦਿਨ ਬਾਅਦ ਮਕਾਨ ਦੀ ਛੱਤ ‘ਤੇ ਉਸ ਦੀ ਵੀ ਲਾਸ਼ ਬਰਾਮਦ ਕੀਤੀ ਗਈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਸੀ। ਜ਼ਿਕਰਯੋਗ ਹੈ ਕਿ ਤਲਵਾੜ ਜੋੜੇ ਨੇ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਇਲਾਹਾਬਾਦ ਹਾਈ ਕੋਰਟ ‘ਚ ਅਪੀਲ ਕੀਤੀ ਸੀ। 12 ਅਕਤੂਬਰ 2017 ਨੂੰ ਮਾਮਲੇ ਦੀ ਜਾਂਚ ‘ਚ ਕਮੀਆਂ ਦੱਸਦੇ ਹੋਏ ਕੋਰਟ ਨੇ ਤਲਵਾੜ ਜੋੜੇ ਨੂੰ ਬਰੀ ਕਰ ਦਿੱਤਾ ਸੀ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *