Home / Punjab / ਤਰਨਤਾਰਨ ‘ਚ ਗੈਂਗਵਾਰ, ਇੱਕ ਦੀ ਮੌਤ, 1 ਜਖਮੀ ਮਾਰੇ ਗਏ ਗੈਂਗਸਟਰ ਦੇ ਸਾਥੀ ਨੇ ਫੇਸਬੁਕ ‘ਤੇ ਦਿੱਤੀ ਧਮਕੀ

ਤਰਨਤਾਰਨ ‘ਚ ਗੈਂਗਵਾਰ, ਇੱਕ ਦੀ ਮੌਤ, 1 ਜਖਮੀ ਮਾਰੇ ਗਏ ਗੈਂਗਸਟਰ ਦੇ ਸਾਥੀ ਨੇ ਫੇਸਬੁਕ ‘ਤੇ ਦਿੱਤੀ ਧਮਕੀ

ਤਰਨਤਾਰਨ, 10 ਅਗਸਤ (ਚ.ਨ.ਸ.) : ਤਰਨਤਾਰਨ ਦੇ ਬਾਠ ਰੋਡ ‘ਤੇ ਪਿੰਡ ਪੰਡੋਰ ਗੋਲਾ ਨੇੜੇ  ਕੱਲ੍ਹ ਦੇਰ ਰਾਤ ਕਰੀਬ 12 ਵਜੇ ਦੋ ਧਿਰਾਂ ਵਿਚ ਜਬਰਦਸਤ ਗੈਂਗਵਾਰ ਹੋਈ। ਇਸ ਗੈਂਗਵਾਰ ਵਿਚ ਪੱਟੀ ਦੇ ਰਹਿਣ ਵਾਲੇ ਦਿਲਬਾਗ ਸਿੰਘ ਨਾਮਕ ਇਕ ਗੈਂਗਸਟਰ ਦੀ ਮੌਤ ਹੋ ਗਈ। ਜਦਕਿ ਇੱਕ ਗੰਭੀਰ ਜ਼ਖਮੀ ਹੈ। ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੈਂਗਸਟਰ ਦਿਲਬਾਗ ਦੀ ਮੌਤ ਤੋਂ ਬਾਅਦ ਉਸ ਦੇ ਸਾਥੀ ਜੱਗੂ ਭਗਵਾਨਪੁਰੀਆ ਨੇ ਆਪਣੇ ਫੇਸਬੁਕ ਪੇਜ (ਜੱਗੂ ਡਾਨ ਭਗਵਾਨਪੁਰ) ‘ਤੇ ਵਿਰੋਧੀ ਧਿਰ ਨੂੰ ਸ਼ਰੇਆਮ ਧਮਕੀ ਦਿੱਤੀ ਹੈ। ਜੱਗੂ ਨੇ ਆਪਣੇ ਫੇਸਬੁੱਕ ਪੇਜ ‘ਤੇ ਮ੍ਰਿਤਕ ਗੈਂਗਸਟਰ ਦਿਲਬਾਗ ਦੀ ਤਸਵੀਰ ਅਪਲੋਡ ਕਰਕੇ ਉਸ ਦੀ ਮੌਤ ਦਾ ਜਲਦ ਬਦਲਾ ਲੈਣ ਦੀ ਗੱਲ ਆਖੀ ਹੈ। ਇਥੇ ਹੀ ਬਸ ਨਹੀਂ ਜੱਗੂ ਨੇ ਆਪਣੇ ਫੇਸਬੁਕ ਪੇਜ ‘ਤੇ ਇਕ ਹੋਰ ਪੋਸਟ ਅਪਲੋਡ ਕੀਤੀ ਹੈ ਜਿਸ ਵਿਚ ਉਸ ਨੇ ਖਤਰਨਾਕ ਗੈਂਗਸਟਰ ਦਵਿੰਦਰ ਬੰਬੀਹਾ ਦਾ ਨਾਮ ਲਿਖਿਆ ਹੈ। ਜਾਣਕਾਰੀ ਮੁਤਾਬਕ ਤਰਨਤਾਰਨ ‘ਚ ਕੱਲ੍ਹ ਦੇਰ ਰਾਤ ਕਰੀਬ 12 ਵਜੇ ਤਰਨ ਤਾਰਨ-ਖਡੂਰ ਸਾਹਿਬ ਰੋਡ ‘ਤੇ ਇਹ ਗੈਂਗਵਾਰ ਹੋਈ। ਇਸ ਦੌਰਾਨ 100 ਤੋਂ ਵੱਧ ਗੋਲੀਆਂ ਚੱਲੀਆਂ। ਗੋਲੀਬਾਰੀ ਦੌਰਾਨ ਪੱਟੀ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੀ ਮੌਤ ਹੋਈ ਹੈ। ਜਦਕਿ ਉਸ ਦਾ ਸਾਥੀ ਅੰਕੁਰ ਬੁਰੀ ਤਰਾਂ ਜ਼ਖਮੀ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੀਆਂ ਹੀ ਪੁਲਿਸ ਦੇ ਉੱਚਾਧਿਕਾਰੀ ਮੌਕੇ ‘ਤੇ
ਪਹੁੰਚੇ। ਇਸ ਤੋਂ ਬਾਅਦ ਇਸ ਗੈਂਗ ਵਾਰ ‘ਚ ਮਾਰੇ ਗਏ ਗੈਂਗਸਟਰ ਦੀ ਲਾਸ਼ ਨੂੰ ਕਬਜ਼ੇ ਲੈ ਲਿਆ ਗਿਆ ਅਤੇ ਦੂਸਰੇ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਤਰਾਂ ਮੁਤਾਬਿਕ ਜਿਨਾਂ ਦੋ ਗੈਂਗ ‘ਚ ਇਹ ਵਾਰ ਹੋਈ ਹੈ ਉਹ ਦੋਵੇਂ ਧਿਰਾਂ ਬਿੱਛੂ ਗੈਂਗ ਅਤੇ ਸੋਨੂ ਕੰਗਲਾ ਨਾਲ ਸਬੰਧਿਤ ਦੱਸੀਆਂ ਜਾ ਰਹੀਆਂ ਹਨ। ਪੁਲਿਸ ਮੁਤਾਬਿਕ ਰਾਤ ਵੇਲੇ ਹੋਈ ਇਸ ਗੈਂਗਵਾਰ ਵਿੱਚ ਦੋਹਾਂ ਧਿਰਾਂ ਵਲੋਂ ਕਰੀਬ 100 ਚਲਾਈਆਂ ਗਈਆਂ। ਪੁਲਿਸ ਵਲੋਂ ਜਿਹੜੀ ਫਾਰਚੂਨਰ ਗੱਡੀ ਮੌਕੇ ਤੋਂ ਬਰਾਮਦ ਕੀਤੀ ਗਈ ਹੈ, ਉਸ ਦਾ ਬਾਹਰੀ ਹਿੱਸਾ ਗੋਲੀਆਂ ਨਾਲ ਬੁਰੀ ਤਰਾਂ ਵਿੰਨਿਆ ਹੋਇਆ ਹੈ। ਇਸੇ ਗੱਡੀ ਵਿੱਚ ਹੀ ਦਿਲਬਾਗ ਅਤੇ ਉਸਦਾ ਸਾਥੀ ਅੰਕੁਰ ਸਵਾਰ ਸਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੰਕੁਰ ਕਤਲ ਕੇਸ ਵਿੱਚ ਪੱਟੀ ਜੇਲ੍ਹ ‘ਚ ਬੰਦ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਜਮਾਨਤ ‘ਤੇ ਬਾਹਰ ਆਇਆ ਸੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਇਹ ਪਤਾ ਲਗਾਇਆ ਜਾ ਸਕੇਗਾ ਕੇ ਆਖਰ ਇਸ ਗੈਂਗ ਵਾਰ ਪਿੱਛੇ ਅਸਲ ਕਾਰਨ ਕੀ ਸਨ। ਤੇ ਇਸ ਨੂੰ ਕਿਹੜੇ ਗੈਂਗਸਟਰ ਵੱਲੋਂ ਅੰਜਾਮ ਦਿੱਤਾ ਗਿਆ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *