Home / India / ਤਨਜਾਨੀਆ ਨੂੰ 9.2 ਕਰੋੜ ਡਾਲਰ ਦੀ ਰਿਣ ਸਹਾਇਤਾ ਦੇਵੇਗਾ ਭਾਰਤ : ਮੋਦੀ

ਤਨਜਾਨੀਆ ਨੂੰ 9.2 ਕਰੋੜ ਡਾਲਰ ਦੀ ਰਿਣ ਸਹਾਇਤਾ ਦੇਵੇਗਾ ਭਾਰਤ : ਮੋਦੀ

ਦੋਹਾਂ ਦੇਸ਼ਾਂ ‘ਚ 5 ਸਮਝੌਤੇ ਸਹੀਬੱਧ

ਦਾਰ-ਐਸ-ਸਲਾਮ, 10 ਜੁਲਾਈ (ਚ.ਨ.ਸ.) : ਤਨਜਾਨੀਆ ਨਾਲ ਆਪਸੀ ਸਬੰਧਾਂ ਨੂੰ ਵਧੀਆ ਬਣਾਉਣ ਦੇ ਕ੍ਰਮ ‘ਚ ਭਾਰਤ ਨੇ ਐਤਵਾਰ ਨੂੰ, ਉਸ ਦੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ। ਦੱਸਣਯੋਗ ਹੈ ਕਿ ਤਨਜਾਨੀਆ ‘ਚ ਪੰਜ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ, ਜਿਸ ‘ਚ ਇੱਕ, ਤਨਜਾਨੀਆ ਨੂੰ ਜਲ ਸਰੋਤ ਦੇ ਇਲਾਕੇ ‘ਚ 9.2 ਕਰੋੜ ਡਾਲਰ ਦੇਣ ਨਾਲ ਸਬੰਧਿਤ ਵੀ ਹੈ। ਜਾਣਕਾਰੀ ਮੁਤਾਬਕ ਤਨਜਾਨੀਆ ਦੇ ਵਿਕਾਸ ਲਈ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ‘ਚ ਭਾਰਤ ਨੂੰ ਇੱਕ ਵਿਸ਼ਵਾਸਯੋਗ ਸਾਂਝੇਦਾਰ ਦੱਸਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਜਾਨ ਪਾਂਬੇ ਜੋਸੇਫ ਮਾਗੁਫੁਲੀ ਨਾਲ ਆਪਣੀ ਪੂਰੀ ਰੱਖਿਆ ਅਤੇ ਸੁੱਰਖਿਆ ਦੀ ਸਾਂਝੇਦਾਰੀ ‘ਤੇ ਸਹਿਮਤੀ ਜਤਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਤਨਜਾਨੀਆ ਦੇ 17 ਸ਼ਹਿਰਾਂ ਲਈ ਦੂਜੀਆਂ ਜਲ ਯੋਜਨਾਵਾਂ ‘ਤੇ ਵੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ
ਕਿ ਇਸ ਲਈ ਭਾਰਤ 50 ਕਰੋੜ ਡਾਲਰ ਦੀ ਵਾਧੂ ਛੋਟ ਰਿਣ ਸਹਾਇਤਾ ਦੇਣ ‘ਤੇ ਵਿਚਾਰ ਕਰਨ ਨੂੰ ਤਿਆਰ ਹੈ। ਜਨਤਕ ਸਿਹਤ ਨੂੰ ਦੋ-ਪੱਖੀ ਸਾਂਝੇਦਾਰੀ ਦਾ ਇੱਕ ਹੋਰ ਮਹੱਤਵਪੂਰਨ ਇਲਾਕਾ ਦੱਸਦੇ ਹੋਏ, ਮੋਦੀ ਨੇ ਕਿਹਾ ਕਿ ਭਾਰਤ ਤੰਜ਼ਾਨੀਆ ਦੀ ਸਰਕਾਰ ਦੀ ਸਿਹਤ ਸੰਬੰਧੀ ਪਹਿਲ ਨੂੰ ਪੂਰਾ ਕਰਨ ਲਈ ਤਿਆਰ ਹੈ, ਜਿਸ ‘ਚ ਦਵਾਈਆਂ ਅਤੇ ਔਜ਼ਾਰਾਂ ਦੀ ਸਪਲਾਈ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਲਾਕੇ ਅਤੇ ਸੰਸਾਰਕ ਮੁੱਦਿਆਂ ‘ਤੇ ਸਾਡੀ ਵਧੀਆ ਚਰਚਾ ਨੇ ਸਮਾਨ ਹਿੱਤ ਅਤੇ ਚਿੰਤਾ ਦੇ ਮੁੱਦਿਆਂ ‘ਤੇ ਸਾਡੀ ਇੱਕ ਦਿਸ਼ਾ ‘ਚ ਵਿਚਾਰ ਨੂੰ ਸਾਂਝਾ ਕੀਤਾ ਹੈ। ਮੋਦੀ ਨੇ ਰਾਸ਼ਟਰਪਤੀ ਮਾਗੁਫੁਲੀ ਨਾਲ ਆਪਣੀ ਦੋ-ਪੱਖੀ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਦੀ ਗੱਲਬਾਤ ‘ਚ ਕਿਹਾ ਕਿ ਤੰਜ਼ਾਨੀਆ ਨਾਲ ਭਾਰਤ ਦਾ ਸਹਿਯੋਗ ਹਮੇਸ਼ਾ ਤੁਹਾਡੀਆਂ ਜ਼ਰੂਰਤਾਂ ਦੇ ਅਨੁਕੂਲ ਹੋਵੇਗਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *