Breaking News
Home / Breaking News / ਡੋਕਲਾਮ ‘ਚ ਤਣਾਅ ਦਾ ਮਾਮਲਾ ਚੀਨ ਵੱਲੋਂ ਭਾਰਤ ਨਾਲ ਕਿਸੇ ਵੀ ਗੱਲਬਾਤ ਤੋਂ ਇਨਕਾਰ

ਡੋਕਲਾਮ ‘ਚ ਤਣਾਅ ਦਾ ਮਾਮਲਾ ਚੀਨ ਵੱਲੋਂ ਭਾਰਤ ਨਾਲ ਕਿਸੇ ਵੀ ਗੱਲਬਾਤ ਤੋਂ ਇਨਕਾਰ

ਨਵੀਂ ਦਿੱਲੀ, 25 ਜੁਲਾਈ (ਪੱਤਰ ਪ੍ਰੇਰਕ) :ਡੋਕਲਾਮ ਤਣਾਅ ਦੌਰਾਨ ਇੱਕ ਵਾਰ ਫਿਰ ਚੀਨ ਨੇ ਭਾਰਤ ਨੂੰ ਅੱਖਾਂ ਵਿਖਾਈਆਂ ਹਨ। ਚੀਨੀ ਮੀਡੀਆ ਰਿਪੋਰਟ ਅਨੁਸਾਰ ਚੀਨ ਭਾਰਤ ਨਾਲ ਉਦੋਂ ਤਕ ਗੱਲ ਨਹੀਂ ਕਰੇਗਾ ਜਦੋਂ ਤੱਕ ਭਾਰਤ ਡੋਕਲਾਮ ਤੋਂ ਆਪਣੀ ਫੌਜ ਨਹੀਂ ਹਟਾ ਲੈਂਦਾ। ਚੀਨ ਨੇ ਇਹ ਵੀ ਸਾਫ-ਸਾਫ ਕਿਹਾ ਹੈ ਕਿ ਭਾਰਤ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕੇ ਅਜੀਤ ਡੋਭਾਲ ਦੇ ਚੀਨ ਦੌਰੇ ਦੌਰਾਨ ਵਿਵਾਦ ਦਾ ਹੱਲ ਕਰਨ ਬਾਰੇ ਕੋਈ ਗੱਲ ਨਹੀਂ ਹੋਵੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਬ੍ਰਿਕਸ ਦੇਸ਼ਾਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਚੀਨ ਜਾਣਗੇ। ਇੱਕ ਅਖਬਾਰ ਨੇ ਲਿਖਿਆ ਹੈ ਕਿ ਭਾਰਤ ਪਹਿਲਾਂ ਡੋਕਲਾਮ ਤੋਂ ਆਪਣੀ ਫੌਜ ਹਟਾਏਗਾ, ਉਸ ਤੋਂ ਬਾਅਦ ਹੀ ਦੋ ਦੇਸ਼ਾਂ ਵਿਚਾਲੇ ਕੋਈ ਗੱਲਬਾਤ ਹੋਵੇਗੀ। ਇਸ ਦੇ ਨਾਲ ਹੀ ਗਲੋਬਲ ਟਾਈਮਜ਼ ਨੇ ਡੋਕਲਾਮ ਵਿਵਾਦ ਲਈ ਅਜੀਤ ਡੋਵਾਲ ਨੂੰ ‘ਸਾਜ਼ਸ਼ੀ’ ਕਿਹਾ ਹੈ। ਇਸ ਤੋਂ ਪਹਿਲਾ, ਡੋਕਲਾਮ ਤੇ ਚੀਨੀ ਮੰਤਰਾਲੇ ਰੱਖਿਆ ਨੇ ਭਾਰਤ ਨੂੰ ਧਮਕੀ ਦਿੱਤੀ ਸੀ। ਚੀਨੀ ਸੈਨਾ ਨੇ ਭਾਰਤ ਨੂੰ 90 ਸਾਲ ਦਾ ਇਤਿਹਾਸ ਯਾਦ ਕਰਾਇਆ। ਚੀਨੀ ਮੰਤਰਾਲੇ ਦੇ ਬੁਲਾਰੇ ਵੂ ਕਿਯਾਨ ਨੇ ਕਿਹਾ, “ਮੈਨੂੰ ਭਾਰਤ ਨੂੰ ਯਾਦ ਕਰਾਉਣਾ ਹੈ ਕਿ ਚੀਨ ਦੀ ਸੈਨਾ ਦਾ 90 ਸਾਲ ਦਾ ਇਤਿਹਾਸ ਯਾਦ ਰੱਖੇ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *