Home / Punjab / ਡੇਰਾ ਸਿਰਸਾ ਮੁਖੀ ਦੀ ਪਟੀਸ਼ਨ ‘ਤੇ ਸੀ.ਬੀ.ਆਈ. ਵੱਲੋਂ ਜਵਾਬ ਦਾਇਰ

ਡੇਰਾ ਸਿਰਸਾ ਮੁਖੀ ਦੀ ਪਟੀਸ਼ਨ ‘ਤੇ ਸੀ.ਬੀ.ਆਈ. ਵੱਲੋਂ ਜਵਾਬ ਦਾਇਰ

ਪੰਚਕੁਲਾ, 14 ਜੁਲਾਈ (ਚ.ਨ.ਸ.) :  ਡੇਰਾ ਸਿਰਸਾ ਮੁਖੀ ਦੇ ਖਿਲਾਫ ਚੱਲ ਰਹੇ ਸਾਧਵੀ ਸ਼ਰੀਰਕ ਸ਼ੋਸਣ ਮਾਮਲੇ ‘ਤੇ ਸੀਬੀਆਈ ਨੇ ਕੋਰਟ ਵਿੱਚ ਅੱਜ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ। ਡੇਰਾ ਮੁਖੀ ਦੇ ਵਕੀਲ ਨੇ ਕਿਹਾ ਹੈ ਕਿ ਉਹ ਇਸ ਰਿਪੋਰਟ ਤੋਂ ਸੰਤੁਸ਼ਟ ਨਹੀਂ ਹਨ।
ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 16 ਜੁਲਾਈ ‘ਤੇ ਪਾ ਦਿੱਤੀ ਹੈ। ਸੀਬੀਆਈ ਕੋਰਟ ਪੰਚਕੁਲਾ ਵੱਲੋਂ ਰਾਮ ਰਹੀਮ ਦੀ ਕੱਲ੍ਹ ਪਾਈ ਪਟੀਸ਼ਨ ‘ਤੇ ਦਿੱਤੇ ਨੋਟਿਸ ਦਾ ਜਵਾਬ ਸੀਬੀਆਈ ਨੇ ਅੱਜ ਦਾਇਰ ਕਰ ਦਿੱਤਾ।
ਕੋਰਟ ਨੇ ਡੇਰਾ ਮੁਖੀ ਵੱਲੋਂ ਪਾਈ ਗਈ ਨਵੀਂ ਪਟੀਸ਼ਨ ‘ਤੇ ਬੁੱਧਵਾਰ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ। ਇਸ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੀਬੀਆਈ ਨੇ ਮਾਮਲੇ ਵਿੱਚ ਦੋ ਜਾਂਚ ਅਧਿਕਾਰੀਆਂ ਦੇ ਬਿਆਨ ਦਰਜ ਨਹੀਂ ਕੀਤੇ। ਇਨ੍ਹਾਂ ਅਧਿਕਾਰੀਆਂ ਨੇ ਹੀ ਪੀੜਤ ਸਾਧਵੀਆਂ ਦੇ ਬਿਆਨ ਦਰਜ ਕੀਤੇ ਸਨ। ਦਾਅਵਾ ਕੀਤਾ ਗਿਆ ਹੈ ਕਿ ਬਿਆਨ ਵਿੱਚ ਰੇਪ ਦੀ ਗੱਲ ਹੀ ਨਹੀਂ ਸੀ। ਸੀਬੀਆਈ ਨੇ ਕਿਹਾ ਕਿ ਕੇਸ ਨੂੰ ਲਟਕਾਉਣ ਲਈ ਅਜਿਹੀਆਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਹਨ। ਅਦਾਲਤ ਨੇ ਇਸ ਕੇਸ ਦੀ ਸੁਣਵਾਈ 16 ਜੁਲਾਈ ਤੱਕ ਟਾਲ ਦਿੱਤੀ। ਕਾਬਲੇਗੌਰ ਹੈ ਕਿ ਗੁਰਮੀਤ ਰਾਮ ਰਹੀਮ ਖਿਲਾਫ ਇੱਕ ਗੁੰਮਨਾਮ ਚਿੱਠੀ ਰਾਹੀਂ ਰੇਪ ਸਮੇਤ ਕਈ ਗੰਭੀਰ ਇਲਜ਼ਾਮ ਲਗਾਏ ਗਏ ਸਨ। ਮਾਮਲੇ ਦੀ ਲੰਬੀ ਜਾਂਚ ਤੋਂ ਬਾਅਦ ਸੀਬੀਆਈ ਨੇ ਇਹ ਮਾਮਲਾ ਦਰਜ ਕੀਤਾ ਸੀ। ਡੇਰਾ ਮੁਖੀ ਖਿਲਾਫ ਰੇਪ ਸਮੇਤ 2 ਕਤਲ ਦੇ ਮਾਮਲਿਆਂ ‘ਚ ਵੀ ਸੁਣਵਾਈ ਚੱਲ ਰਹੀ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *