Home / Breaking News / ਡੀ.ਐਸ.ਪੀ. ਹਰਮਨਪ੍ਰੀਤ ਕੌਰ ਦੀ ਗ੍ਰੈਜੂਏਸ਼ਨ ਡਿਗਰੀ ਨਿਕਲੀ ਜਾਅਲੀ

ਡੀ.ਐਸ.ਪੀ. ਹਰਮਨਪ੍ਰੀਤ ਕੌਰ ਦੀ ਗ੍ਰੈਜੂਏਸ਼ਨ ਡਿਗਰੀ ਨਿਕਲੀ ਜਾਅਲੀ

ਪੱਤਰ ਪ੍ਰੇਰਕ
================
ਚੰਡੀਗੜ੍ਹ, 2 ਜੁਲਾਈ: ਭਾਰਤੀ ਮਹਿਲਾ 20-20 ਕ੍ਰਿਕਟ ਟੀਮ ਦੀ ਕਪਤਾਨ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਕਮਿਸ਼ਨਰ (ਡੀ. ਐੱਸ. ਪੀ.) ਦੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ। ਪੁਲਿਸ ਜਾਂਚ ‘ਚ ਉਨ੍ਹਾਂ ਦੀ ਗ੍ਰੈਜੂਏਸ਼ਨ ਦੀ ਡਿਗਰੀ ਫਰਜ਼ੀ ਪਾਈ ਗਈ ਹੈ। ਪੰਜਾਬ ਦੇ ਮੋਗਾ ਜ਼ਿਲੇ ਦੀ ਰਹਿਣ ਵਾਲੀ ਹਰਮਨਪ੍ਰੀਤ ਨੇ ਪੰਜਾਬ ਪੁਲਸ ‘ਚ ਇਕ ਮਾਰਚ ਨੂੰ ਡੀ. ਐੱਸ. ਪੀ. ਦੇ ਤੌਰ ‘ਤੇ ਜੁਆਈਨਿੰਗ ਕੀਤੀ ਸੀ ਪਰ ਪੰਜਾਬ ਪੁਲਿਸ ਦੀ ਜਾਂਚ ‘ਚ ਉਸ ਦੇ ਸਰਟੀਫਿਕੇਟ ਸਹੀ ਨਹੀਂ ਪਾਏ ਗਏ। ਇਸ ਕਾਰਨ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਕਿ ਗ੍ਰੈਜੁਏਸ਼ਨ ਦੀ ਡਿਗਰੀ ਫਰਜ਼ੀ ਪਾਏ ਜਾਣ ਕਾਰਨ ਹਰਮਨਪ੍ਰੀਤ ਡੀ. ਐੱਸ. ਪੀ. ਦੇ ਅਹੁਦੇ ‘ਤੇ ਨੌਕਰੀ ਜਾਰੀ ਨਹੀਂ ਰੱਖ ਸਕਦੀ।ਇਸ ਦੀ ਪੁਸ਼ਟੀ ਕਰਦੇ ਹੋਏ ਡੀ. ਜੀ. ਪੀ. (ਪ੍ਰਸ਼ਾਸਨ) ਐੱਮ. ਕੇ. ਤਿਵਾੜੀ ਨੇ ਦੱਸਿਆ ਕਿ ਹਰਮਨਪ੍ਰੀਤ ਨੇ ਡੀ. ਐੱਸ. ਪੀ. ਦੇ ਰੂਪ ‘ਚ ਨੌਕਰੀ ਲਈ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਦਿਖਾਈ ਸੀ ਪਰ ਜਦੋਂ ਡਿਗਰੀ ਜਾਂਚ ਲਈ ਭੇਜੀ ਗਈ ਤਾਂ ਉਸ ਦਾ ਰਜਿਸਟ੍ਰੇਸ਼ਨ ਨੰਬਰ ਮੌਜੂਦ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਸੂਬਾ ਸਰਕਾਰ ਦੇ ਧਿਆਨ ‘ਚ ਲਿਆਂਦਾ ਗਿਆ ਹੈ। ਹਰਮਨਪ੍ਰੀਤ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕ੍ਰਿਕਟ ਉਪਲੱਬਧੀਆਂ ਨੂੰ ਦੇਖਦੇ ਹੋਏ ਡੀ. ਐੱਸ. ਪੀ. ਦੇ ਅਹੁਦੇ ‘ਤੇ ਕੀਤੀ ਸੀ ਅਤੇ ਹੁਣ ਇਸ ‘ਤੇ ਕਾਰਵਾਈ ਵੀ ਸਰਕਾਰ ਕਰੇਗੀ।  ਦੂਜੇ ਪਾਸੇ ਇਸ ਸਬੰਧੀ ਹਰਮਨਪ੍ਰੀਤ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਕੀ ਗੱਲ ਹੈ। ਉਸ ਨੇ ਕਿਹਾ ਕਿ ਉਹ ਵਿਭਾਗ ਨਾਲ ਗੱਲਬਾਤ ਕਰਕੇ ਹੀ ਕੁਝ ਕਰ ਸਕਦੀ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *