Breaking News
Home / Breaking News / ਟਾਇਟਲਰ ਵੱਲੋਂ ਫੂਲਕਾ ਵਿਰੁੱਧ ਚੁਣੌਤੀ ਅਪੀਲ ਵਾਪਸ

ਟਾਇਟਲਰ ਵੱਲੋਂ ਫੂਲਕਾ ਵਿਰੁੱਧ ਚੁਣੌਤੀ ਅਪੀਲ ਵਾਪਸ

ਨਵੀਂ ਦਿੱਲੀ, 12 ਜੁਲਾਈ:1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਕੋਰਟ ਵਿਚ ਮੁਲਜ਼ਮ ਸੱਜਣ ਕੁਮਾਰ ਖਿਲਾਫ ਸੁਣਵਾਈ ਹੋਈ। ਕਤਲੇਆਮ ਦੀ ਅਹਿਮ ਗਵਾਹ ਤੇ ਚਸ਼ਮਦੀਦ ਸ਼ੀਲਾ ਕੌਰ ਨੇ ਗਵਾਹੀ ਦਿੱਤੀ। ਸੀਨੀਅਰ ਵਕੀਲ ਐਚਐਸ ਫੂਲਕਾ ਨੇ ਦੱਸਿਆ ਕਿ 1984 ਕਤਲੇਆਮ ਨਾਲ ਸਬੰਧਤ 4 ਕੇਸ ਸਨ। ਅੱਜ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਸ਼ੀਲਾ ਕੌਰ ਨੇ ਗਵਾਹੀ ਦਿੱਤੀ। ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਤੋਂ ਸਮਾਂ ਮੰਗਿਆ। ਅਦਾਲਤ ਨੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਮਲੇ ਦੀ ਸੁਣਵਾਈ 7 ਅਗਸਤ ਉਤੇ ਪਾ ਦਿੱਤੀ ਹੈ। ਜਿਸ ਵਿਚ ਸੱਜਣ ਕੁਮਾਰ ਦੇ ਵਕੀਲ ਆਪਣਾ ਜਵਾਬ ਦੇਣਗੇ।
ਇਸੇ ਤਰ੍ਹਾਂ 1984 ਦੇ ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਨੇ ਆਪਣੀ ਚੁਣੌਤੀ ਵਾਪਸ ਲੈ ਲਈ ਹੈ। ਟਾਈਟਲਰ ਨੇ ਫੂਲਕਾ ਵੱਲੋਂ ਦਾਇਰ ਕੀਤੇ ਮਾਣਹਾਨੀ ਮੁਕੱਦਮੇ ਵਿੱਚ ਜਾਰੀ ਸੰਮਨਾਂ ਨੂੰ ਦਿੱਲੀ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ, ਜਿਸ ਨੂੰ ਉਸ ਨੇ ਵਾਪਸ ਲੈ ਲਿਆ ਹੈ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *