Breaking News
Home / Breaking News / ਝੂਠੇ ਪਾਕਿ ਨੇ ਅਮਰੀਕਾ ਦੇ ਅਰਬਾਂ ਡਾਲਰ ਅਤਿਵਾਦ ਦੇ ਨਾਮ ‘ਤੇ ਖਾਧੇ : ਟਰੰਪ

ਝੂਠੇ ਪਾਕਿ ਨੇ ਅਮਰੀਕਾ ਦੇ ਅਰਬਾਂ ਡਾਲਰ ਅਤਿਵਾਦ ਦੇ ਨਾਮ ‘ਤੇ ਖਾਧੇ : ਟਰੰਪ

ਵਾਸ਼ਿੰਗਟਨ/ ਇਸਲਾਮਾਬਾਦ , 1 ਜਨਵਰੀ (ਚੜ੍ਹਦੀਕਲਾ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਖਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਐਲਾਨ ਕੀਤਾ ਹੈ ਕਿ ਹੁਣ ਇਸ ਦੇਸ਼ ਨੂੰ ਅਮਰੀਕਾ ਵੱਲੋਂ ਕੋਈ ਮਦਦ ਨਹੀਂ ਮਿਲੇਗੀ। ਟਰੰਪ ਨੇ ਸੋਮਵਾਰ ਨੂੰ ਇਕ ਟਵੀਟ ‘ਚ ਕਿਹਾ ਕਿ ਪਿਛਲੇ 15 ਸਾਲਾਂ ਤੋਂ ਪਾਕਿਸਤਾਨ, ਅਮਰੀਕਾ ਨੂੰ ਬੇਵਕੂਫ਼ ਬਣਾ ਕੇ 33 ਅਰਬ ਡਾਲਰ ਦੀ ਸਹਾਇਤਾ ਪ੍ਰਾਪਤ ਕਰ ਚੁੱਕਾ ਹੈ ਅਤੇ ਉਸ ਨੇ ਬਦਲੇ ਵਿਚ ਸਾਨੂੰ ਸਿਰਫ਼ ਝੂਠ ਅਤੇ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ, ਉਹ ਸਾਡੇ ਸਾਰੇ ਆਗੂਆਂ ਨੂੰ ਬੇਵਕੂਫ ਸਮਝਦਾ ਹੈ।
ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਉਪਰ ਅਤਿਵਾਦ ਨੂੰ ਸ਼ਰਨ ਦੇਣ ਦਾ ਪੁਰਾਣਾ ਦੋਸ਼ ਦੁਹਰਾਉਂਦਿਆਂ ਕਿਹਾ ਕਿ ਉਹ (ਪਾਕਿਸਤਾਨ) ਆਪਣੇ ਮੁਲਕ ਵਿਚ ਉਨ੍ਹਾਂ ਅਤਿਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਾਉਂਦਾ ਹੈ। ਜਿਨ੍ਹਾਂ ਨੂੰ ਅਸੀਂ ਅਫ਼ਗਾਨਿਸਤਾਨ ਵਿਚ ਲਭ ਰਹੇ ਹਾਂ ਪਰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹਾਲ ਹੀ ਵਿੱਚ ਵਿਦੇਸ਼ੀ ਵਿਭਾਗ ਦੇ ਅਧਿਕਾਰੀਆਂ ਨੇ ਪਾਕਿਸਤਾਨ ਨਾਲ ਆਪਣੀ ਹਤਾਸ਼ਾ ਪ੍ਰਗਟਾਈ ਸੀ ਅਤੇ ਉਥੋਂ ਦੀ ਸਰਕਾਰ ‘ਤੇ ਅਤਿਵਾਦੀ ਨੈਟਵਰਕਾਂ ਨੂੰ ਜੜ੍ਹ ਤੋਂ ਉਖਾੜ ਸੁੱਟਣ ਵਿਚ ਕੋਤਾਹੀ ਵਰਤਣ ਦਾ ਦੋਸ਼ ਲਗਾਇਆ ਸੀ।
ਪਾਕਿਸਤਾਨ ‘ਤੇ ਦਬਾਅ ਵਧਾਉਂਦਿਆਂ ਟਰੰਪ ਨੇ ਅਗਸਤ 2017 ਵਿਚ ਨਵੀਂ ਅਮਰੀਕੀ ਨੀਤੀ ਦਾ ਐਲਾਨ ਕੀਤਾ ਸੀ। ਜਿਸ ਵਿਚ ਪਾਕਿਸਤਾਨ ਵਿਚ ਸਰਗਰਮ ਅਤਿਵਾਦੀ ਸਮੂਹਾਂ, ਅਫ਼ਗਾਨ ਤਾਲਿਬਾਨ ਅਤੇ ਹਕਾਨੀ ਨੈਟਵਰਕ ਨੂੰ ਹਰਾਉਣ ਦਾ ਜ਼ਿਕਰ ਕੀਤਾ ਗਿਆ ਸੀ। ਟਰੰਪ ਨੇ ਉਸ ਸਮੇਂ ਕਿਹਾ ਸੀ ਕਿ ਪਾਕਿਸਤਾਨ ਨੇ ਅਤਿਵਾਦ, ਹਿੰਸਾ ਅਤੇ ਆਵਿਵਸਥਾ ਦੇ ਏਜੰਟਾਂ ਨੂੰ ਆਪਣੇ ਦੇਸ਼ ਵਿਚ ਸ਼ਰਨ ਦਿੱਤੀ ਹੋਈ ਹੈ ਅਤੇ ਕਸਮ ਖਾਈ ਸੀ ਕਿ ਪ੍ਰਸ਼ਾਸਨ ਇਸ ਦੇਸ਼ ਦੇ ਖਿਲਾਫ਼ ਹੋਰ ਜ਼ਿਆਦਾ ਕਠੋਰਤਾ ਦਿਖਾਵੇਗਾ। ਅਮਰੀਕੀ ਰਾਸ਼ਟਰਪਤੀ ਨੇ ਬੀਤੇ ਮਹੀਨੇ ਆਪਣੀ ਕੌਮੀ ਸੁਰੱਖਿਆ ਰਣਨੀਤੀ ਦਾ ਐਲਾਨ ਕਰਦਿਆਂ ਪਾਕਿਸਤਾਨ ਦੀ ਜੰਮ ਕੇ ਅਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਅਸੀਂ ਪਾਕਿਸਤਾਨ ਨੂੰ ਹਰ ਸਾਲ ਭਾਰੀ ਭਰਕਮ ਰਕਮ ਮਦਦ ਵਜੋਂ ਦਿੰਦੇ ਹਾਂ ਜਿਸ ਦੇ ਇਵਜ਼ ਵਿਚ ਉਸ ਨੂੰ ਅਤਿਵਾਦ ਵਿਰੁੱਧ ਸਾਡੀ ਮਦਦ ਕਰਨੀ ਪਵੇਗੀ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *