Home / Breaking News / ਜੱਗੀ ਜੌਹਲ ਨਾਲ ਭਾਰਤ ਨਹੀਂ ਵਰਤੇਗਾ ਨਰਮੀ, ਯੂ.ਕੇ. ਸਰਕਾਰ ਦੀ ਅਪੀਲ ਰੱਦ

ਜੱਗੀ ਜੌਹਲ ਨਾਲ ਭਾਰਤ ਨਹੀਂ ਵਰਤੇਗਾ ਨਰਮੀ, ਯੂ.ਕੇ. ਸਰਕਾਰ ਦੀ ਅਪੀਲ ਰੱਦ

ਲੰਡਨ੍ਹ, 13 ਜੁਲਾਈ: ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੱਕੀ ਅੱਤਵਾਦੀ ਜਗਤਾਰ ਸਿੰਘ ਜੌਹਲ ਨਾਲ ਨਰਮੀ ਵਰਤਣ ਵਾਲੀ ਯੂ.ਕੇ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ। ਜੋਹਲ ਉਰਫ ਜੱਗੀ ਨੂੰ ਪਿਛਲੇ ਸਾਲ ਨਵੰਬਰ ਵਿਚ ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਆਰਐਸਐਸ ਨੇਤਾ ਜਗਦੀਸ਼ ਗਗਨੇਜਾ ਵੀ ਸ਼ਾਮਲ ਸਨ, ਜੱਗੀ ਇਕ ਬ੍ਰਿਟਿਸ਼ ਨਾਗਰਿਕ ਹੈ। ਹਾਲ ਹੀ ਵਿੱਚ ਯੂਕੇ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਭਾਰਤੀ ਸਰਕਾਰ ਅੱਗੇ ਜੋਹਲ ਦਾ ਮੁੱਦਾ ਚੁੱਕਿਆ ਸੀ, ਇਸ ਤੋਂ ਇਲਾਵਾ ਕੁਝ ਬ੍ਰਿਟਿਸ਼ ਐਮ.ਪੀ. ਤੇ ਕੁਝ ਭਾਰਤੀ ਮੂਲ ਦੇ ਬ੍ਰਿਟਿਸ਼ ਐਮ.ਪੀ. ਜਿਨ੍ਹਾਂ ਦੀ ਅਗਵਾਈ ਪ੍ਰੀਤ ਕੌਰ ਗਿੱਲ ਕਰਦੇ ਹਨ, ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕੁਝ ਰਿਪੋਰਟਾਂ ਮਿਲੀਆਂ ਹਨ, ਜਿਸ ਵਿਚ ਭਾਰਤੀ ਜੇਲਾਂ ਵਿਚ ਕੈਦੀਆਂ ਨਾਲ ਅਣਮਨੁੱਖੀ ਵਰਤਾਓ ਕੀਤਾ ਜਾਂਦਾ ਹੈ। ਗਿੱਲ ਨੇ ਇਸ ਸਬੰਧੀ ਯੂ.ਕੇ. ਦੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦੱਸਿਆ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਜੌਹਲ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਜੋਹਲ ਦਾ ਇਲਾਜ ਕਰਵਾਉਣ ਬਾਰੇ ਵੀ ਮੰਗ ਕੀਤੀ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …