Home / Breaking News / ਜੈਰਾਮ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਜੈਰਾਮ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

11 ਮੰਤਰੀਆਂ ਨੇ ਵੀ ਲਿਆ ਹਲਫ਼

ਸ਼ਿਮਲਾ, 27 ਦਸੰਬਰ (ਪੱਤਰ ਪ੍ਰੇਰਕ) : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਇਤਿਹਾਸਕ ਰਾਜ ਮੈਦਾਨ ਵਿੱਚ ਅੱਜ ਜੈਰਾਮ ਠਾਕੁਰ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ ਸਣੇ ਕਈ ਕੇਂਦਰੀ ਮੰਤਰੀ ਤੇ ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਸਨ। ਡਾਕਟਰ ਰਾਜੀਵ ਸੈਜਲ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਦਲਿਤ ਕੋਟੇ ਤੋਂ ਮੰਤਰੀ ਬਣਾਏ ਗਏ ਹਨ। ਉਹ ਸੋਲਨ ਜ਼ਿਲ੍ਹੇ ਦੀ ਕਸੌਲੀ ਸੀਟ ਤੋਂ ਵਿਧਾਇਕ ਚੁਣੇ ਗਏ ਹਨ। 2007 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਹਨ। ਲਗਾਤਾਰ ਤੀਜੀ ਵਾਰ ਜਿੱਤੇ। ਗੋਵਿੰਦ ਸਿੰਘ ਵੀ ਮੰਤਰੀ ਬਣੇ। ਇਹ ਕੁੱਲੂ ਜ਼ਿਲ੍ਹੇ ਦੀ ਮਨਾਲੀ ਸੀਟ ਤੋਂ ਵਿਧਾਇਕ ਹਨ। ਇਨ੍ਹਾਂ ‘ਤੇ ਤਿੰਨ ਕ੍ਰਿਮੀਨਲ ਕੇਸ ਦਰਜ ਹਨ। ਇਨ੍ਹਾਂ ਦੀ ਜਾਇਦਾਦ 6 ਕਰੋੜ ਤੋਂ ਜ਼ਿਆਦਾ ਹੈ। ਤੀਜੀ ਵਾਰ ਵਿਧਾਇਕ ਤੇ ਪਹਿਲੀ ਵਾਰ ਮੰਤਰੀ ਚੁਣੇ ਗਏ ਹਨ। ਕਾਂਗੜੇ ਦੀ ਜਸਵਾਂ-ਪ੍ਰਾਗਪੁਰ ਸੀਟ ਤੋਂ ਜਿੱਤੇ ਬਿਕਰਮ ਸਿੰਘ ਠਾਕੁਰ ਵੀ ਮੰਤਰੀ ਬਣੇ। ਇਨ੍ਹਾਂ ‘ਤੇ ਇੱਕ ਕ੍ਰਿਮੀਨਲ ਕੇਸ ਦਰਜ ਹੈ। ਵੀਰੇਂਦਰ ਕੰਵਰ ਵੀ ਮੰਤਰੀ ਚੁਣੇ ਗਏ। ਇਹ ਊਨਾ ਜ਼ਿਲ੍ਹੇ ਦੀ ਕਟਲੈਗੜ੍ਹ ਤੋਂ ਵਿਧਾਇਕ ਹਨ। ਬੀ.ਏ., ਐਲ.ਐਲ.ਬੀ. ਦੀ ਪੜ੍ਹਾਈ ਕੀਤੀ ਹੈ।

 

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *