Home / Breaking News / ਜੇ. ਡੀ.ਐਸ. ਨਾਲ ਗਠਜੋੜ ‘ਤੇ ਕਾਂਗਰਸ ‘ਚ ਬਗ਼ਾਵਤ

ਜੇ. ਡੀ.ਐਸ. ਨਾਲ ਗਠਜੋੜ ‘ਤੇ ਕਾਂਗਰਸ ‘ਚ ਬਗ਼ਾਵਤ

ਵਿਸ਼ੇਸ਼ ਪ੍ਰਤੀਨਿਧ
================
ਨਵੀਂ ਦਿੱਲੀ, 15 ਮਈ : ਕਰਨਾਟਕ ਵਿਧਾਨ ਸਭਾ ਨਤੀਜਿਆਂ ਤੋਂ ਬਾਅਦ ਕਾਂਗਰਸੀ ਵਿਧਾਇਕ ਬਗਾਵਤ ‘ਤੇ ਉੱਤਰ ਆਏ ਹਨ। ਕਾਂਗਰਸ ਦੇ ਸੱਤ ਵਿਧਾਇਕ ਬੀ.ਜੇ.ਪੀ. ਦੇ ਸੰਪਰਕ ‘ਚ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਮੌਕਾ ਸਾਂਭਣ ਲਈ ਕਾਂਗਰਸ ਇਨ੍ਹਾਂ ਵਿਧਾਇਕਾਂ ਨੂੰ ਕਰਨਾਟਕ ਤੋਂ ਬਾਹਰ ਭੇਜ ਸਕਦੀ ਹੈ। ਖਬਰ ਹੈ ਕਿ ਕਾਂਗਰਸੀ ਵਿਧਾਇਕ ਪੰਜਾਬ ਸ਼ਿਫਟ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀ.ਐਸ. ਯੇਦਯਰੱਪਾ ਨੇ ਰਾਜਪਾਲ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਹਾਲਾਕਿ ਬੀ.ਜੇ.ਪੀ. ਨੇ ਕਿਹਾ ਕਿ ਉਹ ਸਦਨ ‘ਚ ਬਹੁਮਤ ਸਾਬਤ ਕਰੇਗੀ। ਦੱਸ ਦਈਏ ਕਿ ਕਾਂਗਰਸ ਨੇ ਜੇ.ਡੀ.ਐਸ. ਨਾਲ ਗਠਜੋੜ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਬੀ.ਜੇ.ਪੀ. ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਯੇਦੂਰੱਪਾ  ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਵਜੂਭਾਈ ਵਾਲਾ ਨੂੰ ਮਿਲੇ ਸਨ।  ਬੀਜੇਪੀ ਦਾ ਕਹਿਣਾ ਹੈ ਕਿ ਸਭ ਤੋਂ
ਵੱਡੀ ਪਾਰਟੀ ਹੋਣ ਕਰਕੇ ਸਾਨੂੰ ਪਹਿਲਾਂ ਮੌਕਾ ਮਿਲਣਾ ਚਾਹੀਦਾ ਹੈ। ਕਰਨਾਟਕ ਵਿੱਚ ਕਾਂਗਰਸ ਦੇ ਫਾਰਮੂਲੇ ਮੁਤਾਬਕ ਮੁੱਖ ਮੰਤਰੀ ਜੇ.ਡੀ.ਐਸ. ਦਾ ਹੋਵੇਗਾ ਤੇ ਉਪ ਮੁੱਖ ਮੰਤਰੀ ਕਾਂਗਰਸ ਦਾ ਹੋਵੇਗਾ। ਸੂਤਰਾਂ ਮੁਤਾਬਕ ਮੰਤਰੀ ਮੰਡਲ ਦੀ ਵੰਡ ‘ਤੇ ਵੀ ਸਭ ਕੁਝ ਸਾਫ਼ ਹੋ ਗਿਆ ਹੈ। ਮੰਤਰੀ ਮੰਡਲ ਵਿੱਚ ਕਾਂਗਰਸ ਨੂੰ 20 ਤੇ ਜੇਡੀਐਸ ਨੂੰ 14 ਮੰਤਰੀ ਮਿਲ ਸਕਦੇ ਹਨ। ਜੇ.ਡੀ.ਐਸ. ਦੇ ਬੁਲਾਰੇ ਤਨਵੀਰ ਅਹਿਮਦ ਨੇ ਕਿਹਾ ਕਿ ਜਨਤਾ ਚਾਹੁੰਦੀ ਸੀ ਕਿ ਜੇ.ਡੀ.ਐਸ. ਸਰਕਾਰ ਵਿੱਚ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਸਾਤਵ ਨੂੰ ਉਨ੍ਹਾਂ ਦੇ ਸੀਨੀਅਰ ਲੀਡਰਾਂ ਨੇ ਸਵੀਕਾਰ ਕਰ ਲਿਆ ਹੈ। ਜੇ.ਡੀ.ਐਸ. ਨੇ ਦਾਅਵਾ ਕੀਤਾ ਹੈ ਕਿ 18 ਮਈ ਨੂੰ ਉਹ ਸਹੁੰ ਚੁੱਕਣਗੇ।

Conv

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *