Breaking News
Home / Breaking News / ਜੇ.ਡੀ.ਐਸ. ਅਤੇ  ਕਾਂਗਰਸ ‘ਚ ਹੋਇਆ ਸਰਕਾਰ ਬਣਾਉਣ ਬਾਰੇ  ਸਮਝੌਤਾ ਪਰਮੇਸ਼ਵਰ ਹੋਣਗੇ ਕਰਨਾਟਕ ਦੇ ਡਿਪਟੀ ਸੀ.ਐਮ. ਤੇ ਰਮੇਸ਼ ਵਿਧਾਨ ਸਭਾ ਸਪੀਕਰ

ਜੇ.ਡੀ.ਐਸ. ਅਤੇ  ਕਾਂਗਰਸ ‘ਚ ਹੋਇਆ ਸਰਕਾਰ ਬਣਾਉਣ ਬਾਰੇ  ਸਮਝੌਤਾ ਪਰਮੇਸ਼ਵਰ ਹੋਣਗੇ ਕਰਨਾਟਕ ਦੇ ਡਿਪਟੀ ਸੀ.ਐਮ. ਤੇ ਰਮੇਸ਼ ਵਿਧਾਨ ਸਭਾ ਸਪੀਕਰ

ਚੜ੍ਹਦੀਕਲਾ ਬਿਊਰੋ
================
ਬੰਗਲੁਰੂ, 22 ਮਈ: ਕਰਨਾਟਕ ਵਿਚ ਜੇ.ਡੀ.ਐਸ.-ਕਾਂਗਰਸ ਵੱਲੋਂ ਗਠਜੋੜ ਸਰਕਾਰ ਬਣਾਉਣ ਬਾਰੇ ਫ਼ੈਸਲਾ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਚ.ਡੀ. ਕੁਮਾਰ ਸਵਾਮੀ ਮੰਤਰੀ ਮੰਡਲ ਵਿਚ ਕਾਂਗਰਸ  ਦੇ ਜੀ.ਪਰਮੇਸ਼ਵਰ ਉਪ ਮੁੱਖ ਮੰਤਰੀ ਹੋਣਗੇ ਜੋ ਕੁਮਾਰ ਸਵਾਮੀ ਦੇ ਨਾਲ ਹੀ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਕੁਮਾਰ ਸਵਾਮੀ ਬੁੱਧਵਾਰ ਸ਼ਾਮ ਨੂੰ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਤੌਰ ‘ਤੇ ਹਲਫ਼ ਲੈਣਗੇ। ਉਨ੍ਹਾਂ ਦੇ ਨਾਲ ਹੀ ਹੋਰ ਮੰਤਰੀਆਂ ਨੂੰ ਵੀ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਜੀ.ਪਰਮੇਸ਼ਵਰ ਤੋਂ ਇਲਾਵਾ ਕਾਂਗਰਸ ਦੇ ਕੇ.ਆਰ. ਰਮੇਸ਼ ਵਿਧਾਨ ਸਭਾ ਦੇ ਸਪੀਕਰ ਹੋਣਗੇ। ਸੂਤਰਾਂ ਅਨੁਸਾਰ ਜੇ.ਡੀ.ਐਸ. ਅਤੇ ਕਾਂਗਰਸ ਵਿਚ 12:22 ਦੇ ਫਾਰਮੂਲੇ ਤਹਿਤ ਸਮਝੌਤਾ ਹੋਇਆ ਹੈ। ਇਸ ਤਹਿਤ ਮੁੱਖ ਮੰਤਰੀ ਸਮੇਤ 12 ਮੰਤਰੀ ਜੇ.ਡੀ.ਐਸ. ਦੇ ਅਤੇ 22 ਮੰਤਰੀ ਕਾਂਗਰਸ ਦੇ ਹੋਣਗੇ। ਕਾਂਗਰਸ ਦੇ ਸੀਨੀਅਰ ਆਗੂ ਕੇ.ਸੀ. ਵੇਣੂਗੋਪਾਲ ਨੇ ਦੱਸਿਆ ਕਿ ਕਰਨਾਟਕ ਦੇ ਮੰਤਰੀ ਮੰਡਲ ‘ਚ ਕੁੱਲ 34 ਮੰਤਰੀ ਹੋਣਗੇ ਜਿਨ੍ਹਾਂ ਵਿਚੋਂ 22 ਕਾਂਗਰਸ ਜਦ ਕਿ 12 ਜੇ.ਡੀ.ਐਸ.  ਦੇ ਹੋਣਗੇ।

Conv

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *