Home / Breaking News / ਜੀ.ਐਸ.ਟੀ. ਨਾਲ 8 ਫ਼ੀਸਦੀ ਦੇ ਪਾਰ ਪੁੱਜੇਗੀ ਵਿਕਾਸ ਦਰ : ਜੇਤਲੀ

ਜੀ.ਐਸ.ਟੀ. ਨਾਲ 8 ਫ਼ੀਸਦੀ ਦੇ ਪਾਰ ਪੁੱਜੇਗੀ ਵਿਕਾਸ ਦਰ : ਜੇਤਲੀ

ਵਾਸ਼ਿੰਗਟਨ, 22 ਅਪ੍ਰੈਲ (ਪੱਤਰ ਪ੍ਰੇਰਕ) :  ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਦੇਸ਼ ‘ਚ ਵਸਤੂ ਅਤੇ ਸੇਵਾ ਟੈਕਸ ਲਾਗੂ ਹੋਣ ਜ਼ਰੀਏ ਮਿਆਦ ‘ਚ ਉਸ ਦੀ ਵਿਕਾਸ ਦਰ 8 ਫੀਸਦੀ ਦੇ ਪਾਰ ਪਹੁੰਚ ਜਾਵੇਗੀ। ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਸਮੂਹ ਦੀਆਂ ਬੈਠਕਾਂ ‘ਚ ਹਿੱਸਾ ਲੈਣ ਲਈ ਇੱਥੇ ਆਏ ਹਨ। ਜੇਤਲੀ ਨੇ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾ ਦੇ ਗਵਰਨਰਾਂ ਦੀ ਬੈਠਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚਾਲੂ ਵਿੱਤੀ ਸਾਲ ‘ਚ ਭਾਰਤ ਆਰਥਿਕ ਵਿਕਾਸ ਦਰ 7.5 ਫੀਸਦੀ ‘ਤੇ ਰਹਿਣ ਦੀ ਉਮੀਦ ਹੈ, ਜੋ 31 ਮਾਰਚ ਨੂੰ ਖਤਮ ਪਿਛਲੇ ਵਿੱਤੀ ਸਾਲ ‘ਚ 7.1 ਫੀਸਦੀ ਰਹੀ ਸੀ। ਮਹਿੰਗਾਈ ਘੱਟ ਰਹਿਣ, ਵਿੱਤੀ ਮਜ਼ਬੂਤੀ ਅਤੇ ਚਾਲੂ ਖਾਤੇ ਦਾ ਘਾਟਾ ਹੋਣ ਨਾਲ ਭਾਰਤ ਦਾ ਵਿਕਾਸ ਮਜ਼ਬੂਤ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਜੁਲਾਈ 2017 ਤੋਂ ਵਸਤੂ ਅਤੇ ਸੇਵਾ ਟੈਕਸ ਲਾਗੂ ਕਰਨ ਵਾਲਾ ਹੈ। ਕਰ ਜ਼ਿਆਦਾ ਖਤਮ ਹੋਣਗੇ ਅਤੇ ਪੂਰਾ ਦੇਸ਼ ਇੱਕ ਬਾਜ਼ਾਰ ਬਣੇਗਾ ਅਤੇ ਆਈ.ਐਮ.ਐਫ. ਦੇ ਅੰਦਾਜ਼ੇ ਮੁਤਾਬਕ ਮਧਿਅਮ ਮਿਆਦ ‘ਚ ਭਾਰਤ ਦੀ ਵਿਕਾਸ ਦਰ 8 ਫੀਸਦੀ ਤੋਂ ਜ਼ਿਆਦਾ ਰਹੇਗੀ। ਜੇਤਲੀ ਨੇ ਕਿਹਾ ਕਿ ਸਰਕਾਰ ਨੇ ਹਾਲਾਂ ਹੀ ‘ਚ ਵੱਡੇ ਮੁਦਰਾ ਸੁਧਾਰਾਂ ‘ਚੋਂ ਇੱਕ ਨੂੰ ਅੰਜਾਮ ਦਿੱਤਾ ਹੈ। ਇਸ ਨਾਲ ਭਾਰਤੀ ਅਰਥਵਿਵਸਥਾ ਘੱਟ ਨਕਦੀ ਵਾਲੀ ਅਰਥਵਿਵਸਥਾ ਬਣਾਵੇਗੀ, ਟੈਕਸ ਅਨੁਪਾਲਣਾ ਵਧਾਵੇਗੀ ਅਤੇ ਅੱਤਵਾਦੀਆਂ ਦਾ ਵਿੱਤ ਪੋਸ਼ਣ ਕਰਨ ਵਾਲੇ ਨਕਲੀ ਨੋਟਾਂ ਦਾ ਜੋਖਿਮ ਘੱਟ ਹੋਵੇਗਾ। ਜੇਤਲੀ ਨਾਲ ਭਾਰਤੀ
ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ, ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਸ਼ਕਤੀਕਾਂਤਾ ਦਾਸ, ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਮਣੀਅਮ ਅਤੇ ਹੋਰ ਅਧਿਕਾਰੀ ਵੀ ਇੱਥੇ ਆਏ ਹਨ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *