Home / Breaking News / ਜੀ.ਐਸ.ਟੀ. ਕੌਂਸਲ ਦੀ 16ਵੀਂ ਮੀਟਿੰਗ 66 ਉਤਪਾਦਾਂ ਦੇ ਸੇਵਾ ਕਰ ‘ਚ ਕੀਤੀ ਕਟੌਤੀ

ਜੀ.ਐਸ.ਟੀ. ਕੌਂਸਲ ਦੀ 16ਵੀਂ ਮੀਟਿੰਗ 66 ਉਤਪਾਦਾਂ ਦੇ ਸੇਵਾ ਕਰ ‘ਚ ਕੀਤੀ ਕਟੌਤੀ

ਕੌਂਸਲ ਦੀ ਅਗਲੀ ਬੈਠਕ 18 ਨੂੰ ਦਿੱਲੀ ‘ਚ
ਨਵੀਂ ਦਿੱਲੀ, 11 ਜੂਨ:  (ਚੜ੍ਹਦੀਕਲਾ ਬਿਊਰੋ) : ਵਸਤੂਆਂ ਅਤੇ ਸੇਵਾ ਕਰ (ਜੀ.ਐਸ.ਟੀ.) ਪਰਿਸ਼ਦ ਨੇ ਵਿਭਿੰਨ ਵਸਤੂਆਂ ਦੇ ਤਹਿ ਜੀ ਐਸ ਟੀ ਦਰਾਂ ਦਾ ਹੋ ਰਹੇ ਵਿਰੋਧ ਦੇ ਮੱਧੇ ਨਜ਼ਰ 66 ਵਸਤੂਆਂ ਦੀ ਦਰ ‘ਚ ਕਮੀ ਕਰ ਦਿੱਤੀ ਹੈ। ਜਿਸ ਨਾਲ ਹੁਣ ਇਹ ਉਤਪਾਦ ਸਸਤੇ ਹੋ ਜਾਣਗੇ। ਵਿੱਤ ਮੰਤਰੀ ਅਰੁਣ ਜੇਟਲੀ ਦੀ ਅਗਵਾਈ ‘ਚ ਅੱਜ ਹੋਈ ਪਰਿਸ਼ਦ ਦੀ 16ਵੀਂ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਪਿਛਲੀਆਂ 2 ਬੈਠਕਾਂ ‘ਚ ਵਸਤੂਆਂ ਅਤੇ ਸੇਵਾਵਾਂ ਦੇ ਲਈ ਜੀ.ਐਸ.ਟੀ. ਦਰਾਂ ਤਹਿ ਕੀਤੀਆਂ ਗਈਆਂ ਸੀ। ਇਸਦੇ ਬਾਅਦ ਉਦਯੋਗ ਅਤੇ ਕਾਰੋਬਾਰ ਸੰਗਠਨਾਂ ਨੇ ਕੁਝ ਵਸਤੂਆਂ ਦੀ ਜੀ.ਐਸ.ਟੀ. ਦਰ ਦਾ ਵਿਰੋਧ ਕਰਦੇ ਹੋਏ ਪੱਤਰ ਸੌਂਪੇ ਸਨ।
ਬੈਠਕ ਦੇ ਬਾਅਦ ਜੇਟਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ 133 ਵਸਤੂਆਂ ਦੀ ਜੀ.ਐਸ.ਟੀ. ਦਰ ਨੂੰ ਲੈ ਕੇ ਪੱਤਰ ਮਿਲੇ ਸਨ। ਸੇਨੇਟਰੀ ਨੈਪਕਿਨ ‘ਤੇ ਜੀ.ਐਸ.ਟੀ. ਦਰ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹੁਣ 100 ਰੁਪਏ ਤੱਕ ਦੇ ਸਿਨੇਮਾ ਟਿਕਟ ‘ਤੇ 18 ਫੀਸਦੀ ਕਰ ਲੱਗੇਗਾ ਜਦਕਿ ਪਹਿਲਾਂ ਸਾਰੇ ਸਿਨੇਮਾ ਟਿਕਟ ‘ਤੇ 28 ਫੀਸਦੀ ਦਾ ਕਰ ਨਿਧਾਰਿਤ ਕੀਤਾ ਗਿਆ ਸੀ। ਹੁਣ 100 ਰੁਪਏ ਤੋਂ  ਅਧਿਕ ਦੇ ਟਿਕਟ ‘ਤੇ ਹੀ 28 ਫੀਸਦੀ ਕਰ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਨਾਲ ਕਾਜੂ, ਇੰਸੂਲਿਨ ਅਤੇ ਅਗਰਬੱਤੀ ‘ਤੇ ਪਹਿਲਾਂ 12 ਫੀਸਦੀ ਜੀ.ਐਸ.ਟੀ.ਦਰ ਤਹਿ ਕੀਤੀ ਗਈ ਸੀ। ਜਿਸ ਨੂੰ ਹੁਣ ਘੱਟ ਕਰਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਕੰਪਿਊਟਰ ਪ੍ਰਿੰਟਰ, ਡੇਂਟਲ ਵੈਕਸ, ਸਕੂਲ ਬੈਗ, ਪਲਾਸਟਿਕ ਤਾਰਪੋਲਿਨ, ਪਲਾਸਟਿਕ ਬੀਡਸ ,ਕੰਕਰੀਟ ਪਾਇਪ ਅਤੇ ਟਰੈਕਟਰ ਦੇ ਕਲਪੁਰਜੇ ਦੀ ਜੀ.ਐਸ.ਟੀ.ਦਰ ਨੂੰ 28 ਤੋਂ ਘੱਟ ਕਰ ਕੇ 18 ਪ੍ਰਤੀਸ਼ਤ ਕਰ ਦਿੱਤਾ ।ਕਾਪੀਆਂ ,ਬਰਤਨ ਅਤੇ ਡਿੱਬਾ ਬੰਦ ਫਲ, ਸਬਜ਼ੀਆਂ, ਆਚਾਰ. ਇੰਸਟੇਂਟ ਫੂਡ. ਅਤੇ ਸਾਸ ‘ਤੇ ਜੀ.ਐਸ.ਟੀ.ਨੂੰ 18 ਤੋਂ ਘੱਟ ਕਰ ਕੇ 12 ਪ੍ਰਤੀਸ਼ਤ ਕਰ ਦਿੱਤਾ।
ਕਲਰਿੰਗ ਬੁੱਲ ‘ਤੇ 12 ਤੋਂ ਘਟਾ ਕੇ ਜੀ.ਐਸ.ਟੀ. ਘੱਟ ਕਰ ਦਿੱਤਾ ਗਿਆ।
ਜੇਤਲੀ ਨੇ ਕਿਹਾ ਕਿ ਹੁਣ 75 ਲੱਖ ਤੱਕ ਦੇ ਕਾਰੋਬਾਰ, ਵਿਨਿਮਰਤਾ ਅਤੇ ਰੈਸਟੋਰੈਂਟ ਵਾਲੇ ਕੰਪੋਜੀਸ਼ਨ ਸਕੀਮ ਦਾ ਲਾਭ ਉਠਾ ਸਕੋਗੇ। ਜਦਕਿ ਪਹਿਲਾਂ ਇਹ ਸੀਮਾ 50 ਲੱਖ ਰੁਪਏ ਸੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਸਤੂਆਂ ‘ਤੇ ਜੀ.ਐਸ.ਟੀ.ਦਰ ਘੱਟ ਕੀਤੀ ਗਈ ਹੈ ਉਸ ਨਾਲ
ਉਤਾਪਦ ਸਸਤੇ ਹੋ ਜਾਣਗੇ ਪਰ ਇਸ ਨਾਲ ਸਰਕਾਰੀ ਰਾਜਸਵਾ ‘ਤੇ ਆਸਰ ਪਵੇਗ। ਉਨ੍ਹਾਂ ਨੇ ਦੱਸਿਆ ਕਿ ਜੀ.ਐਸ.ਟੀ.ਪਰਿਸ਼ਦ ਦੀ ਹੁਣ ਅਗਲੀ ਬੈਠਕ 18 ਜੂਨ ਨੂੰ ਦਿੱਲੀ ‘ਚ ਆਯੋਜਿਤ ਕੀਤੀ ਜਾਏਗੀ। ਜਿਸ ‘ਚ ਲਾਟਰੀ ਅਤੇ ਏ-ਵੀ ਬਿਲ ‘ਤੇ ਜੀ.ਐਸ.ਟੀ. ਦਰ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *