Home / Breaking News / ਜੀਓ ਵਾਇਸ ਕਾਲ ਇਕ ਅਪ੍ਰੈਲ ਤੋਂ ਬਾਅਦ ਵੀ ਮੁਫ਼ਤ : ਮੁਕੇਸ਼ ਅੰਬਾਨੀ

ਜੀਓ ਵਾਇਸ ਕਾਲ ਇਕ ਅਪ੍ਰੈਲ ਤੋਂ ਬਾਅਦ ਵੀ ਮੁਫ਼ਤ : ਮੁਕੇਸ਼ ਅੰਬਾਨੀ

ਨਵੀਂ ਦਿੱਲੀ, 21 ਫਰਵਰੀ (ਚ.ਨ.ਸ.) :  ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਆਪਣੇ ਨਵੇਂ ਟੈਲੀਕਾਮ ਵੈਂਚਰ ਰਿਲਾਇੰਸ ਜੀਓ ਨੂੰ ਲੈ ਕੇ ਕੁੱਝ ਅਹਿਮ ਐਲਾਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਵਾਇਸ ਕਾਲ 1 ਅਪ੍ਰੈਲ ਤੋਂ ਬਾਅਦ ਵੀ ਮੁਫ਼ਤ ਰਹੇਗੀ। ਇਕ ਅਪ੍ਰੈਲ ਤੋਂ ਰਿਲਾਇੰਸ ਜੀਓ ਟੈਰਿਫ਼ ਪਲਾਨ ਲਾਂਚ ਕਰੇਗੀ। ਜਿਸ ‘ਚ ਕੋਈ ਵੀ ਗੁਪਤ ਚਾਰਜ ਨਹੀਂ ਹੋਵੇਗਾ। ਮੁਕੇਸ਼ ਅੰਬਾਨੀ ਨੇ ਇਕ ਮਾਰਚ ਤੋਂ ਜੀਓ ਪ੍ਰਾਈਮ ਮੈਂਬਰਸ਼ਿਪ ਪਲਾਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ 99 ਰੁਪਏ ‘ਚ ਇਕ ਸਾਲ ਲਈ ਜੀਓ ਪ੍ਰਾਈਮ ਮੈਂਬਰਸ਼ਿਪ ਦਿੱਤੀ ਜਾਵੇਗੀ। ਪ੍ਰਾਈਮ ਮੈਂਬਰਾਂ ਲਈ 303 ਰੁਪਏ ਦਾ ਪਲਾਨ ਦਿੱਤਾ ਜਾਵੇਗਾ। ਪ੍ਰਾਈਮ ਮੈਂਬਰਜ਼ ਨੂੰ ਜੀਓ ਮੀਡੀਆ ਬੁਕੇ ਮਿਲੇਗਾ। ਉਨ੍ਹਾਂ ‘ਤੇ ਇਕ ਸਾਲ ਲਈ ਤੇ ਨਿਊ ਯੀਅਰ ਆਫ਼ਰ ਮਤਲਬ ਮੁਫ਼ਤ ਸਰਵਿਸ ਮਿਲੇਗੀ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਹੋਰ ਅਪਰੇਟਰਾਂ ਦੇ ਮੁਕਾਬਲੇ ਰਿਲਾਇੰਸ ਜੀਓ ਰੋਜ਼ਾਨਾ 20 ਫ਼ੀਸਦੀ ਵੱਧ ਡੇਟਾ ਗਾਹਕਾਂ ਨੂੰ ਦੇਵੇਗਾ। ਇਸ ਦੇ ਨਾਲ ਹੀ ਮੌਜੂਦਾ ਟੈਰਿਫ਼ ਪਲਾਨ ਨੂੰ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। 10 ਰੁਪਏ ਰੋਜ਼ਾਨਾ ਦੇ ਕੇ ਹੈਪੀ ਨਿਊ ਯੀਅਰ ਪਲਾਨ ਨੂੰ ਚਾਲੂ ਰੱਖਿਆ ਜਾ ਸਕਦਾ ਹੈ। ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਰਿਲਾਇੰਸ ਜੀਓ ਨੇ ਸਿਰਫ 170 ਦਿਨਾਂ ‘ਚ ਹੀ 10 ਕਰੋੜ ਗਾਹਕਾਂ ਦਾ ਅੰਕੜਾ ਪਾਰ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਨ੍ਹਾਂ ਦਿਨਾਂ ‘ਚ ਕੰਪਨੀ ਨੇ 50 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਭਾਰਤ ਅਮਰੀਕਾ ਦੇ ਬਰਾਬਰ ਡੇਟਾ ਦਾ ਇਸਤੇਮਾਲ ਕਰ ਰਿਹਾ ਹੈ। ਮੋਬਾਈਲ ਡੇਟਾ ਇਸਤੇਮਾਲ ਨੂੰ ਲੈ ਕੇ ਭਾਰਤ ਦੁਨੀਆ ‘ਚ ਪਹਿਲੇ ਪਾਇਦਾਨ ‘ਤੇ ਹੈ। ਜੀਓ ਨੈੱਟਵਰਕ ਦੁਨੀਆ ਦੇ ਸਭ ਤੋਂ ਵੱਡੇ ਵੀਡੀਓ ਨੈੱਟਵਰਕਾਂ ਵਿਚੋਂ ਇੱਕ ਹੈ। ਜੀਓ ਗਾਹਕਾਂ ਨੇ 100 ਕਰੋੜ ਗੀਗਾ ਬਾਈਟ ਡੇਟਾ ਦਾ ਇਸਤੇਮਾਲ ਕੀਤਾ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *