Breaking News
Home / Haryana / ਜਾਟ ਅੰਦੋਲਨ ਦਾ ਮਾਮਲਾ ਹਰਿਆਣਾ ‘ਚ ਇੰਟਰਨੈਟ ‘ਤੇ ਰੋਕ, ਕਈ ਜ਼ਿਲ੍ਹਿਆਂ ‘ਚ ਧਾਰਾ 144 ਲਾਗੂ

ਜਾਟ ਅੰਦੋਲਨ ਦਾ ਮਾਮਲਾ ਹਰਿਆਣਾ ‘ਚ ਇੰਟਰਨੈਟ ‘ਤੇ ਰੋਕ, ਕਈ ਜ਼ਿਲ੍ਹਿਆਂ ‘ਚ ਧਾਰਾ 144 ਲਾਗੂ

ਰੋਹਤਕ, 5 ਜੂਨ (ਚ.ਨ.ਸ.) : ਰਾਖਵੇਂਕਰਨ ਦੀ ਮੰਗ ਕਰ ਰਹੇ ਜਾਟ ਭਾਈਚਾਰੇ ਦੇ ਲੋਕਾਂ ਨੇ ਇਕ ਵਾਰ ਫਿਰ ਐਤਵਾਰ ਨੂੰ ਹਰਿਆਣਾ ਦੇ ਕਈ ਹਿੱਸਿਆਂ ‘ਚ ਧਰਨਾ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪਿਛਲੀ ਵਾਰ ਦੀ ਹਿੰਸਾ ਤੋਂ ਸਬਕ ਲੈਂਦੇ ਹੋਏ ਖੱਟੜ ਸਰਕਾਰ ਨੇ ਪਹਿਲਾਂ ਤੋਂ ਹੀ ਕੁਝ ਮੁੱਖ ਜ਼ਿਲ੍ਹਿਆਂ ‘ਚ ਧਾਰਾ-144 ਲਾਗੂ ਕਰ ਦਿੱਤੀ ਹੈ ਅਤੇ ਸਾਵਧਾਨੀ ਦੇ ਤੌਰ ‘ਤੇ ਸੋਨੀਪਤ, ਰੋਹਤਕ ਸਮੇਤ ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾਵਾਂ ‘ਤੇ ਰੋਕ ਲਾ ਦਿੱਤੀ ਹੈ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਗਲਤ ਸੂਚਨਾ ਅਤੇ ਅਫਵਾਹ ਫੈਲਾਉਣ ਲਈ ਕੀਤੀ ਜਾ ਸਕਦੀ ਹੈ, ਇਸ ਦੇ ਮੱਦੇਨਜ਼ਰ ਇੰਟਰਨੈੱਟ ‘ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਸੂਬੇ ‘ਚ ਨੀਮ ਫੌਜੀ ਫੋਰਸਾਂ ਦੀਆਂ 55 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਰੋਹਤਕ ‘ਚ ਰਾਖਵੇਂਕਰਨ ਨੂੰ ਲੈ ਕੇ ਜਾਟ ਭਾਈਚਾਰੇ ਦੇ ਲੋਕਾਂ ਨੇ ਅਣਮਿੱਥੇ ਸਮੇਂ ਲਈ ਧਰਨੇ ਦੀ ਸ਼ੁਰੂਆਤ ਕਰ ਦਿੱਤੀ ਹੈ। ਅੰਦੋਲਨ ਸ਼ਾਂਤੀਪੂਰਨ ਹੋਵੇ, ਇਸ ਲਈ ਭਾਰੀ ਗਿਣਤੀ ‘ਚ ਲੋਕ 8 ਜੂਨ ਨੂੰ ਉੱਤਰ ਪ੍ਰਦੇਸ਼ (ਯੂ. ਪੀ.), 10 ਨੂੰ ਮੱਧ-ਪ੍ਰਦੇਸ਼ ਅਤੇ 11 ਨੂੰ ਉੱਤਰਾਖੰਡ ਵਿਚ ਵਿਰੋਧ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਜਾਟ ਸਮਾਜ ਕਿਸੇ ਤੋਂ ਡਰਦਾ ਨਹੀਂ। ਸਾਡਾ ਪ੍ਰਦਰਸ਼ਨ ਸ਼ਾਂਤੀਮਈ ਢੰਗ ਨਾਲ ਹੋਵੇਗਾ। ਜੇਕਰ ਹਰਿਆਣਾ ਸਰਕਾਰ ਸਾਡੇ ਨਾਲ ਗੱਲ ਕਰਦੀ ਹੈ ਤਾਂ ਅਸੀਂ ਪ੍ਰਦਰਸ਼ਨ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਜਾਟ ਸਮਾਜ ਦੀ ਮੰਗ ਹੈ ਕਿ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਕੇਂਦਰਾਂ ਵਿਚ ਉਨ੍ਹਾਂ ਨੂੰ ਓ. ਬੀ. ਸੀ. ਸੂਚੀ ਦੇ ਅਧਾਰ ‘ਤੇ ਰਾਖਵਾਂਕਰਨ ਦਿੱਤਾ ਜਾਵੇ। ਇਸ ਮੰਗ ਦੇ ਚਲਦੇ ਹੀ ਜਾਟ ਸਮਾਜ ਪ੍ਰਦਰਸ਼ਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 1991 ਵਿਚ ਗੁਰਨਾਮ ਸਿੰਘ ਕਮੀਸ਼ਨ ਦੀ ਰਿਪੋਰਟ ਆਈ, ਜਿਸ ਵਿਚ ਜਾਟ ਸਮਾਜ ਨੂੰ ਪਿਛੜੀ ਜਾਤੀ ਵਿਚ ਰੱਖਿਆ ਗਿਆ। ਉਨ੍ਹਾਂ ਦੇ ਨਾਲ 7 ਹੋਰ ਜਾਤੀਆਂ ਨੂੰ ਵੀ ਪਿਛੜਿਆ ਐਲਾਨ ਕਰ ਦਿੱਤਾ ਗਿਆ ਪਰ ਭਜਨ ਲਾਲ ਦੀ ਸਰਕਾਰ ਨੇ ਉਸ ਸੂਚਨਾ ਨੂੰ ਵਾਪਸ ਲੈ ਲਿਆ, ਜਿਸ ਵਿਚ ਜਾਟ ਸਮਾਜ ਨੂੰ ਪਿਛੜੇ ਵਰਗ ਵਿਚ ਰੱਖਿਆ ਜਾਣਾ ਸੀ। ਦੋ ਕਮੇਟੀਆਂ ਬਣੀਆਂ ਪਰ ਦੋਹਾਂ ਨੇ ਹੀ ਜਾਟ ਸਮਾਜ ਨੂੰ ਪਿਛੜੀ ਜਾਤੀ ਵਿਚ ਸ਼ਾਮਲ ਨਹੀਂ ਕੀਤਾ। ਸਾਲ 2014 ਵਿਚ ਹਰਿਆਣਾ ‘ਚ ਭੁਪਿੰਦਰ ਸਿੰਘ ਹੁੱਡਾ ਸੱਤਾ ਵਿਚ ਆਏ ਤਾਂ ਉਨ੍ਹਾਂ ਨੇ ਕੇਂਦਰ ਨੂੰ ਜਾਟ ਸਮਾਜ ਦੇ ਰਾਖਵਾਂਕਰਨ ਦੀ ਮੰਗ ਕਈ ਵਾਰ ਕੀਤੀ। 1966 ਵਿਚ ਹਰਿਆਣਾ ਪੰਜਾਬ ਤੋਂ ਵੱਖ ਹੋਇਆ ਸੀ। ਹੁਣ ਤੱਕ 10 ਵਿਚੋਂ 7 ਮੁੱਖ ਮੰਤਰੀ ਜਾਟ ਸਮਾਜ ਵਿਚੋਂ ਹਨ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿਚ 27 ਫੀਸਦੀ ਵੋਟਰ ਜਾਟ ਹਨ। ਹਰਿਆਣਾ ਵਿਚ ਜਾਟਾਂ ਦੀ ਗੱਲ ਕਰੀਏ ਤਾਂ ਰੋਹਤਕ, ਝਿੱਜਰ ਅਤੇ ਭਵਾਨੀ ਜਾਟਾਂ ਦੇ ਰੂਪ ਵਿਚ ਮੰਨੀ ਜਾਂਦੀ ਹੈ। ਇੱਥੇ ਜਾਟ ਸਮਾਜ ਦਾ ਦਬਦਬਾ ਹਮੇਸ਼ਾ ਦਿਖਾਈ ਦੇਵੇਗਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *