Home / Breaking News / ਜਾਖੜ ਦੀ ਅਗਵਾਈ ‘ਚ ਕਾਂਗਰਸੀ ਸਾਂਸਦਾਂ ਵੱਲੋਂ ਵਿਦੇਸ਼ ਮੰਤਰੀ ਨਾਲ ਮੁਲਾਕਾਤ ਸੁਸ਼ਮਾ ਤੋਂ ਕੀਤੀ ਵਿਦੇਸ਼ੀ ਲਾੜਿਆਂ ਸਮੇਤ ਦੋ ਹੋਰ ਮੁੱਦਿਆਂ ਦੇ ਹੱਲ ਲਈ ਦਖ਼ਲ ਦੀ ਮੰਗ

ਜਾਖੜ ਦੀ ਅਗਵਾਈ ‘ਚ ਕਾਂਗਰਸੀ ਸਾਂਸਦਾਂ ਵੱਲੋਂ ਵਿਦੇਸ਼ ਮੰਤਰੀ ਨਾਲ ਮੁਲਾਕਾਤ ਸੁਸ਼ਮਾ ਤੋਂ ਕੀਤੀ ਵਿਦੇਸ਼ੀ ਲਾੜਿਆਂ ਸਮੇਤ ਦੋ ਹੋਰ ਮੁੱਦਿਆਂ ਦੇ ਹੱਲ ਲਈ ਦਖ਼ਲ ਦੀ ਮੰਗ

ਚੰਡੀਗੜ੍ਹ, 2 ਜਨਵਰੀ (ਪੱਤਰ ਪ੍ਰੇਰਕ) :ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਵਿਚ ਪੰਜਾਬ ਦੇ ਕਾਂਗਰਸੀ ਸਾਂਸਦਾਂ ਨੇ ਨਵੀਂ ਦਿੱਲੀ ਵਿਖੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਪੰਜਾਬ ਵਿਚਲੇ ਪਾਸਪੋਰਟ ਕੇਂਦਰਾਂ ਦੀ ਸੇਵਾ ਵਿਚ ਸੁਧਾਰ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਸਟਡੀ ਵੀਜ਼ੇ ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਵਿਆਹ ਕਰਵਾ ਕੇ ਭੱਜ ਜਾਣ ਵਾਲੇ ਵਿਦੇਸ਼ੀ ਲਾੜਿਆਂ ਨਾਲ ਨਿਪਟਣ ਲਈ ਢੁਕਵੀਂ ਨੀਤੀ ਬਣਾਉਣ ਦੀ ਮੰਗ ਵੀ ਕੀਤੀ ਹੈ।  ਇਸ ਡੈਲੀਗੇਸ਼ਨ ਵਿਚ ਸ੍ਰੀ ਜਾਖੜ ਤੋਂ ਇਲਾਵਾ ਲੁਧਿਆਣਾ ਦੇ ਸਾਂਸਦ ਸ: ਰਵਨੀਤ ਸਿੰਘ ਬਿੱਟੂ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਂਸਦ ਸ: ਗੁਰਜੀਤ ਸਿੰਘ ਔਜਲਾ ਵੀ ਸ਼ਾਮਿਲ ਸਨ, ਨੇ ਸਦਨ ਦੇ ਕੈਂਪਸ ਵਿਚ ਵਿਦੇਸ਼ ਮੰਤਰੀ ਦੇ ਦਫ਼ਤਰ ਵਿਖੇ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ੍ਰੀ ਜਾਖੜ ਨੇ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਬੇਸ਼ੱਕ ਪਾਸਪੋਰਟ ਲਈ ਆਨਲਾਈਨ ਅਪਲਾਈ ਕਰਨ ਦੀ ਸੁਵਿਧਾ ਹੈ ਅਤੇ ਉਸਤੋਂ ਬਾਅਦ ਦਸਤਾਵੇਜ਼ਾਂ ਦੀ ਪੜਤਾਲ ਲਈ ਪ੍ਰਾਰਥੀ ਨੂੰ ਆਨ ਲਾਈਨ ਸਮਾਂ ਵੀ ਦੇ ਦਿੱਤਾ ਜਾਂਦਾ ਹੈ, ਪਰ ਬਾਵਜੂਦ ਇਸਦੇ ਲੋਕਾਂ ਨੂੰ ਪਾਸਪੋਰਟ ਕੇਂਦਰਾਂ ਦੇ ਗੇੜਿਆਂ ਤੋਂ ਨਿਜ਼ਾਤ ਨਹੀਂ ਮਿਲੀ ਕਿਉਂਕਿ ਤੈਅ ਸਮੇਂ ‘ਤੇ ਜਦ ਪ੍ਰਾਰਥੀ ਪਾਸਪੋਰਟ ਕੇਂਦਰ ਜਾਂਦਾ ਹੈ ਤਾਂ ਉਸਨੂੰ ਕੁਝ ਹੋਰ
ਦਸਤਾਵੇਜ ਲਿਆਉਣ ਲਈ ਕਹਿ ਕੇ ਮੋੜ ਦਿੱਤਾ ਜਾਂਦਾ ਹੈ। ਸ੍ਰੀ ਜਾਖੜ ਨੇ ਮੰਗ ਰੱਖੀ ਕਿ ਪਾਸਪੋਰਟ ਕੇਂਦਰ ਅਰਜੀ ਆਨਲਾਈਨ ਹੋਣ ਤੋਂ ਬਾਅਦ ਪਹਿਲਾਂ ਆਪਣੇ ਪੱਧਰ ਤੇ ਅਰਜੀ ਦੀ ਪੜਤਾਲ ਕਰਕੇ ਉਸ ਵਿਚ ਜੋ ਵੀ ਕਮੀ ਹੋਵੇ ਜਾਂ ਕੋਈ ਹੋਰ ਡਾਕੂਮੈਂਟ ਚਾਹੀਦੇ ਹੋਣ ਉਸ ਬਾਰੇ ਪ੍ਰਾਰਥੀ ਨੂੰ ਈ ਮੇਲ ਤੇ ਸੂਚਨਾ ਦੇ ਦੇਵੇ ਤਾਂ ਜੋ ਪ੍ਰਾਰਥੀ ਉਹ ਸਾਰੇ ਦਸਤਾਵੇਜ ਕੇਂਦਰ ਤੇ ਆਉਂਦੇ ਸਮੇਂ ਨਾਲ ਲੈਂਦਾ ਆਵੇ ਅਤੇ ਇਕ ਹੀ ਚੱਕਰ ਵਿਚ ਉਸਦਾ ਪਾਸਪੋਰਟ ਬਣ ਸਕੇ।
ਇਸੇ ਤਰਾਂ ਇਕ ਹੋਰ ਮੁੱਦਾ ਚੁੱਕਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਮਾਲਵੇ ਵਿਚ ਬਠਿੰਡਾ ਵਿਖੇ ਪਾਸਪੋਰਟ ਕੇਂਦਰ ਬਣਾਇਆ ਹੈ ਪਰ ਇਸ ਦੇ ਬਿੱਲਕੁਲ ਨਾਲ ਲੱਗਦੇ ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਜਿਲ੍ਹਿਆਂ ਦੇ ਲੋਕਾਂ ਨੂੰ ਹਾਲੇ ਵੀ 200 ਕਿਲੋਮੀਟਰ ਦੂਰ ਅੰਮ੍ਰਿਤਸਰ ਸਾਹਿਬ ਦੇ ਪਾਸਪੋਰਟ ਕੇਂਦਰ ਜਾਣਾ ਪੈਂਦਾ ਹੈ । ਉਨ੍ਹਾਂ ਇੰਨ੍ਹਾਂ ਜਿਲ੍ਹਿਆਂ ਨੂੰ ਬਠਿੰਡਾ ਨਾਲ ਜੋੜਨ ਦੀ ਮੰਗ ਰੱਖੀ। ਇਸੇ ਤਰਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਦੋ ਤਿੰਨ ਜਿਲ੍ਹਿਆਂ ਪਿੱਛੇ ਪਾਸਪੋਰਟ ਕੇਂਦਰ ਖੋਲੇ ਜਾਣੇ ਚਾਹੀਦੇ ਹਨ ਕਿਉਂਕਿ ਪੰਜਾਬ ਵਿਚ ਦੂਸਰੇ ਰਾਜਾਂ ਦੇ ਮੁਕਾਬਲੇ ਪਾਸਪੋਰਟ ਬਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਕਾਂਗਰਸੀ ਸਾਂਸਦਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ
ਪਾਸਪੋਰਟ ਕੇਂਦਰਾਂ, ਸਟੱਡੀ ਵੀਜ਼ਿਆਂ ਅਤੇ ਵਿਦੇਸ਼ੀ ਲਾੜਿਆਂ ਦੇ ਮੁੱਦਿਆਂ ਦੇ ਹੱਲ ਲਈ ਕੀਤੀ ਦਖਲ ਦੀ ਮੰਗਣਵਾਊਣ ਵਾਲਿਆਂ ਦੀ ਗਿਣਤੀ ਕਾਫੀ ਜਿਆਦਾ ਹੁੰਦੀ ਹੈ।
ਪੰਜਾਬ ਤੋਂ ਇਸ ਸਮੇਂ ਵੱਡੀ ਸੰਖਿਆ ਵਿਚ ਆਸਟ੍ਰੇਲੀਆ, ਨਿਊਜੀਲੈਂਡ ਅਤੇ ਕੈਨੇਡਾ ਸਟਡੀ ਵੀਜੇ ਤੇ ਜਾ ਰਹੇ ਨੌਜਵਾਨਾਂ ਦੀ ਗੱਲ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਹ ਨੌਜਵਾਨ ਪੂਰੀ ਤਰਾਂ ਨਾਲ ਏਂਜਟਾਂ ਤੇ ਹੀ ਨਿਰਭਰ ਹਨ। ਉਨ੍ਹਾਂ ਨੂੰ ਨਹੀਂ ਪਤਾ ਲਗਦਾ ਕਿ ਜਿਸ ਕਾਲਜ ਵਿਚ ਏਂਜਟ ਐਡਮੀਸਨ ਕਰਵਾ ਰਹੇ ਹਨ ਉਹ ਮਾਨਤਾ ਪ੍ਰਾਪਤ ਹੈ ਜਾਂ ਨਹੀਂ ਅਤੇ ਉਸ ਕਾਲਜ ਤੋਂ ਪੜਾਈ ਕਰਨ ਤੇ ਕੀ ਕੱਲ ਨੂੰ ਉਸਨੂੰ ਪੀ. ਆਰ. ਲੈਣ ਵਿਚ ਤਾਂ ਦਿੱਕਤ ਨਹੀ ਆਵੇਗੀ। ਸ੍ਰੀ ਜਾਖੜ ਨੇ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਕਿ ਘੱਟੋ ਘੱਟ ਇੰਨ੍ਹਾਂ ਤਿੰਨ ਮੁਲਕਾਂ ਜਿੱਥੇ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਜਾ ਰਹੇ ਹਨ ਦੇ ਮਾਨਤਾ ਪ੍ਰਾਪਤ ਕਾਲਜਾਂ, ਕੋਰਸਾਂ ਅਤੇ ਫੀਸਾਂ ਸਬੰਧੀ ਸੂਚੀ ਅਤੇ ਹੋਰ ਤਕਨੀਕੀ ਜਾਣਕਾਰੀ ਮਿਨਸਟਰੀ ਆਪਣੀ ਵੇਬਸਾਈਟ ਤੇ ਮੁਹਈਆ ਕਰਵਾਏ ਤਾਂ ਜੋ ਸਟੱਡੀ ਵੀਜੇ ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਸਹੀ ਸੇਧ ਦਿੱਤੀ ਜਾ ਸਕੇ।
ਇਸੇ ਤਰਾਂ ਸ੍ਰੀ ਜਾਖੜ ਨੇ ਉਨ੍ਹਾਂ ਵਿਦੇਸ਼ੀ ਲਾੜਿਆਂ ਦਾ ਮੁੱਦਾ ਵੀ ਚੁੱਕਿਆ ਜੋ ਵਿਆਹ ਕਰਵਾ ਕੇ ਅਤੇ ਮੋਟਾ ਦਾਜ ਲੈ ਕੇ ਵਾਪਸ ਵਿਦੇਸ਼ ਚੱਲੇ ਜਾਂਦੇ ਹਨ ਅਤੇ ਬਾਅਦ ਵਿਚ ਆਪਣੀ ਪਤਨੀ ਦੀ ਸਾਰ ਨਹੀਂ ਲੈਂਦੇ। ਇਸ ਲਈ ਪ੍ਰ੍ਰਭਾਵਸਾਲੀ ਨੀਤੀ ਬਣਾਉਣ ਦੀ ਮੰਗ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਇਸ ਲਈ ਜਰੂਰਤ ਹੈ ਕਿ ਵਿਆਹ ਲਈ ਬਾਹਰੋਂ ਆਉਣ ਵਾਲਿਆਂ ਦੇ ਕੁਆਰੇ ਹੋਣ ਸਬੰਧੀ ਪੁਸਟੀ ਕਰਨ ਦਾ ਕੋਈ ਤਰੀਕਾ ਵਿਦੇਸ ਮੰਤਰਾਲਾ ਬਣਾਵੇ ਤਾਂ ਜੋ ਕੁੜੀ ਵਾਲੇ ਇਸ ਸਬੰਧੀ ਪੜਤਾਲ ਕਰ ਸਕਨ ਅਤੇ ਦੁਸਰਾ ਜਿਹੜੇ ਲੋਕ ਇੱਥੇ ਵਿਆਹ ਕਰਵਾ ਕੇ ਆਪਣੀ ਪਤਨੀ ਦੀ ਸਾਰ ਨਹੀਂ ਲੈਂਦੇ ਉਨ੍ਹਾਂ ਖਿਲਾਫ ਵੀ ਕਾਰਵਾਈ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਆਦਿ ਸਬੰਧੀ ਕੋਈ ਨੀਤੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਧੀਆਂ ਨਾਲ ਵਧੀਕੀਆਂ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿਠਿਆ ਜਾ ਸਕੇ।
ਇੰਨ੍ਹਾਂ ਮੰਗਾਂ ਸਬੰਧੀ ਵਿਦੇਸ਼ ਮੰਤਰੀ ਨੇ ਸਾਰਥਕ ਹੁੰਗਾਰਾ ਦਿੰਦਿਆਂ ਕਿਹਾ ਕਿ ਵਿਦੇਸ਼ ਮੰਤਰਾਲਾ ਇਕ ਵੇਬਸਾਈਟ ਜਲਦ ਸ਼ੁਰੂ ਕਰੇਗਾ ਜਿਸ ਤੇ ਵਿਦੇਸ਼ੀ ਲਾੜਿਆਂ ਸਬੰਧੀ ਸੰਮਨ ਅਪਲੋਡ ਕੀਤੇ ਜਾ ਸਕਣਗੇ। ਇਸ ਤੋਂ ਬਿਨ੍ਹਾਂ ਅਜਿਹੇ ਲਾੜਿਆਂ ਦੀ ਭਾਰਤ ਵਿਚਲੀ ਪ੍ਰੋਪਰਟੀ ਨੂੰ ਵੀ ਅਟੈਚ ਕੀਤਾ ਜਾ ਸਕੇਗਾ। ਇਸੇ ਤਰਾਂ ਉਨ੍ਹਾਂ ਨੇ ਪਾਸਪੋਰਟ ਕੇਂਦਰਾਂ ਦੀ ਰੈਸਨੇਲਾਈਜ਼ੇਸਨ ਸਬੰਧੀ ਵੀ ਜਰੂਰੀ ਦਿਸਾਂ ਨਿਰਦੇਸ਼ ਜਾਰੀ ਕਰਨ ਦੀ ਹਾਮੀ ਭਰੀ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *