Home / Breaking News / ਜਸਟਿਨ ਟਰੂਡੋ ਵੱਲੋਂ ਪਰਿਵਾਰ ਸਮੇਤ ‘ਤਾਜ’ ਦਾ ਦੀਦਾਰ

ਜਸਟਿਨ ਟਰੂਡੋ ਵੱਲੋਂ ਪਰਿਵਾਰ ਸਮੇਤ ‘ਤਾਜ’ ਦਾ ਦੀਦਾਰ

ਆਗਰਾ, 18 ਫਰਵਰੀ (ਚੜ੍ਹਦੀਕਲਾ ਬਿਊਰੋ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ਲਈ ਪੁੱਜੇ। ਇੱਥੇ ਦੱਸ ਦੇਈਏ ਕਿ ਜਸਟਿਨ ਟਰੂਡੋ ਆਪਣੀ ਪਤਨੀ ਅਤੇ ਬੱਚਿਆਂ ਸਮੇਤ 7 ਦਿਨਾਂ ਦੇ ਦੌਰੇ ‘ਤੇ ਸ਼ਨੀਵਾਰ ਦੀ ਸ਼ਾਮ ਨੂੰ ਭਾਰਤ ਪੁੱਜੇ ਹਨ। ਤਾਜ ਮਹਿਲ ਦਾ ਦੀਦਾਰ ਕਰਨ ਲਈ ਟਰੂਡੋ ਆਪਣੀ ਪਤਨੀ ਅਤੇ 3 ਬੱਚਿਆਂ ਸਮੇਤ ਪੁੱਜੇ ਅਤੇ ਇੱਥੇ ਤਾਜ ਮਹਿਲ ਦੇ ਸਾਹਮਣੇ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਖਿਚਵਾਈਆਂ। ਤਾਜ ਮਹਿਲ ਦੇਖਣ ਮਗਰੋਂ ਉਨ੍ਹਾਂ ਨੇ ‘ਵਿਜ਼ਟਰ ਬੁੱਕ’ ਵਿਚ ਲਿਖਿਆ, ”ਦੁਨੀਆ ਦੀ ਸਭ ਤੋਂ ਖੂਬਸੂਰਤ ਥਾਂ ਦੀ ਸ਼ਾਨਦਾਰ ਸੈਰ ਕਰਵਾਉਣ ਲਈ ਬਹੁਤ-ਬਹੁਤ ਧੰਨਵਾਦ।” ਇਸ ਦੇ ਨਾਲ ਹੀ ਟਰੂਡੋ ਨੇ ਆਪਣੇ ਬੱਚਿਆਂ ਦੇ ਨਾਂ ਵੀ ਲਿਖੇ ਅਤੇ ਇਹ ਸਭ ਲਿਖਦੇ ਹੋਏ ਟਰੂਡੋ ਨੇ ਹੇਠਾਂ ਆਪਣੇ ਦਸਤਖਤ ਕੀਤੇ। ਵਿਜ਼ਟਰ ਬੁੱਕ ‘ਚ ਇਹ ਸਭ ਲਿਖਣ ਤੋਂ ਭਾਵ ਹੈ ਕਿ ਟਰੂਡੋ ਤਾਜ ਮਹਿਲ ਦੇਖ ਕੇ ਬਾਗੋ-ਬਾਗ ਹੋ ਗਏ ਹਨ ਅਤੇ ਉਨ੍ਹਾਂ ਨੇ ਤਰੀਫ ‘ਚ ਇਹ ਸਭ ਕੁਝ ਲਿਖਿਆ ਹੈ।
ਟਰੂਡੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਭਾਰਤ ਆਏ ਹਨ। ਟਰੂਡੋ ਤੋਂ ਇਲਾਵਾ 6 ਮੈਂਬਰੀ ਵਫਦ ਵੀ ਭਾਰਤ ਪੁੱਜਾ ਹੈ। ਤਾਜ ਮਹਿਲ ਦਾ ਦੀਦਾਰ ਕਰਨ ਤੋਂ ਇਲਾਵਾ ਟਰੂਡੋ ਅਹਿਮਦਾਬਾਦ, ਮੁੰਬਈ ਅਤੇ ਅੰਮ੍ਰਿਤਸਰ ਵੀ ਜਾਣਗੇ। ਭਾਰਤ ਅਤੇ ਕੈਨੇਡਾ ਵਿਚਾਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਟਰੂਡੋ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਅਤਿਵਾਦ ਵਿਰੋਧੀ ਸਹਿਯੋਗ ਬਾਰੇ ਗੱਲਬਾਤ ਸ਼ਾਮਲ ਹੋਵੇਗੀ। ਭਾਰਤ ਅਤੇ ਕੈਨੇਡਾ ਵਿਚਾਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਟਰੂਡੋ ਅਤੇ ਮੋਦੀ ਮੁਲਾਕਾਤ ਕਰਨਗੇ। ਟਰੂਡੋ ਕੱਲ ਭਾਵ 19 ਫਰਵਰੀ ਨੂੰ ਅਹਿਮਦਾਬਾਦ ਜਾਣਗੇ, ਜਿੱਥੇ ਉਹ ਸਾਬਰਮਤੀ ਆਸ਼ਰਮ ਅਤੇ ਪ੍ਰਸਿੱਧ ਮੰਦਰ ਅਕਸ਼ਰਧਾਮ ਮੰਦਰ ਜਾਣਗੇ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *