Home / India / ਜਪਾਨ ਦੇ ਪ੍ਰਧਾਨ ਮੰਤਰੀ ਦੋ ਰੋਜ਼ਾ ਦੌਰੇ ‘ਤੇ ਭਾਰਤ ਪੁੱਜੇ

ਜਪਾਨ ਦੇ ਪ੍ਰਧਾਨ ਮੰਤਰੀ ਦੋ ਰੋਜ਼ਾ ਦੌਰੇ ‘ਤੇ ਭਾਰਤ ਪੁੱਜੇ

ਮੋਦੀ ਨੇ ਗਾਈਡ ਬਣ ਕੇ ਸ਼ਿੰਜੋ ਆਬੇ ਨੂੰ ਦਿਖਾਈ ਮਸਜਿਦ
ਅਹਿਮਦਾਬਾਦ, 13 ਸਤੰਬਰ (ਚੜ੍ਹਦੀਕਲਾ ਬਿਊਰੋ) : ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੋ ਰੋਜ਼ਾ ਦੌਰੇ ‘ਤੇ ਬੁੱਧਵਾਰ ਨੂੰ ਭਾਰਤ ਪੁੱਜ ਗਏ। ਜਿਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਹਵਾਈ ਅੱਡੇ ‘ਤੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸ਼ਿੰਜੋ ਆਬੇ ਨਾਲ ਗਲੇ ਮਿਲ ਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਇਸ ਤੋਂ ਬਾਅਦ ਜਪਾਨੀ ਪ੍ਰਧਾਨ ਮੰਤਰੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਹਵਾਈ ਅੱਡੇ ‘ਚੋਂ ਨਿਕਲਣ ਤੋਂ ਬਾਅਦ ਮੋਦੀ ਨੇ ਸ਼ਿੰਜੋ ਆਬੇ ਨਾਲ 8 ਕਿਲੋਮੀਟਰ ਤੱਕ ਰੋਡ ਸ਼ੋਅ ਕੀਤਾ। ਇਹ ਰੋਡ ਸ਼ੋਅ ਅਹਿਮਦਾਬਾਦ ਹਵਾਈ ਅੱਡੇ ਤੋਂ ਸ਼ੁਰੂ ਹੋ ਕੇ ਸਾਬਰਮਤੀ ਆਸ਼ਰਮ ਵਿਖੇ ਜਾ ਕੇ ਖ਼ਤਮ ਹੋਇਆ। ਇਹ ਦੇਸ਼ ਦੇ ਇਤਿਹਾਸ ‘ਚ ਪਹਿਲਾ ਮੌਕਾ ਹੈ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਖੁੱਲ੍ਹੀ ਜੀਪ ਵਿਚ ਰੋਡ ਸ਼ੋਅ ਕੀਤਾ। ਇਸ ਦੌਰਾਨ 56 ਕੈਮਰਿਆਂ ਨਾਲ ਇਸ ਰੋਡ ਸ਼ੋਅ ਦੀ ਨਿਗਰਾਨੀ ਕੀਤੀ ਗਈ। ਰੋਡ ਸ਼ੋਅ ਤੋਂ ਬਾਅਦ ਦੋਵੇਂ ਆਗੂ ਸਾਬਰਮਤੀ ਆਸ਼ਰਮ ਪਹੁੰਚੇ। ਆਸ਼ਰਮ ਵਿਚ ਮੋਦੀ ਅਤੇ ਆਬੇ ਨੇ ਮਹਾਤਮਾ ਗਾਂਧੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਿੰਜੇ ਆਬੋ ਨਾਲ 16ਵੀਂ ‘ਚ ਬਣੀ ਪ੍ਰਸਿੱਧ ਸੀਦੀ ਸ਼ਈਅਦ ਮਸਜਿਦ ਪਹੁੰਚੇ। ਇਸ ਦੌਰਾਨ ਵਿਸ਼ੇਸ਼ ਗੱਲ ਇਹ ਹੋਈ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਪਹਿਲੀ ਵਾਰ ਮਸਜਿਦ ‘ਚ ਗਏ ਅਤੇ ਉਨ੍ਹਾਂ ਨੇ ਗਾਇਡ ਬਣ ਕੇ ਸ਼ਿੰਜੋ ਆਬੇ ਨੂੰ ਮਸਜਿਦ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਸ਼ਿੰਜੋ ਆਬੇ ਦੀ ਪਤਨੀ ਵੀ ਉਨ੍ਹਾਂ ਨਾਲ ਮੌਜੂਦ ਸੀ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਮੋਦੀ ਅਤੇ ਆਬੇ ਵੀਰਵਾਰ ਨੂੰ ਅਹਿਮਦਾਬਾਦ ਅਤੇ ਮੁੰਬਈ ਵਿੱਚ ਚੱਲਣ ਵਾਲੀ ਭਾਰਤ ਦੀ ਪਹਿਲੇ ਬੂਲਟ ਟ੍ਰੇਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਜਾਪਾਨ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਹੋਣ ‘ਚ ਲਗਭਗ 5 ਸਾਲ ਲੱਗਣਗੇ ਅਤੇ ਆਮ ਜਨਤਾ ਨੂੰ 2022 ਤੱਕ ਬੂਲਟ ਟਰੇਨ ‘ਚ ਸਫ਼ਰ ਕਰਨ ਦਾ ਮੌਕਾ ਮਿਲੇਗਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *