Home / India / ਜਨ-ਧਨ ਖਾਤਿਆਂ ਦੇ ਪ੍ਰਬੰਧਨ ‘ਤੇ ਸਟੇਟ ਬੈਂਕ ਨੇ 775 ਕਰੋੜ ਖ਼ਰਚੇ : ਕੇਂਦਰ

ਜਨ-ਧਨ ਖਾਤਿਆਂ ਦੇ ਪ੍ਰਬੰਧਨ ‘ਤੇ ਸਟੇਟ ਬੈਂਕ ਨੇ 775 ਕਰੋੜ ਖ਼ਰਚੇ : ਕੇਂਦਰ

ਨਵੀਂ ਦਿੱਲੀ, 28 ਮਾਰਚ (ਪੱਤਰ ਪ੍ਰੇਰਕ) :  ਸਰਕਾਰ ਨੇ ਮੰਗਲਵਾਰ ਨੂੰ ਉੱਚ ਸਦਨ ਨੂੰ ਦੱਸਿਆ ਕਿ ਭਾਰਤੀ ਸਟੇਟ ਬੈਂਕ ਵਲੋਂ ਜਨ-ਧਨ ਖਤਿਆਂ ਦੇ ਪ੍ਰਬੰਧਨ ਲਈ 774.86 ਕਰੋੜ ਕੁਪਏ ਖਰਚ ਕੀਤੇ ਗਏ ਹਨ। ਵਿੱਤ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ ਇਕ ਪ੍ਰਸ਼ਨ ਦੇ  ਉੱਤਰ ‘ਚ ਰਾਜਸਭਾ ਨੂੰ ਦੱਸਿਆ, ”ਪ੍ਰਧਾਨ ਮੰਤਰੀ ਜਨ-ਧਨ ਖਾਤਿਆਂ ਦੇ ਸੰਚਾਲਨ ਦੀ ਕੁੱਲ ਲਾਗਤ ਦੇ ਬਾਰੇ ‘ਚ ਸਾਲ ਵਾਰ ਅਤੇ ਬੈਂਕ ਵਾਰ ਸੂਚਨਾ ਨਹੀਂ ਰੱਖੀ ਜਾਂਦੀ। ਹਾਲਾਂਕਿ ਭਾਰਤੀ ਸਟੇਟ ਬੈਂਕ ਵਲੋਂ 31 ਦਸੰਬਰ 2016 ਦੀ ਸਥਿਤੀ ਦੇ ਬਾਰੇ ‘ਚ ਦਿੱਤੀ ਗਈ ਸੂਚਨਾ ਦੇ ਮੁਤਾਬਕ ਜਨ-ਧਨ ਯੋਜਨਾ ਦੇ ਸੰਚਾਲਨ ਦੀ ਕੁੱਲ ਲਾਗਤ 774.86 ਕਰੋੜ ਰੁਪਏ ਹੈ। ਇਕ ਹੋਰ ਦਿੱਤੇ ਉੱਤਰ ‘ਚ ਮੰਤਰੀ ਨੇ ਕਿਹਾ ਕਿ 9 ਨਵੰਬਰ 2016 ਦੀ ਸਥਿਤੀ ਦੇ ਮੁਤਾਬਕ ‘ਜ਼ੀਰੋ ਬੈਲੇਂਸ’ ਵਾਲੇ ਜਨ-ਧਨ ਖਾਤਿਆਂ ਦੀ ਗਿਣਤੀ 5.93 ਕਰੋੜ ਸੀ। ਉਨ੍ਹਾਂ ਨੇ ਕਿਹਾ, ”ਪੀ.ਐੱਮ.ਜੇ.ਡੀ.ਵਾਈ. ‘ਚ 9 ਨਵੰਬਰ 2016 ਦੀ ਸਥਿਤੀ ਦੇ ਮੁਤਾਬਕ ਪੀ.ਐੱਮ.ਜੇ.ਡੀ.ਵਾਈ. ‘ਚ ਜਮ੍ਹਾ ਬਾਕੀ ਰਾਸ਼ੀ 45,636 ਕਰੋੜ ਰੁਪਏ ਸੀ, ਜੋ 28 ਦਸੰਬਰ 2016 ਨੂੰ 71,036 ਰੁਪਏ ਹੋ ਗਈ ਸੀ।” ਇਕ ਹੋਰ ਪ੍ਰਸ਼ਨ ਦੇ ਉੱਤਰ ‘ਚ ਗੰਗਵਾਰ ਨੇ ਕਿਹਾ ਕਿ ਜਨਤਕ ਬੈਂਕਾਂ, ਗ੍ਰਾਮੀਣ ਬੈਂਕਾਂ ਅਤੇ 13 ਨਿਜੀ ਬੈਂਕਾਂ ਨੇ ਸੂਚਨਾ ਦਿੱਤੀ ਹੈ ਕਿ 24 ਮਾਰਚ 2017 ਤੱਕ ਸਥਿਤੀ ਦੇ ਮੁਤਾਬਕ ਪਿਛਲੇ ਇਕ ਸਾਲ ‘ਚ ਲੈਣ ਦੇਣ ਨਾ ਹੋਣ ਕਾਰਨ ਪੀ.ਐੱਮ.ਜੇ.ਡੀ.ਵਾਈ. ਦੇ ਤਹਿਤ 92,52,609 ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *