Home / Breaking News / ਚੰਨ-ਸੂਰਜ ਨੂੰ ਵੀ ਲੱਗਦੈ ਗ੍ਰਹਿਣ, ਫਿਰ ਅਸੀਂ ਤਾਂ ਮਨੁੱਖ ਹਾਂ : ਰਾਬੜੀ

ਚੰਨ-ਸੂਰਜ ਨੂੰ ਵੀ ਲੱਗਦੈ ਗ੍ਰਹਿਣ, ਫਿਰ ਅਸੀਂ ਤਾਂ ਮਨੁੱਖ ਹਾਂ : ਰਾਬੜੀ

ਪਟਨਾ, 27 ਅਕਤੂਬਰ (ਪੱਤਰ ਪ੍ਰੇਰਕ) : ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਆਪਣੇ ਪਰਿਵਾਰ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਹਿਣ ਤਾਂ ਚੰਨ ਅਤੇ ਸੂਰਜ ਨੂੰ ਵੀ ਲੱਗਦਾ ਹੈ ਫਿਰ ਅਸੀਂ ਤਾਂ ਮਨੁੱਖ ਹਾਂ। ਸਭ ਕੁਝ ਬਹੁਤ ਜਲਦੀ ਠੀਕ ਹੋ ਜਾਵੇਗਾ। ਰਾਬੜੀ ਦੇਵੀ ਨੇ ਈ.ਡੀ ਦੇ ਸਾਹਮਣੇ ਪੇਸ਼ ਹੋਣ ਦੇ ਬਾਰੇ ‘ਚ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ, ਜਿਸ ਕਾਰਨ ਉਹ ਈ.ਡੀ ਦੇ ਨੋਟਿਸ ਭੇਜਣ ਦੇ ਬਾਅਦ ਵੀ ਪੁੱਛਗਿਛ ਲਈ ਨਹੀਂ ਜਾ ਸਕੀ। ਹੁਣ ਜਲਦੀ ਹੀ ਉਹ ਈ.ਡੀ ਦੇ ਸਾਹਮਣੇ ਪੇਸ਼ ਹੋਵੇਗੀ। ਬਿਹਾਰ ਦੇ ਉਪ-ਮੁੱਖ ਮੰੰਤਰੀ ਸੁਸ਼ੀਲ ਮੋਦੀ ‘ਤੇ ਰਾਬੜੀ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਪਰਿਵਾਰ ਦੇ ਬਾਰੇ ‘ਚ ਜੋ ਵੀ ਗਲਤ ਬੋਲ ਰਹੇ ਹਨ, ਛੱਠੀ ਮਈਆ ਉਨ੍ਹਾਂ ਨੂੰ ਉਸ ਦੀ ਸਜ਼ਾ ਜ਼ਰੂਰ ਦੇਵੇਗੀ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *