Home / Politics / ਚੰਡੀਗੜ੍ਹ ਨਗਰ ਨਿਗਮ ਚੋਣਾਂ-2016 ਅਕਾਲੀ-ਭਾਜਪਾ ਗਠਜੋੜ ਵੱਲੋਂ ਹੂੰਝਾ ਫੇਰ ਜਿੱਤ

ਚੰਡੀਗੜ੍ਹ ਨਗਰ ਨਿਗਮ ਚੋਣਾਂ-2016 ਅਕਾਲੀ-ਭਾਜਪਾ ਗਠਜੋੜ ਵੱਲੋਂ ਹੂੰਝਾ ਫੇਰ ਜਿੱਤ

ਚੰਡੀਗੜ੍ਹ, 20  ਦਸੰਬਰ (ਕਮਲਾ ਸ਼ਰਮਾ): ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਜਿੱਤ ਕੇ ਅਕਾਲੀ ਦਲ-ਭਾਜਪਾ ਗੱਠਜੋੜ ਬਾਗੋਬਾਗ ਹੈ। ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਇਸ ਨੂੰ ਨੋਟਬੰਦੀ ਦੇ ਹੱਕ ਵਿੱਚ ਫੈਸਲਾ ਕਿਹਾ ਹੈ। ਅਕਾਲੀ-ਭਾਜਪਾ   ਗਠਜੋੜ ਨੇ 26 ਵਿੱਚੋਂ 21 ਸੀਟਾਂ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਕਾਂਗਰਸ ਨੇ ਨੋਟਬੰਦੀ ਦਾ ਮੁੱਦਾ ਉਭਾਰਿਆ ਸੀ ਪਰ ਕੈਸ਼ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਚੰਡੀਗੜ੍ਹੀਆਂ ਨੇ ਅਕਾਲੀ-ਭਾਜਪਾ ਗਠਜੋੜ ਨੂੰ ਹੀ ਚੁਣਿਆ ਹੈ। ਅਕਾਲੀ-ਭਾਜਪਾ ਗਠਜੋੜ ਲਈ ਇਹ ਇਸ ਲਈ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਉਸ ਨੇ 1996 ਤੋਂ ਬਾਅਦ ਇਸ ਵਾਰ ਹੀ ਬਹੁਮਤ ਹਾਸਲ ਕੀਤਾ ਹੈ।
ਚੰਡੀਗੜ੍ਹ ਨਗਰ ਨਿਗਮ ਦੀਆਂ  26 ਸੀਟਾਂ ਵਿੱਚੋਂ 20 ਭਾਜਪਾ ਤੇ ਇੱਕ ਸੀਟ ਉਸ ਦੇ ਭਾਈਵਾਲ ਅਕਾਲੀ ਦਲ ਨੂੰ ਮਿਲੀ ਹੈ। ਕਾਂਗਰਸ ਨੂੰ ਸਿਰਫ 4 ਸੀਟਾਂ ਹੀ ਮਿਲੀਆਂ ਹਨ। 26 ਵਾਰਡਾਂ ਲਈ ਹੋਈਆਂ ਇਨ੍ਹਾਂ ਚੋਣਾਂ ਦੌਰਾਨ  ਕੁੱਲ 122 ਉਮੀਦਵਾਰ ਮੈਦਾਨ ‘ਚ ਉਤਰੇ ਸਨ ਅਤੇ ਚੋਣ ਕਮਿਸ਼ਨ ਵਲੋਂ 445 ਪੋਲਿੰਗ ਬੂਥ ਬਣਾਏ ਗਏ ਸਨ। ਇਨ੍ਹਾਂ ਉਮੀਦਵਾਰਾਂ ‘ਚੋਂ ਭਾਰਤੀ ਜਨਤਾ ਪਾਰਟੀ ਦੇ 22, ਸ਼੍ਰੋਮਣੀ ਅਕਾਲੀ ਦਲ ਦੇ 4, ਕਾਂਗਰਸ ਦੇ 26 ਅਤੇ ਬਹੁਜਨ ਸਮਾਜ ਪਾਰਟੀ ਦੇ 19 ਉਮੀਦਵਾਰ ਸ਼ਾਮਲ ਸਨ। ਭਾਜਪਾ ਨੇ 22 ਸੀਟਾਂ ‘ਤੇ ਚੋਣ ਲੜੀ ਸੀ ਤੇ 20 ‘ਤੇ ਜਿੱਤ ਹਾਸਲ ਕੀਤੀ। ਪਾਰਟੀ ਨੂੰ 57 ਫੀਸਦੀ ਵੋਟ ਮਿਲੇ। ਕਾਬਲੇਗੌਰ ਹੈ ਕਿ ਚੋਣ 26 ਸੀਟਾਂ ‘ਤੇ ਹੋਈ ਹੈ। 9 ਸੀਟਾਂ ‘ਤੇ ਕੌਂਸਲਰ ਨਾਮਜ਼ਦ ਹੁੰਦੇ ਹਨ। ਇੱਕ ਵੋਟ ਸਾਂਸਦ ਦੀ ਹੁੰਦੀ ਹੈ। ਇਸ ਤਰ੍ਹਾਂ ਕੁੱਲ 35 ਸੀਟਾਂ ਹੁੰਦੀਆਂ ਹਨ।ਜਿੱਤੇ ਗਏ ਉਮੀਦਵਾਰਾਂ ਦੀ ਸੂਚੀ ਇਸ ਤਰ੍ਹਾਂ ਹੈ-
ਭਾਜਪਾ 20 ਸੀਟਾਂ ਜਿੱਤੀ
ਵਾਰਡ ਨੰਬਰ-1 : ਭਾਜਪਾ ਦੇ ਉਮੀਦਵਾਰ ਮਹੇਸ਼ ਇੰਦਰ ਸਿੰਘ ਸਿੱਧੂ 324 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-2 : ਭਾਜਪਾ ਦੀ ਰਾਜਬਾਲਾ ਮਾਲਿਕ 2005 ਵੋਟਾਂ ਨਾਲ ਜਿੱਤੀ।
ਵਾਰਡ ਨੰਬਰ-3 : ਰਵਿਕਾਂਤ ਸ਼ਰਮਾ 417 ਵੋਟਾਂ ਨਾਲ ਜਿੱਤੇ। ਕੁੱਲ ਮਿਲੀਆਂ-3166 ਵੋਟਾਂ।
ਵਾਰਡ ਨੰਬਰ-4 : ਸੁਨੀਤ ਧਵਨ ਨੂੰ ਮਿਲੀਆਂ 3595 ਵੋਟਾਂ, 365 ਸੀਟਾਂ ਨਾਲ ਪੂਨਮ ਸ਼ਰਮਾ ਨੂੰ ਹਰਾਇਆ।
ਵਾਰਡ ਨੰਬਰ-6 : ਫਰਮੀਲਾ ਨੂੰ ਮਿਲੀਆਂ 4862 ਵੋਟਾਂ, 2156 ਵੋਟਾਂ ਨਾਲ ਜਿੱਤੀ।
ਵਾਰਡ ਨੰਬਰ-7 : ਰਾਜੇਸ਼ ਕੁਮਾਰ 486 ਵੋਟਾਂ ਨਾਲ ਜਿੱਤੇ। ਕੁੱਲ ਮਿਲੀਆਂ 5331 ਵੋਟਾਂ
ਵਾਰਡ ਨੰਬਰ-8 : ਅਰੁਣ ਸੂਦ ਨੂੰ ਮਿਲੀਆਂ 8298 ਵੋਟਾਂ। 2077 ਵੋਟਾਂ ਨਾਲ ਜਿੱਤੇ।
ਵਾਰਡ ਨੰਬਰ-10 : ਹਰਦੀਪ ਸਿੰਘ ਨੇ 3017 ਵੋਟਾਂ ਨਾਲ ਜਿੱਤ ਦਰਜ ਕੀਤੀ।
ਵਾਰਡ ਨੰਬਰ-11 : ਸਤੀਸ਼ ਕੁਮਾਰ 1050 ਵੋਟਾਂ ਨਾਲ ਜਿੱਤੇ, ਕੁੱਲ ਮਿਲੀਆਂ 4561 ਵੋਟਾਂ।
ਵਾਰਡ ਨੰਬਰ-12 : ਚੰਦਰਾਵਤੀ ਸ਼ੁਕਲਾ 857 ਵੋਟਾਂ ਨਾਲ ਜਿੱਤੇ। ਕੁੱਲ ਮਿਲੀਆਂ 7044 ਵੋਟਾਂ।
ਵਾਰਡ ਨੰਬਰ-13 : ਹੀਰਾ ਨੇਗੀ ਨੇ 1716 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਵਾਰਡ ਨੰਬਰ-14 : ਕੰਵਲਜੀਤ ਸਿੰਘ 1596 ਵੋਟਾਂ ਨਾਲ ਜਿੱਤੇ। ਕੁੱਲ ਮਿਲੀਆਂ 4054 ਵੋਟਾਂ।
ਵਾਰਡ ਨੰਬਰ-16 : ਰਾਜੇਸ਼ ਕੁਮਾਰ ਗੁਪਤਾ 1106 ਵੋਟਾਂ ਨਾਲ ਜਿੱਤੇ। ਕੁੱਲ ਮਿਲੀਆਂ 4449 ਵੋਟਾਂ।
ਵਾਰਡ ਨੰਬਰ-17 : ਆਸ਼ਾ ਜੈਸਵਾਲ  1700 ਵੋਟਾਂ ਹਾਸਲ ਕਰਕੇ ਜਿੱਤੀ।
ਵਾਰਡ ਨੰਬਰ-21 : ਗੁਰਪ੍ਰੀਤ ਢਿੱਲੋਂ 262 ਵੋਟਾਂ ਨਾਲ ਜਿੱਤੇ।
ਵਾਰਡ ਨੰਬਰ-22 : ਦੇਵੇਸ਼ ਮੋਦਗਿਲ ਨੇ 1975 ਵੋਟਾਂ ਹਾਸਲ ਕੀਤੀਆਂ।
ਵਾਰਡ ਨੰਬਰ-23 : ਭਾਰਤ ਕੁਮਾਰ 6974 ਵੋਟਾਂ ਨਾਲ ਜਿੱਤੇ। ਕੁੱਲ ਮਿਲੀਆਂ 1 4097 ਵੋਟਾਂ।
ਵਾਰਡ ਨੰਬਰ-24 : ਅਨਿਲ ਦੁਬੇ ਨੇ 9421 ਵੋਟਾਂ ਨਾਲ ਜਿੱਤ ਦਰਜ ਕੀਤੀ।
ਵਾਰਡ ਨੰਬਰ-25 : ਜਗਤਾਰ ਸਿੰਘ 6495 ਵੋਟਾਂ ਨਾਲ ਜਿੱਤੇ।
ਵਾਰਡ ਨੰਬਰ-26 : ਵਿਨੋਦ ਅਗਰਵਾਲ 2204 ਵੋਟਾਂ ਨਾਲ ਜਿੱਤੇ। ਕੁੱਲ ਮਿਲੀਆਂ 4687 ਵੋਟਾਂ।
ਜਿੱਤਿਆ ਆਜ਼ਾਦ ਉਮੀਦਵਾਰ
ਵਾਰਡ ਨੰਬਰ-19 : ਆਜ਼ਾਦ ਉਮੀਦਵਾਰ ਦਿਲੀਪ ਸ਼ਰਮਾ 243 ਵੋਟਾਂ ਨਾਲ ਜਿੱਤੇ। ਉਨ੍ਹਾਂ ਨੂੰ ਕੁੱਲ 3106 ਵੋਟਾਂ ਮਿਲੀਆਂ, ਜਦੋਂ ਕਿ ਭਾਜਪਾ ਦੇ ਰਾਜ ਕਿਸ਼ੋਰ ਨੂੰ 2863 ਵੋਟਾਂ ਮਿਲੀਆਂ। ਦਿਲੀਪ ਸ਼ਰਮਾ ਭਾਜਪਾ ਦਾ ਬਾਗੀ ਉਮੀਦਵਾਰ ਹਨ।
ਕਾਂਗਰਸ ਨੂੰ ਮਿਲੀਆਂ 4 ਸੀਟਾਂ
ਵਾਰਡ ਨੰਬਰ-5 : ਕਾਂਗਰਸ ਦੀ ਸ਼ੀਲਾ ਦੇਵੀ ਜਿੱਤੀ। ਸ਼ੀਲਾ ਦੇਵੀ ਨੂੰ 5633 ਵੋਟਾਂ ਮਿਲੀਆਂ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੀਨਾ ਨੂੰ 3772 ਵੋਟਾਂ ਮਿਲੀਆਂ। ਸ਼ੀਲਾ ਨੇ 1861 ਵੋਟਾਂ ਨਾਲ ਜਿੱਤ ਦਰਜ ਕੀਤੀ।
ਵਾਰਡ ਨੰਬਰ-9 : ਗੁਰਬਖਸ਼ ਰਾਵਤ 2128 ਵੋਟਾਂ ਨਾਲ ਜਿੱਤੀ।
ਵਾਰਡ ਨੰਬਰ-18 : ਕਾਂਗਰਸ ਦੇ ਦੇਵੇਂਦਰ ਸਿੰਘ ਬਾਵਲਾ ਜਿੱਤੇ।
ਵਾਰਡ ਨੰਬਰ-15 : ਕਾਂਗਰਸ ਦੀ ਰਵਿੰਦਰ ਕੌਰ 71 ਵੋਟਾਂ ਨਾਲ ਜਿੱਤੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *