Home / Delhi / ਚੋਣ ਕਮਿਸ਼ਨ ਵੋਟਰਾਂ ਨੂੰ ਪੈਸੇ ਵੰਡਣ ਦੇ ਮਾਮਲੇ ‘ਤੇ ਹੋਇਆ ਸਖ਼ਤ.

ਚੋਣ ਕਮਿਸ਼ਨ ਵੋਟਰਾਂ ਨੂੰ ਪੈਸੇ ਵੰਡਣ ਦੇ ਮਾਮਲੇ ‘ਤੇ ਹੋਇਆ ਸਖ਼ਤ.

ਤਾਮਿਲਨਾਡੂ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ ਨੋਟੀਫਿਕੇਸ਼ਨ ਰੱਦ

ਨਵੀਂ ਦਿੱਲੀ, 28 ਮਈ (ਚ.ਨ.ਸ.) : ਭਾਰਤ ਦੇ ਚੋਣ ਇਤਿਹਾਸ ‘ਚ ਪਹਿਲੀ ਵਾਰ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸਿਆਂ ਦੀ ਵਰਤੋਂ ਕੀਤੇ ਜਾਣ ਦਾ ਸਬੂਤ ਮਿਲਣ ਮਗਰੋਂ ਅੱਜ ਨੋਟੀਫਿਕੇਸ਼ਨ ਰੱਦ ਕਰਕੇ ਤਾਮਿਲਨਾਡੂ ਵਿਧਾਨ ਸਭਾ ਦੀਆਂ ਅਰਾਵਕੁਰਿਚੀ ਅਤੇ ਤੰਜਾਵੁਰ ਵਿਧਾਨ ਸਭਾ ਸੀਟਾਂ ਲਈ ‘ਸਹੀ ਸਮੇਂ’ ‘ਤੇ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਇਨ੍ਹਾਂ ਸੀਟਾਂ ਲਈ 2 ਚੋਣ ਮੌਕਿਆਂ ‘ਤੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਵੱਡੇ ਪੱਧਰ ‘ਤੇ ਪੈਸੇ ਅਤੇ ਤੋਹਫੇ ਵੰਡਣ ਦੀ ਸੂਚਨਾ ਮਿਲਣ ‘ਤੇ ਮੁਲਤਵੀ ਕੀਤਾ ਸੀ। ਸ਼ੁਰੂ ‘ਚ ਵੋਟਾਂ 16 ਮਈ ਤੋਂ 23 ਮਈ ਲਈ ਮੁਲਤਵੀ ਕੀਤੀਆਂ ਗਈਆਂ।  21 ਮਈ ਨੂੰ ਚੋਣ ਕਮਿਸ਼ਨ ਨੇ ਫਿਰ 13 ਜੂਨ ਲਈ ਮੁਲਤਵੀ ਕਰਨ ਦਾ ਫੈਸਲਾ ਲਿਆ ਸੀ। ਤਾਮਿਲਨਾਡੂ ‘ਚ 16 ਮਈ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ ਜਿਨ੍ਹਾਂ ਦੀ ਬਦੌਲਤ  ਏ. ਡੀ. ਐੱਮ. ਕੇ. ਲਗਾਤਾਰ ਦੂਜੀ ਵਾਰ ਸੱਤਾ ‘ਚ ਆਈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਇਹ ਫੈਸਲਾ ਚੋਣ ਆਬਜ਼ਰਵਰਾਂ, ਕੇਂਦਰੀ ਆਬਜ਼ਰਵਰਾਂ, ਅਰਾਵਕੁਰਿਚੀ ਅਤੇ ਤੰਜਾਵੁਰ ਵਿਧਾਨ ਸਭਾ ਦੇ ਆਬਜ਼ਰਵਰਾਂ ਦੀ ਰਿਪੋਰਟ ਮਗਰੋਂ ਕੀਤਾ। ਇਕ ਅਧਿਕਾਰੀ ਨੇ ਕਮਿਸ਼ਨ ਦੇ ਹੁਕਮ ਸਬੰਧੀ ਦੱਸਦਿਆਂ ਕਹਿ, ”ਕਮਿਸ਼ਨ ਇਸ ਤੋਂ ਸੰਤੁਸ਼ਟ ਹੈ ਕਿ ਦੋ ਵਿਧਾਨ ਸਭਾ ਹਲਕਿਆਂ ‘ਚ ਚੋਣ ਪ੍ਰਕਿਰਿਆ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਅਤੇ ਹੋਰ ਤੋਹਫਿਆਂ ਦੀ ਪੇਸ਼ਕਸ਼ ਕੀਤੇ ਜਾਣ ਕਾਰਨ ਦੂਸ਼ਿਤ ਹੋ ਗਈ ਹੈ ਅਤੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਨੂੰ ਰੱਦ ਹੋਣਾ ਚਾਹੀਦਾ ਹੈ। ਜਿਸ ਨਾਲ
ਦੋਵਾਂ ਵਿਧਾਨ ਸਭਾ ਸੀਟਾਂ ‘ਤੇ ਹੁਣ ਤਾਜ਼ਾ ਚੋਣਾਂ ਨਵੇਂ ਸਿਰੇ ਤੋਂ ਕਰਵਾਈਆਂ ਜਾ ਸਕਣ। ਜਦੋਂ ਸਹੀ ਸਮਾਂ ਅਤੇ ਆਜ਼ਾਦ ਚੋਣ ਕਰਵਾਉਣ ਲਈ ਮਾਹੌਲ ਢੁਕਵਾਂ ਬਣ ਜਾਵੇ।

About admin

Check Also

ਮੋਦੀ ਸਰਕਾਰ ਦਾ ਵੱਡਾ ਫ਼ੈਸਲਾ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਨਹੀਂ ਖਰੀਦੇ ਜਾ ਸਕਣਗੇ ਪਸ਼ੂ

ਨਵੀਂ ਦਿੱਲੀ, 27 ਮਈ (ਪੱਤਰ ਪ੍ਰੇਰਕ) :  ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ …

Leave a Reply

Your email address will not be published. Required fields are marked *