Breaking News
Home / Punjab / ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੋਫਾੜ ਮੁਲਾਇਮ ਵੱਲੋਂ ਅਖਿਲੇਸ਼ ਦੀ ਪਾਰਟੀ ‘ਚੋਂ ਛੁੱਟੀ ਰਾਮਗੋਪਾਲ ਵੀ 6 ਸਾਲ ਲਈ ਬਰਤਰਫ਼

ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੋਫਾੜ ਮੁਲਾਇਮ ਵੱਲੋਂ ਅਖਿਲੇਸ਼ ਦੀ ਪਾਰਟੀ ‘ਚੋਂ ਛੁੱਟੀ ਰਾਮਗੋਪਾਲ ਵੀ 6 ਸਾਲ ਲਈ ਬਰਤਰਫ਼

ਲਖਨਊ, 30 ਦਸੰਬਰ (ਚੜ੍ਹਦੀਕਲਾ ਬਿਊਰੋ)- ਮੁੱਖ ਮੰਤਰੀ ਅਖਿਲੇਸ਼ ਯਾਦਵ ਵਲੋਂ ਵਿਧਾਨ ਸਭਾ ਚੋਣਾਂ ਲਈ ਟਿੱਕਟਾਂ ਦੀ ਵੱਖਰੀ ਸੂਚੀ ਜਾਰੀ ਕੀਤੇ ਜਾਣ ਤੋਂ ਨਰਾਜ਼ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਲਿਆ। ਸ਼ੁੱਕਰਵਾਰ ਸ਼ਾਮ ਨੂੰ ਬੁਲਾਏ ਗਏ ਇਕ ਪੱਤਰਕਾਰ ਸੰਮੇਲਨ ‘ਚ ਮੁਲਾਇਮ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਕੌਮੀ ਜਨਲਰ ਸਕੱਤਰ ਰਾਮ ਗੋਪਾਲ ਯਾਦਵ ਨੂੰ ਪਾਰਟੀ ਵਿਚੋਂ 6 ਸਾਲ ਲਈ ਬਰਤਰਫ ਕਰ ਦਿੱਤਾ। ਇਨ੍ਹਾਂ ਦੋਹਾਂ ਨੂੰ ਅਨੁਸ਼ਾਸਨ ਤੋੜਨ ਦੇ ਦੋਸ਼ ਵਿੱਚ ਪਾਰਟੀ ਵਿਚੋਂ ਬਾਹਰ ਕੱਢਿਆ ਗਿਆ ਹੈ। ਮੁਲਾਇਮ ਨੇ ਰਾਮ ਗੋਪਾਲ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਵੀ ਹਟਾ ਦਿੱਤਾ ਹੈ। ਸ਼ਿਵਪਾਲ ਯਾਦਵ ਦੀ ਮੌਜੂਦਗੀ ਵਿੱਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁਲਾਇਮ ਨੇ ਕਿਹਾ ਕਿ ਰਾਮ ਗੋਪਾਲ ਨੇ ਕਈ ਵਾਰ ਅਨੁਸ਼ਾਸਨ ਤੋੜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਈ ਹੈ ਇਸ ਲਈ ਉਨ੍ਹਾਂ ਨੂੰ ਪਾਰਟੀ ਵਿਚੋਂ 6 ਸਾਲ ਲਈ ਬਰਤਰਫ ਕੀਤਾ ਜਾਂਦਾ ਹੈ। ਮੁਲਾਇਮ ਨੇ ਕਿਹਾ ਕਿ ਅਸੀਂ ਸਮਾਜਵਾਦੀ ਪਾਰਟੀ ਨੂੰ ਟੁੱਟਣ ਨਹੀਂ ਦੇਵਾਂਗੇ।
ਪ੍ਰੈਸ ਕਾਨਫਰੰਸ ਦੌਰਾਨ ਮੁਲਾਇਮ ਸਿੰਘ ਯਾਦਵ ਕਾਫੀ ਗੁੱਸੇ ਵਿੱਚ ਨਜ਼ਰ ਆ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਖੂਨ ਪਸੀਨੇ ਨਾਲ ਪਾਰਟੀ ਨੂੰ ਮਜ਼ਬੂਤ ਕੀਤਾ ਸੀ।  ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਦੇ ਕਾਰਨ ਅਖਿਲੇਸ਼ ਨੂੰ ਪਾਰਟੀ ਵਿਚੋਂ ਕੱਢਿਆ ਹੈ। ਉਨ੍ਹਾਂ ਕਿਹਾ ਕਿ ਰਾਮ ਗੋਪਾਲ ਅਤੇ ਅਖਿਲੇਸ਼ ਰਲ ਕੇ ਪਾਰਟੀ ਨੂੰ ਬਰਬਾਦ ਕਰ ਰਹੇ ਹਨ ਇਸ ਲਈ ਸਖਤ ਕਾਰਵਾਈ ਕਰਨੀ ਪਈ ਹੈ।
ਉਨ੍ਹਾਂ ਕਿਹਾ ਕਿ ਇਹ ਮੈਂ ਤਹਿ ਕਰਾਂਗਾ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਬਚਾਉਣ ਲਈ ਅਖਿਲੇਸ਼ ਅਤੇ ਰਾਮ ਗੋਪਾਲ ਯਾਦਵ ਨੂੰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮ ਗੋਪਾਲ ਵਲੋਂ ਬੁਲਾਏ ਗਏ ਸੰਮੇਲਨ ਵਿੱਚ ਜੋ ਕੋਈ ਵੀ ਸ਼ਾਮਲ ਹੋਵੇਗਾ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ

ਜਾਵੇਗਾ। ਉਨ੍ਹਾਂ ਕਿਹਾ ਕਿ ਕੌਮੀ ਸੰਮੇਲਨ ਬੁਲਾਉਣ ਦਾ ਅਧਿਕਾਰ ਕੇਵਲ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੂੰ ਹੈ ਅਤੇ ਪਾਰਟੀ ਦਾ ਮੁਖੀ ਮੈਂ ਹਾਂ। ਅਖਿਲੇਸ਼, ਰਾਮ ਗੋਪਾਲ ਦੀ ਚਾਲ ਨਹੀਂ ਸਮਝ ਰਹੇ ਹਨ। ਰਾਮ ਗੋਪਾਲ ਨੇ ਜੋ ਕੁਝ ਵੀ ਕੀਤਾ ਹੈ, ਉਹ ਸਭ ਗੈਰ ਸੰਵਿਧਾਨਕ ਹੈ। ਰਾਮ ਗੋਪਾਲ ਵਲੋਂ ਅਖਿਲੇਸ਼ ਨੂੰ ਵਰਤਿਆ ਜਾ ਰਿਹਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਅਖਿਲੇਸ਼ ਮੇਰੀ ਵੀ ਨਹੀਂ ਸੁਣ ਰਿਹਾ ਅਤੇ ਰਾਮ ਗੋਪਾਲ ਉਸ ਦਾ ਭਵਿੱਖ ਖਰਾਬ ਕਰ ਦਿੱਤਾ ਹੈ। ਇਹ ਪੁੱਛੇ ਜਾਣ ‘ਤੇ ਕਿ ਮੁਆਫੀ ਮੰਗੇ ਜਾਣ ਤੋਂ ਬਾਅਦ ਕੀ ਉਹ ਅਖਿਲੇਸ਼ ਨੂੰ ਪਾਰਟੀ ਵਿੱਚ ਵਾਪਸ ਲੈ ਲੈਣਗੇ ਤਾਂ ਮੁਲਾਇਮ ਨੇ ਕਿਹਾ ਕਿ ਅਖਿਲੇਸ਼ ਜਦੋਂ ਮੁਆਫੀ ਮੰਗਣਗੇ, ਉਦੋਂ ਦੇਖਿਆ ਜਾਵੇਗਾ।
ਇਸ ਦੌਰਾਨ ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਵੱਖਰੇ ਤੌਰ ‘ਤੇ ਐਮਰਜੈਂਸੀ ਮੀਟਿੰਗ ਵੀ ਸੱਦ ਲਈ ਹੈ। ਪਾਰਟੀ ਵਿਚੋਂ ਕੱਢਣ ਤੋਂ ਬਾਅਦ ਅਖਿਲੇਸ਼ ਦੇ ਸਮਰਥਕਾਂ ਵਲੋਂ ਜ਼ਬਰਦਸਤ  ਹੰਗਾਮਾ ਕੀਤਾ ਗਿਆ। ਸਮਰਥਕ ਅਖਿਲੇਸ਼ ਯਾਦਵ ਜਿੰਦਾਬਾਦ ਅਤੇ ਸ਼ਿਵਪਾਲ ਯਾਦਵ ਮੁਰਦਾਬਾਦ ਦੇ ਨਾਹਰੇ ਲਗਾਉਣ ਲੱਗੇ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *