Home / Breaking News / ਚੀਨ ਵੱਲੋਂ ਅਰੁਣਾਚਲ ਸਰਹੱਦ ‘ਤੇ ਸੋਨੇ ਦੀ ਖਾਨ ‘ਚ ਖੁਦਾਈ ਸ਼ੁਰੂ

ਚੀਨ ਵੱਲੋਂ ਅਰੁਣਾਚਲ ਸਰਹੱਦ ‘ਤੇ ਸੋਨੇ ਦੀ ਖਾਨ ‘ਚ ਖੁਦਾਈ ਸ਼ੁਰੂ

ਚੜ੍ਹਦੀਕਲਾ ਬਿਊਰੋ

ਬੀਜਿੰਗ, 20 ਮਈ : ਚੀਨ ਨੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਆਪਣੇ ਖੇਤਰ ਵਿਚ ਵੱਡੇ ਪੈਮਾਨੇ ‘ਤੇ ਖਨਨ ਦਾ ਕੰਮ ਸ਼ੁਰੂ ਕੀਤਾ ਹੈ। ਉਥੇ ਸੋਨਾ, ਚਾਂਦੀ ਅਤੇ ਹੋਰ ਕੀਮਤੀ ਖਣਿਜਾਂ ਦੇ ਲਗਭਗ 60 ਅਰਬ ਡਾਲਰ ਦਾ ਭੰਡਾਰ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧੀ ਮੀਡੀਆ ਵਿਚ ਆਈ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਚੀਨ ਵੱਲੋਂ ਇਹ ਪ੍ਰੋਜੈਕਟ ਭਾਰਤ ਦੀ ਸਰਹੱਦ ਨਾਲ ਲੱਗਦੇ ਚੀਨੀ ਖੇਤਰ ‘ਚ ਸਥਿਤ ਲਹੂੰਜੇ ਕਾਊਂਟੀ ਵਿਚ ਚਲਾਇਆ ਜਾ ਰਿਹਾ ਹੈ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਚੀਨ ਹਿਮਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਦੱਸਦਾ ਹੈ। ਖਬਰ ਅਨੁਸਾਰ ਇਸ ਪ੍ਰੋਜੈਕਟ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਨਨ ਕਾਰਜ ਦੱਖਣੀ ਤਿੱਬਤ ‘ਤੇ ਮੁੜ ਤੋਂ ਦਾਅਵਾ ਪੇਸ਼ ਕਰਨ ਦੀ ਬੀਜਿੰਗ ਵੱਲੋਂ ਤਿਆਰ ਯੋਜਨਾ ਦਾ ਇੱਕ ਹਿੱਸਾ ਹੈ। ਹਾਂਗਕਾਂਗ ਆਧਾਰਤ ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ ਸਥਾਨਕ ਚੀਨੀ ਭਗੋਲਸ਼ਾਸਤਰੀਆਂ ਅਤੇ ਰਣਨੀਤਿਕ ਮਾਹਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਗਿਆ ਹੈ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *