Breaking News
Home / Breaking News / ਚੀਨ ਡੋਕਲਾਮ ‘ਚ ਬਣਾ ਰਿਹੈ ਹੈਲੀਪੈਡ: ਸੀਤਾਰਮਨ

ਚੀਨ ਡੋਕਲਾਮ ‘ਚ ਬਣਾ ਰਿਹੈ ਹੈਲੀਪੈਡ: ਸੀਤਾਰਮਨ

ਨਵੀਂ ਦਿੱਲੀ, 5 ਮਾਰਚ (ਚੜ੍ਹਦੀਕਲਾ ਬਿਊਰੋ) : ਚੀਨ ਦੀ ਚਾਲਬਾਜ਼ੀ ਅਜੇ ਵੀ ਜਾਰੀ ਹੈ। ਡੋਕਲਾਮ ‘ਚ ਚੀਨ ਦੀ ਸੀਨਾਜ਼ੋਰੀ ਵਧਦੀ ਜਾ ਰਹੀ ਹੈ। ਡੋਕਲਾਮ ‘ਚ ਪੱਕੇ ਨਿਰਮਾਣ ਤੋਂ ਬਾਅਦ ਚੀਨ ਹੁਣ ਉਥੇ ਹੈਲੀਪੈਡ ਵੀ ਬਣਾ ਰਿਹਾ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਤੇ ਚੀਨੀ ਫੌਜਾਂ ਨੇ ਡੋਕਲਾਮ ਵਿਰੋਧ ਵਾਲੀ ਥਾਂ ਤੋਂ ਦੂਰ ਫਿਰ ਆਪਣੀ ਤਾਇਨਾਤੀ ਕੀਤੀ ਹੈ। ਚੀਨ ਨੇ ਉਥੇ ਫੌਜ ਦੇ ਜਵਾਨਾਂ ਦੇ ਲਈ ਹੈਲੀਪੈਡ ਤੇ ਚੌਕੀਆਂ ਦਾ ਨਿਰਮਾਣ ਕੀਤਾ ਹੈ। ਰੱਖਿਆ ਮੰਤਰੀ ਨੇ ਲੋਕਸਭਾ ‘ਚ ਇਕ ਪ੍ਰਸ਼ਨ ਦੇ ਲਿਖਿਤ ਉੱਤਰ ‘ਚ ਕਿਹਾ ਕਿ 2017 ‘ਚ ਬਣੇ ਰਹੇ ਵਿਰੋਧ ਦੇ ਖਤਮ ਹੋਣ ਤੋਂ ਬਾਅਦ ਦੋਵਾਂ ਪੱਖਾਂ ਦੇ ਜਵਾਨਾਂ ਨੇ ਖੁਦ ਨੂੰ ਵਿਰੋਧ ਵਾਲੀ ਥਾਂ ‘ਚ ਆਪਣੀਆਂ-ਆਪਣੀਆਂ ਸਥਿਤੀਆਂ ਤੋਂ ਦੂਰ ਫਿਰ ਤੋਂ ਤਾਇਨਾਤ ਕੀਤਾ ਹੈ। ਹਾਲਾਂਕਿ ਦੋਵਾਂ ਪੱਖਾਂ ਦੀ ਗਿਣਤੀ ਘੱਟ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਦੀਆਂ ‘ਚ ਵੀ ਇਹ ਫੌਜੀ ਆਪਣੀ ਥਾਂ ‘ਤੇ ਬਣੇ ਰਹੇ, ਇਸ ਲਈ ਪੀਪਲਸ ਲਿਬਰੇਸ਼ਨ ਆਰਮੀ ਨੇ ਸੰਤਰੀ ਚੌਕੀਆਂ ਤੇ ਹੈਲੀਪੈਡ ਸਮੇਤ ਕੁਝ ਬੁਨਿਆਦੀ ਢਾਂਚਿਆਂ ਦਾ ਵੀ ਨਿਰਮਾਣ ਕੀਤਾ ਹੈ। ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਪਿਛਲੇ ਹਫਤੇ ਕਿਹਾ ਸੀ ਕਿ ਚੀਨ ਦੇ ਨਾਲ ਭਾਰਤ ਦੀ ਸਰਹੱਦ ‘ਤੇ ਹਾਲਾਤ ਸੰਵੇਦਨਸ਼ੀਨ ਹਨ ਤੇ ਇਸ ਦੇ ਵਧਣ ਦਾ ਖਦਸ਼ਾ ਹੈ। ਇਧਰ ਡੋਕਲਾਮ ਵਿਵਾਦ ਦੇ ਵਧਣ ਤੋਂ ਬਾਅਦ ਭਾਰਤ-ਚੀਨ ਦੀ ਸਰਹੱਦ ਦੀ ਨਿਗਰਾਨੀ

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *