Breaking News
Home / Punjab / ਚਾਰ ਨਿਹੰਗਾਂ ਦੇ ਕਤਲ ਦਾ ਮਾਮਲਾ ਬੁੱਢਾ ਦਲ ਦੇ 8 ਦੋਸ਼ੀ ਨਿਹੰਗਾਂ ਨੂੰ ਉਮਰ ਕੈਦ

ਚਾਰ ਨਿਹੰਗਾਂ ਦੇ ਕਤਲ ਦਾ ਮਾਮਲਾ ਬੁੱਢਾ ਦਲ ਦੇ 8 ਦੋਸ਼ੀ ਨਿਹੰਗਾਂ ਨੂੰ ਉਮਰ ਕੈਦ

ਝਗੜੇ ਦੇ ਕੰਪਲੇਂਟ ਕੇਸ ‘ਚ ਚਾਰ ਦੋਸ਼ੀਆਂ ਨੂੰ 10-10 ਸਾਲ ਦੀ ਕੈਦ

ਪਟਿਆਲਾ, 2 ਜੁਲਾਈ (ਵਿਨੋਦ ਸ਼ਰਮਾ) : ਬੁੱਢਾ ਦਲ ਦੀ ਬਗੀਚੀ ਵਿੱਚ ਹੋਏ ਚਾਰ ਨਿਹੰਗਾਂ ਦੇ ਕਤਲ ਦੇ ਮਾਮਲੇ ਵਿਚ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਬਾਬਾ ਊਦੈ ਸਿੰਘ ਗੁੱਟ ਦੇ 8 ਦੋਸ਼ੀ ਨਿਹੰਗਾਂ ਰਵਿੰਦਰ ਸਿੰਘ ਉਰਫ ਰਾਂਝਾ ਪੁੱਤਰ ਨਛੱਤਰ ਸਿੰਘ ਵਾਸੀ ਜਵਾਹਰਕੇ ਮਾਨਸਾ, ਸ਼ਹੀਦ ਸਿੰਘ ਪੁੱਤਰ ਸਮਾ ਸਿੰਘ ਵਾਸੀ ਮਾੜੀ ਬੁੱਚੀਆਂ ਬਟਾਲਾ, ਕਰਤਾਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਨਵਾਂ ਗਾਉਂ ਕਰੋਰਾ ਮੋਹਾਲੀ, ਰਣਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਲਮਗੜ੍ਹ ਸਮਾਣਾ, ਕੁਲਵੰਤ ਸਿੰਘ ਚੇਲਾ ਬਾਬਾ ਸੰਤਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਅਚਰਕ ਬੁਢਲਾਡਾ, ਸੁਖਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਰਾਏਪੁਰ ਸਰਦੂਲਗੜ੍ਹ, ਕਿੱਕਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਦਿਆਲਪੁਰ ਭਾਈਕਾ ਝੁੱਗੀਆ ਤਹਿ: ਫੂਲ ਜ਼ਿਲ੍ਹਾ ਬਠਿੰਡਾ ਅਤੇ ਜਗਸੀਰ ਸਿੰਘ ਉਰਫ ਜਸਵੀਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਕੋਠੇ ਵਰਿੰਗਾਂ ਕੋਟਕਪੁਰਾ ਜ਼ਿਲ੍ਹਾ ਫਰੀਦਕੋਟ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਧਾਰਾ 302, 149 ਵਿੱਚ ਉਮਰ ਕੈਦ (ਨੈਚੁਰਲ ਲਾਇਫ) ਦੀ ਸਜ਼ਾ ਸੁਣਾਈ ਗਈ ਹੈ ਅਤੇ 20-20 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਸ ਤੋਂ ਇਲਾਵਾ ਧਾਰਾ 307, 149 ਵਿਚ 10-10 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜੁਰਮਾਨਾ, ਧਾਰਾ 326, 149 ਵਿਚ 7-7 ਸਾਲ ਦੀ ਸਜ਼ਾ ਅਤੇ 1 ਹਜ਼ਾਰ ਰੁਪਏ ਜੁਰਮਾਨਾ, ਧਾਰਾ 325, 149 ਵਿਚ 3-3 ਸਾਲ ਦੀ ਸਜ਼ਾ ਅਤੇ 1-1 ਹਜ਼ਾਰ ਰੁਪਏ ਜੁਰਮਾਨਾ, ਧਾਰਾ 148 ਵਿਚ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸ਼ਿਕਾਇਤਕਰਤਾ ਦੇ ਸੀਨੀਅਰ ਵਕੀਲ ਕੁੰਦਨ ਸਿੰਘ ਨਾਗਰਾ, ਦੀਪਕ ਸੂਦ ਅਤੇ ਸਤਨਾਮ ਸਿੰਘ ਕਲੇਰ ਦੀਆਂ ਦਲੀਲਾਂ ਮੰਨਦੇ ਹੋਏ ਸਜ਼ਾ ਸੁਣਾਈ ਗਈ ਹੈ, ਜਦਕਿ  ਬਾਬਾ ਉਦੈ ਸਿੰਘ ਅਤੇ ਉਸ ਦਾ ਲੜਕਾ ਗੁਰਕਿਰਪਾਲ ਸਿੰਘ ਇਸ ਕੇਸ ‘ਚੋਂ ਪੀ.ਓ ਹਨ। ਜਦਕਿ ਰਾਮ ਸਿੰਘ, ਸੁਖਦੇਵ ਸਿੰਘ ਬੱਬਰ, ਧਰਮ ਸਿੰਘ, ਗੁਰਸੇਵਕ ਸਿੰਘ, ਸਮਸ਼ੇਰ ਸਿੰਘ, ਹਰਨੇਕ ਸਿੰਘ, ਕੇਹਰ ਸਿੰਘ, ਵਿਰਸਾ ਸਿੰਘ, ਸੁਖਦੇਵ ਸਿੰਘ ਉਰਫ ਫੌਜੀ, ਬਲਦੇਵ ਸਿੰਘ, ਰਜਿੰਦਰ ਸਿੰਘ ਉਰਫ ਟਾਈਗਰ, ਮੁਖਤਿਆਰ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਬਾਬਾ ਉਦੈ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਲੜਕੀ ਮਨਪ੍ਰੀਤ ਕੌਰ ਨੂੰ ਬਚਾਅਪੱਖ ਦੇ ਸੀਨੀਅਰ ਵਕੀਲਾਂ ਬਰਜਿੰਦਰ ਸਿੰਘ ਸੋਢੀ,
ਜੌਨਪਾਲ ਸਿੰਘ,  ਗੁਰਦੀਪ ਸਿੰਘ, ਸੁਮੇਸ਼ ਜੈਨ, ਅਰਜਨ ਸਿੰਘ ਬਾਜਵਾ, ਜੀ.ਐਸ ਸਿੱਧੂ ਅਤੇ ਨਵੀਨ ਤ੍ਰੇਹਨ ਦੀਆਂ ਦਲੀਲਾਂ ਮੰਨਦੇ ਹੋਏ ਬਰੀ ਕਰ ਦਿੱਤਾ ਹੈ, ਜਦਕਿ ਟਰਾਇਲ ਦੌਰਾਨ ਬਾਬਾ ਸੁਰਜੀਤ ਸਿੰਘ ਅਤੇ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਝਗੜੇ ਦੇ ਇਸ ਕਰਾਸ ਕੇਸ ਵਿਚ ਇਸ ਅਦਾਲਤ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੇ ਰਿਸ਼ਤੇਦਾਰ ਵਿਸ਼ਵਪ੍ਰਤਾਪ ਸਿੰਘ ਪੁੱਤਰ ਲੇਟ ਦਰਸ਼ਨ ਸਿੰਘ ਵਾਸੀ ਲੋਅਰ ਮਾਲ ਪਟਿਆਲਾ ਅਤੇ ਬਲਦੇਵ ਸਿੰਘ ਪੁੱਤਰ ਦਿਆਲ ਸਿੰਘ, ਲਛਮਣ ਸਿੰਘ ਪੁੱਤਰ ਦਿਆਲ ਸਿੰਘ ਅਤੇ ਦਿਆਲ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਸੂਲਰ ਰੋਡ ਪਟਿਆਲਾ ਨੂੰ ਧਾਰਾ 307, 149 ਵਿਚ 10-10 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜੁਰਮਾਨਾ, ਧਾਰਾ 307, 149 ਵਿਚ 7-7 ਸਾਲ ਦੀ ਸਜ਼ਾ ਅਤੇ 10-10 ਹਜਾਰ ਰੁਪਏ ਜੁਰਮਾਨਾ, ਧਾਰਾ 326, 149 ਵਿਚ 5-5 ਸਾਲ ਸਜ਼ਾ ਅਤੇ 5-5 ਹਜ਼ਾਰ ਰੁਪਏ ਜੁਰਮਾਨਾ, ਧਾਰਾ 325, 149 ਵਿਚ 3-3 ਸਾਲ ਦੀ ਸਜ਼ਾ ਅਤੇ 5-5 ਹਜਾਰ ਰੁਪਏ ਜੁਰਮਾਨਾ, ਧਾਰਾ 324, 149 ਵਿਚ 2-2 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜੁਰਮਾਨਾ, ਧਾਰਾ 323, 149 ਵਿਚ 1-1 ਸਾਲ ਦੀ ਸਜ਼ਾ ਅਤੇ ਧਾਰਾ 148 ਵਿਚ 1-1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕੰਪਲੇਂਟ ਕੇਸ ਵਿੱਚੋਂ ਜੱਸਾ ਸਿੰਘ, ਕਰਮ ਸਿੰਘ ਅਤੇ ਖੜਕ ਸਿੰਘ ਨੂੰ ਬਰੀ ਕਰ ਦਿੱਤਾ ਹੈ, ਜਦਕਿ ਬਾਬਾ ਦਰਸ਼ਨ ਸਿੰਘ ਦੀ ਟਰਾਇਲ ਦੌਰਾਨ ਮੌਤ ਹੋ ਗਈ ਸੀ। ਉਕਤ ਕਤਲ ਕੇਸ ਲਈ 45 ਦੇ ਕਰੀਬ ਗਵਾਹ ਰੱਖੇ ਗਏ ਸਨ ਅਤੇ ਟਰਾਇਲ ਦੌਰਾਨ 26 ਦੇ ਕਰੀਬ ਗਵਾਹਾਂ ਦੀ ਗਵਾਹੀ ਕਰਵਾਈ ਗਈ, ਜਿਸ ਵਿਚ ਮ੍ਰਿਤਕ ਦਰਸ਼ਨ ਸਿੰਘ ਦੀ ਮੁੱਖ ਗਵਾਹੀ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਡੀ.ਐਸ.ਪੀ ਅਸ਼ੋਕ ਕੁਮਾਰ ਅਤੇ ਸੀ.ਆਈ.ਏ ਸਟਾਫ ਦੇ ਸਾਬਕਾ ਇੰਚਾਰਜ ਜੱਸਾ ਸਿੰਘ ਦੀ ਇਸ ਕੇਸ ਵਿਚ ਗਵਾਹੀ ਕਰਵਾਈ ਗਈ। ਇਸ ਤੋਂ ਇਲਾਵਾ ਮ੍ਰਿਤਕਾ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਵਾਲੇ ਡਾ. ਕੇ. ਕੇ. ਅਗਰਵਾਲ ਤੋਂ ਇਲਾਵਾ ਡਾ. ਗਿਆਨ ਸਿੰਘ ਦੀਆਂ ਗਵਾਹੀਆਂ ਵੀ ਕਰਵਾਈਆਂ ਗਈਆਂ ਸਨ। ਇਹ ਕੇਸ 10 ਸਾਲ ਤੱਕ ਸਾਲ 2007 ਤੋਂ ਲੈ ਕੇ ਅੱਜ ਤੱਕ ਅਦਾਲਤ ਵਿਚ ਚਲਦਾ ਰਿਹਾ। ਇਨ੍ਹਾਂ ਕੇਸਾਂ ਦੀ
ਸੁਣਵਾਈ ਅੱਧੀ ਦਰਜਨ ਦੇ ਕਰੀਬ ਵਧੀਕ ਸੈਸ਼ਨ ਜੱਜਾਂ ਵੱਲੋਂ ਕੀਤੀ ਗਈ ਅਤੇ 137 ਦੇ ਕਰੀਬ ਪੇਜਾਂ ਦੀ ਜੱਜਮੈਂਟ ਆਈ ਹੈ। ਜ਼ਿਕਰਯੋਗ ਹੈ ਕਿ ਸਾਲ 2007 ਵਿਚ ਲੋਅਰ ਮਾਲ ਬੁੱਢਾ ਦਲ ਦੀ ਬਗੀਚੀ ਵਿੱਚ ਬੁੱਢਾ ਦਲ ਦੇ ਉਤਰਾਧਿਕਾਰੀ ਨੂੰ ਲੈ ਕੇ ਬਾਬਾ ਉਦੈ ਸਿੰਘ ਅਤੇ ਬਾਬਾ ਬਲਬੀਰ ਸਿੰਘ ਦੇ ਗੁੱਟ ਵਿਚ ਝਗੜਾ ਹੋਇਆ ਸੀ। ਉਸ ਸਮੇਂ ਬਾਬਾ ਸੰਤਾ ਸਿੰਘ ਜੋ ਬਹੁਤ ਬੀਮਾਰ ਸਨ ਅਤੇ ਜਿੰਦਾ ਸਨ। ਇਨ੍ਹਾਂ ਦੋਨਾਂ ਗੁੱਟਾਂ ਵਿਚ ਜੰਮ ਕੇ ਲੜਾਈ ਹੋਈ ਸੀ ਅਤੇ ਗੋਲੀਆਂ ਵੀ ਚੱਲੀਆਂ ਸਨ, ਜਿਸ ਕਾਰਨ ਬਾਬਾ ਆਸਾ ਸਿੰਘ, ਬਾਬਾ ਭਜਨ ਸਿੰਘ, ਬਾਬਾ ਜਗਦੀਸ਼ ਸਿੰਘ ਅਤੇ ਕਰਮਜੀਤ ਸਿੰਘ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ ਅਤੇ ਬਾਬਾ ਦਰਸ਼ਨ ਸਿੰਘ ਤੋਂ ਇਲਾਵਾ ਕਰਤਾਰ ਸਿੰਘ, ਰਣਜੀਤ ਸਿੰਘ ਅਤੇ ਹੋਰ ਜ਼ਖਮੀ ਹੋ ਗਏ ਸਨ। ਜ਼ਖਮੀਆਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਲਿਸ ਨੇ ਇਸ ਸਬੰਧ ਵਿਚ ਮੁਕੱਦਮਾ ਨੰ: 209 ਜੋ 21 ਸਤੰਬਰ 2007 ਨੂੰ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਸ਼ਿਕਾਇਤਕਰਤਾ ਦਰਸ਼ਨ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਸੀ। ਅੱਜ ਇਸ ਫੈਸਲੇ ਦੇ ਸੁਣਾਏ ਜਾਣ ਸਮੇਂ ਪੁਲਿਸ ਵੱਲੋਂ ਪੂਰੇ ਕੋਰਟ ਕੰਪਲੈਕਸ ਦੀ ਕਿਲਾਬੰਦੀ ਕੀਤੀ ਗਈ ਸੀ ਅਤੇ ਕੋਰਟ ਕੰਪਲੈਕਸ ਦਾ ਹਰ ਆਉਣ ਜਾਣ ਵਾਲਾ ਰਸਤਾ ਸੀਲ ਕਰ ਦਿੱਤਾ ਗਿਆ ਸੀ ਅਤੇ ਕੋਰਟ ਕੰਪਲੈਕਸ ਪੁਲਿਸ ਛਾਉਣੀ ਵਿਚ ਬਦਲਿਆ ਹੋਇਆ ਸੀ। ਇਸ ਮੌਕੇ ਸੁਰੱਖਿਆ ਦੇ ਤੌਰ ‘ਤੇ ਡੀ.ਐਸ.ਪੀ ਸਿਟੀ-1 ਹਰਪਾਲ ਸਿੰਘ, ਡੀ.ਐਸ.ਪੀ ਸਿਟੀ-2 ਕ੍ਰਿਸ਼ਨ ਕੁਮਾਰ ਪੈਂਥੇ, ਐਸ.ਐਚ.ਓ ਕੋਤਵਾਲੀ ਜਸਵਿੰਦਰ ਸਿੰਘ ਟਿਵਾਣਾ, ਐਸ.ਐਚ.ਓ ਤ੍ਰਿਪੜੀ ਸ਼ਮਿੰਦਰ ਸਿੰਘ, ਥਾਣਾ ਸਬਜ਼ੀ ਮੰਡੀ ਦੇ ਇੰਚਾਰਜ ਤੋਂ ਇਲਾਵਾ ਭਾਰੀ ਗਿਣਤੀ ਵਿਚ ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਸ਼ਾਮਲ ਸਨ। ਇਸ ਮੌਕੇ ਕੰਪਲੇਂਟ ਕੇਸ ਵਿਚ ਵਿਸ਼ਵਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸਜ਼ਾ ਹੋ ਜਾਣ ਕਾਰਨ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦੀ ਕਾਫੀ ਅਲੋਚਨਾ ਕੀਤੀ ਗਈ ਅਤੇ ਕਿਹਾ ਕਿ ਇਕ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਝਗੜੇ ਵਿਚ ਮਾਰੇ ਗਏ ਅਤੇ ਉਨ੍ਹਾਂ ਦੇ ਹੀ ਪਰਿਵਾਰਕ ਮੈਂਬਰਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *