Home / India / ਗ੍ਰਹਿ ਮੰਤਰੀ ਵੱਲੋਂ ਨਾਥੂਲਾ ‘ਚ ਭਾਰਤ-ਚੀਨ ਸਰਹੱਦ ਦਾ ਦੌਰਾ ਸ਼ਹੀਦ ਹੋਣ ਵਾਲੇ ਨੀਮ ਫ਼ੌਜੀ ਬਲਾਂ ਦੇ ਪਰਿਵਾਰਾਂ ਨੂੰ ਮਿਲੇਗਾ 1 ਕਰੋੜ : ਰਾਜਨਾਥ

ਗ੍ਰਹਿ ਮੰਤਰੀ ਵੱਲੋਂ ਨਾਥੂਲਾ ‘ਚ ਭਾਰਤ-ਚੀਨ ਸਰਹੱਦ ਦਾ ਦੌਰਾ ਸ਼ਹੀਦ ਹੋਣ ਵਾਲੇ ਨੀਮ ਫ਼ੌਜੀ ਬਲਾਂ ਦੇ ਪਰਿਵਾਰਾਂ ਨੂੰ ਮਿਲੇਗਾ 1 ਕਰੋੜ : ਰਾਜਨਾਥ

ਨਾਥੂਲਾ, 20 ਮਈ  (ਚੜ੍ਹਦੀਕਲਾ ਬਿਊਰੋ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਐਲਾਨ ਕੀਤਾ ਕਿ ਕਰਤੱਵ ਦਾ ਪਾਲਣ ਕਰਦਿਆਂ ਆਪਣੀ ਜਾਨ ਗਵਾਉਣ ਵਾਲੇ ਅਰਧ ਸੈਨਿਕ ਬਲ ਦੇ ਹਰ ਇਕ ਜਵਾਨ  ਦੇ ਪਰਿਵਾਰ ਨੂੰ ਇਕ-ਇਕ ਕਰੋੜ ਰੁਪਏ ਮੁਆਵਜ਼ੇ ਦੇ ਰੂਪ ਵਿਚ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨੀਮ ਫੌਜੀ ਬਲਾਂ ‘ਚ ਕਾਂਸਟੇਬਲਾਂ ਦੇ 34000 ਅਹੁਦਿਆਂ ਨੂੰ ਹੈਡਕਾਂਸਟੇਬਲਾਂ ਦੇ ਤੌਰ ‘ਤੇ ਅਪਗ੍ਰੇਡ ਕੀਤਾ ਗਿਆ ਹੈ। ਸ਼ੇਰਥਾਂਗ ਸਰਹੱਦੀ ਚੌਕੀ ਵਿਚ ਭਾਰਤ-ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਟੀ.) ਬਲ ਦੇ ਇਕ ਫੌਜੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਆਪਣੇ ਨੀਮ ਫੌਜੀ ਜਵਾਨਾਂ ਦੇ ਤਿਆਗ ਦੀ ਪ੍ਰਸ਼ੰਸਾ ਕਰਦਾ ਹੈ ਅਤੇ ਸਾਨੂੰ ਉਨ੍ਹਾਂ ‘ਤੇ ਮਾਣ ਹੈ। ਟੀਮ ਫੌਜੀ ਬੱਲ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ  ਵਿਚ ਨਕਸਲੀਆਂ ਜਦ ਕਿ ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਦਾ ਮੁਕਾਬਲਾ ਕਰ ਰਹੇ ਹਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਇਥੇ ਭਾਰਤ-ਚੀਨ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *