Breaking News
Home / Delhi / ਗ੍ਰਹਿ ਮੰਤਰੀ ਨੇ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਐਨ. ਆਈ. ਏ. ਦੇ ਦੌਰੇ ਬਾਰੇ ਪਾਕਿ ਦੇ ਜਵਾਬ ਦੀ ਉਡੀਕ : ਰਾਜਨਾਥ

ਗ੍ਰਹਿ ਮੰਤਰੀ ਨੇ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਐਨ. ਆਈ. ਏ. ਦੇ ਦੌਰੇ ਬਾਰੇ ਪਾਕਿ ਦੇ ਜਵਾਬ ਦੀ ਉਡੀਕ : ਰਾਜਨਾਥ

ਨਵੀਂ ਦਿੱਲੀ, 28 ਮਈ (ਚ.ਨ.ਸ.) : ਪਠਾਨਕੋਟ ਹਵਾਈ ਫੌਜ ਅੱਡੇ ‘ਤੇ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ਦੇ ਪਾਕਿਸਤਾਨ ਦੌਰੇ ਬਾਰੇ ਸਰਕਾਰ ਨੂੰ ਅਜੇ ਵੀ ਗੁਆਂਢੀ ਦੇਸ਼ ਪਾਕਿਸਤਾਨ ਦੇ ਜਵਾਬ ਦੀ ਉਡੀਕ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਗੱਲਬਾਤ ਵੀ ਐਨ.ਆਈ.ਏ. ਦੇ ਦੌਰੇ ਬਾਰੇ ਹੋਈ ਸੀ ਪਰ ਅਜੇ ਕੋਈ ਜਵਾਬ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਐਨ.ਆਈ.ਏ. ਨੂੰ ਜਾਣਾ ਚਾਹੀਦਾ ਹੈ ਅਤੇ ਅਜੇ ਅਸੀਂ ਲੋਕ ਉਡੀਕ ਕਰ ਰਹੇ ਹਾਂ, ਪਾਕਿਸਤਾਨ ਦੇ ਜਵਾਬ ਦੀ। ਦੇਖਦੇ ਹਾਂ ਕਿ ਉਸ ਦਾ ਕੀ ਜਵਾਬ ਮਿਲਦਾ ਹੈ। ਅੱਤਵਾਦੀ ਸਰਗਨਾ ਦਾਊਦ ਇਬਰਾਹਿਮ ਨੂੰ ਭਾਰਤ ਲਿਆਏ ਜਾਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਕੌਮਾਂਤਰੀ ਅਪਰਾਧੀ ਹੈ। ਉਸ ਬਾਰੇ ਭਾਰਤ ਨੇ ਸਾਰੇ ਦਸਤਾਵੇਜ਼ ਪਾਕਿਸਤਾਨ ਨੂੰ ਦਿੱਤੇ ਹਨ ਅਤੇ ਉਹ ਉਸ ‘ਤੇ ਦਬਾਅ ਵੀ ਬਣਾ ਰਿਹਾ ਹੈ ਕਿ ਦਾਊਦ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਵਿਚ ਸਹਿਯੋਗ ਲਈ ਪਾਕਿਸਤਾਨ ਦਾ ਇਕ ਸੰਯੁਕਤ ਜਾਂਚ ਦਲ ਮਾਰਚ ਦੇ ਅਖੀਰ ‘ਚ ਭਾਰਤ ਆਇਆ ਸੀ ਅਤੇ ਉਸ ਸਮੇਂ ਇਹ ਸਹਿਮਤੀ ਬਣੀ ਸੀ ਕਿ ਐਨ.ਆਈ.ਏ. ਦਾ ਦਲ ਜਾਂਚ ਦੇ ਸਿਲਸਿਲੇ ‘ਚ ਪਾਕਿਸਤਾਨ ਜਾਵੇਗਾ। ਹਾਲਾਂਕਿ ਪਾਕਿਸਤਾਨ ਅਜੇ ਇਸ ਦੀ ਆਗਿਆ ਨਹੀਂ ਦੇ ਰਿਹਾ ਹੈ। ਐਨ.ਆਈ.ਏ. ਨੇ ਅਜੇ ਹਾਲ ਹੀ ‘ਚ ਵਿਦੇਸ਼ ਮੰਤਰਾਲੇ ਦੇ ਜ਼ਰੀਏ ਪਾਕਿਸਤਾਨ ਨੂੰ ਇਕ ਵਾਰ ਫਿਰ ਪੱਤਰ ਲਿਖਿਆ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *