Breaking News
Home / India / ਗੁ. ਸਤ ਕਰਤਾਰ ਪੁਰੀ ਸਾਹਿਬ ਜੀ ‘ਚ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਸ਼ੁਰੂ

ਗੁ. ਸਤ ਕਰਤਾਰ ਪੁਰੀ ਸਾਹਿਬ ਜੀ ‘ਚ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਸ਼ੁਰੂ

ਬਾਬਾ ਕਰਤਾਰ ਸਿੰਘ ਜੀ ਦੇ 7ਵੇਂ ਸੱਚਖੰਡ ਪਿਆਨਾ ਦਿਵਸ ਨੂੰ ਸਮਰਪਿਤ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਕੀਤੀ ਅਰਦਾਸ
ਚੜ੍ਹਦੀਕਲਾ ਟਾਈਮ ਟੀ. ਵੀ.
ਦੇ ਚੇਅਰਮੈਨ ਸ੍ਰ. ਦਰਦੀ
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ

ਕਰਨਾਲ, 5 ਅਪ੍ਰੈਲ (ਚੜ੍ਹਦੀਕਲਾ ਬਿਊਰੋ) : ਕਰਨਾਲ ਸ਼ਹਿਰ ਦੇ ਗੁਰਦੁਆਰਾ ਸਤ ਕਰਤਾਰ ਪੁਰੀ ਸਾਹਿਬ ਜੀ ‘ਚ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਅਤੇ ਬਾਬਾ ਕਰਤਾਰ ਸਿੰਘ ਜੀ ਦੇ 7ਵੇਂ ਸੱਚਖੰਡ ਪਿਆਨਾ ਦਿਵਸ ਨੂੰ  ਸਮਰਪਿਤ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਚੜ੍ਹਦੀਕਲਾ ਟਾਈਮ ਟੀ. ਵੀ. ਅਤੇ ਗਰੁੱਪ ਆਫ਼ ਨਿਊਜ਼ ਪੇਪਰ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਨੇ ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਲਗਵਾਈ। ਸ. ਦਰਦੀ ਨੂੰ ਗੁਰਦੁਆਰਾ ਸਾਹਿਬ ਦੇ ਸੇਵਕ ਸੰਤ ਹਰਦੀਪ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੀ ਸਾਰੀ ਟੀਮ ਦੇ ਮੈਂਬਰਾਂ ਨੂੰ ਵੀ ਸਿਰੋਪਾਓ ਭੇਟ ਕੀਤੇ ਗਏ। ਇਸ ਸਮਾਗਮ ਸਬੰਧੀ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਇਹ ਸਮਾਗਮ ਗੁਰਦੁਆਰਾ ਸਾਹਿਬ ਦੇ ਸੇਵਕ ਸੰਤ ਹਰਦੀਪ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸੈਂਕੜਿਆਂ
ਦੀ ਗਿਣਤੀ ਵਿਚ ਪੁੱਜੀ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਸਮੇਂ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ। ਸੰਤ ਹਰਦੀਪ ਸਿੰਘ ਨੇ ਇਸ ਮੌਕੇ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਮਨੁੱਖਤਾ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਦੀ ਮਿਸਾਲ ਹੋਰ ਕਿਥੇ ਨਹੀਂ ਮਿਲਦੀ। ਗੁਰੂ ਸਾਹਿਬ ਨੇ ਸਾਰੀ ਲੋਕਾਈ ਨੂੰ ਧਾਰਮਿਕ ਅਤੇ ਜੀਵਨ ਦੇ ਅਸੂਲਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ। ਇਸ ਸਮੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ, ਭਾਈ ਹਰਵਿੰਦਰ ਸਿੰਘ ਉੜਮੁੜ ਟਾਂਡਾ ਅਤੇ ਭਾਈ ਗੁਲਾਬ ਸਿੰਘ ਕਰਨਾਲ ਦੇ ਜਥਿਆਂ ਨੇ ਕੀਰਤਨ ਕੀਤਾ। ਕਰਨਾਲ ਦੇ ਭਾਈ ਦਰਸ਼ਨ ਸਿੰਘ ਨੇ ਕਥਾ ਕੀਤੀ। ਸੰਤ ਹਰਿੰਦਰ ਸਿੰਘ, ਸੰਤ ਰੌਸ਼ਨ ਸਿੰਘ, ਸ. ਸੁਖਵੰਤ ਸਿੰਘ ਹੰਜਰਾ, ਬੀਬੀ ਗੁਰਪ੍ਰੀਤ ਕੌਰ ਅਤੇ ਬੀਬਾ ਨਵਜੋਤ ਕੌਰ (ਜੋਤੀ) ਨੇ  ਆਰਤੀ ਕੀਰਤਨ ਕੀਤਾ।
ਸਮਾਗਮ ‘ਚ ਗੋਲਡਨ ਮੂਮੈਂਟ ਦੇ ਸਵਾਮੀ ਸੁਨੀਲ ਬਿੰਦਲ, ਕੁਲਵੰਤ ਸਿੰਘ, ਸ਼ਹਿਰ ਦੇ ਪ੍ਰਸਿੱਧ ਵਿਰਕ ਹਸਪਤਾਲ ਦੇ ਡਾ. ਬਲਬੀਰ ਸਿੰਘ, ਡਾ. ਨੇਤਰਪਾਲ ਰਾਵਤ, ਡਾ. ਪ੍ਰਦੀਪ ਟਿਨਾ, ਡਾ. ਅਭਿਨਵ ਬਾਂਸਲ ਅਤੇ ਪੁਸ਼ਪਿੰਦਰ ਬਜਾਜ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *