Home / Punjab / ਗੁਰੂ ਕੀ ਨਗਰੀ ਪੁੱਜੇ ਹਰਜੀਤ ਸਿੰਘ ਸੱਜਣ

ਗੁਰੂ ਕੀ ਨਗਰੀ ਪੁੱਜੇ ਹਰਜੀਤ ਸਿੰਘ ਸੱਜਣ

ਅੰਮ੍ਰਿਤਸਰ, 19 ਅਪ੍ਰੈਲ (ਗੁਰਦਿਆਲ ਸਿੰਘ) : ਕੈਨੇਡਾ ਦੇ ਗੁਰਸਿੱਖ ਰੱਖਿਆ ਮੰਤਰੀ ਸ੍ਰ. ਹਰਜੀਤ ਸਿੰਘ ਸੱਜਣ ਆਪਣੇ 7 ਰੋਜ਼ਾ ਭਾਰਤ ਦੌਰੇ ਦੌਰਾਨ ਅੰਮ੍ਰਿਤਸਰ ਦੀ ਫੇਰੀ ਲਈ ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰ. ਸੱਜਣ ਦਾ ਏਅਰਪੋਰਟ ਪੁੱਜਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੋਮਣੀ
ਕਮੇਟੀ ਮੈਂਬਰਾਂ ਵਲੋਂ ਨਿੱਘਾ ਸਵਾਗਾਤ ਕੀਤਾ ਗਿਆ। ਸ੍ਰ. ਸੱਜਣ  ਗੁਰੂ ਨਗਰੀ ਦੇ ਇਕ ਨਵੇਂ ਬਣੇ ਆਲੀਸ਼ਾਨ ਹੋਟਲ ਵਿਚ ਰਾਤ ਬਿਤਾਉਣਗੇ। 20 ਅਪ੍ਰੈਲ ਨੂੰ ਉਹ ਸਵੇਰੇ 8 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਹਰਜੀਤ ਸਿੰਘ ਸੱਜਣ ਆਪਣੇ ਇਸ ਦੌਰੇ ਦੌਰਾਨ ਪੰਜਾਬ ਵਿਚ ਚਾਰ ਦਿਨ ਬਿਤਾਉਣਗੇ। ਉਹ ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਨੇ ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਦੁਵੱਲੇ ਮਸਲਿਆਂ ਬਾਰੇ ਗੱਲਬਾਤ ਕੀਤੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *