Breaking News
Home / Health / ਗੁਰਦੇ ਦੇ ਟਰਾਂਸਪਲਾਂਟ ਤੋਂ ਬਾਅਦ ਸੁਸ਼ਮਾ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਗੁਰਦੇ ਦੇ ਟਰਾਂਸਪਲਾਂਟ ਤੋਂ ਬਾਅਦ ਸੁਸ਼ਮਾ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਨਵੀਂ ਦਿੱਲੀ, 19 ਦਸੰਬਰ (ਚ.ਨ.ਸ.): ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪਿਛਲੇ ਹਫਤੇ ਏਮਜ਼ ‘ਚ ਸਫਲ ਗੁਰਦਾ ਟਰਾਂਸਪਲਾਂਟ ਤੋਂ ਬਾਅਦ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਏਮਜ ਦੇ ਇਕ ਅਧਿਕਾਰੀ ਨੇ ਕਿਹਾ,”ਸ਼੍ਰੀਮਤੀ ਸਵਰਾਜ ਦਾ 10 ਦਸੰਬਰ ਨੂੰ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਸੀ। ਉਸ ਦੇ ਬਾਅਦ ਤੋਂ ਉਨ੍ਹਾਂ ਦੀ ਹਾਲਤ ‘ਚ ਜਲਦ ਸੁਧਾਰ ਦੇ ਲੱਛਣ ਦਿਖਾਈ ਦਿੱਤੇ। ਸੋਮਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅਧਿਕਾਰੀ ਨੇ ਕਿਹਾ,”ਆਪੇਰਸ਼ਨ ਤੋਂ ਬਾਅਦ
ਡਾਕਟਰਾਂ ਦੀ ਟੀਮ ਉਨ੍ਹਾਂ ਦਾ ਸਿਹਤ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ।
ਇਸ ‘ਚ ਟਰਾਂਸਪਲਾਂਟ ਸਰਜਨ ਫਿਜੀਸ਼ੀਅਨ ਐਨੇਸਥੀਸ਼ੀਆ ਮਾਹਰ ਅਤੇ ਕ੍ਰਿਟੀਕਲ ਫਿਜਿਓਥੇਰੇਪਿਸਟ ਰੇਸੀਡੈਂਟ ਡਾਕਟਰ ਅਤੇ ਟਰਾਂਸਪਲਾਂਟ ਮਾਹਰ ਨਰਸਾਂ ਦੀ ਟੀਮ ਹੈ। ਏਮਜ ਦੇ ਨਿਰਦੇਸ਼ਕ ਐੱਮ.ਸੀ. ਮਿਸ਼ਰਾ ਦੀ ਅਗਵਾਈ ‘ਚ 4 ਡਾਕਟਰਾਂ ਦੀ ਟੀਮ ਨੇ ਲਗਭਗ 5 ਘੰਟੇ ਤੱਕ ਚੱਲੇ ਆਪਰੇਸ਼ਨ ‘ਚ ਵਿਦੇਸ਼ ਮੰਤਰੀ ਦੇ ਗੁਰਦੇ ਦਾ ਸਫਲ ਟਰਾਂਸਪਲਾਂਟ ਕੀਤਾ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *