Home / Breaking News / ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ
================
ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ ਹੋਏ ਹਨ। ਸੋਮਵਾਰ ਨੂੰ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦਾ ਪਾਰਾ 40 ਡਿਗਰੀ ਨੂੰ ਛੋਹ ਗਿਆ। ਇਹੋ ਰੁਝਾਨ ਆਉਂਦੇ ਦਿਨਾਂ ਦਾ ਜਾਪ ਰਿਹਾ ਹੈ। ਹਾਲਾਂਕਿ, ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਮੁਤਾਬਕ ਪੰਜਾਬ ਵਿੱਚ ਧੂੜ ਭਰੀ ਹਨ੍ਹੇਰੀ ਤਾਂ ਚੱਲ ਸਕਦੀ ਹੈ ਪਰ ਮੀਂਹ ਪੈਣ ਦੇ ਆਸਾਰ ਮੱਧਮ ਹਨ।
ਮੌਸਮ ਦੇ ਤਾਜ਼ਾ ਹਾਲਾਤ ਮੁਤਾਬਕ ਬੇਸ਼ੱਕ ਦੇਸ਼ ਵਿੱਚ ਅਗਾਊਂ ਮਾਨਸੂਨ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ, ਪਰ ਇਨ੍ਹਾਂ ਦੀ ਹਾਲਤ ਵੀ ਕਮਜ਼ੋਰ ਪੈ ਗਈ ਹੈ। ਅੱਜ ਬਠਿੰਡਾ ਵਿੱਚ ਘੱਟੋ ਘੱਟ ਤਾਪਮਾਨ 24 ਡਿਗਰੀ ਤੇ ਵੱਧ ਤੋਂ ਵੱਧ 40 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ। ਮਾਲਵੇ ਦੇ ਹੀ ਇੱਕ ਹੋਰ ਪ੍ਰਮੁੱਖ ਸ਼ਹਿਰ ਫਿਰੋਜ਼ਪੁਰ ਦਾ ਤਾਪਮਾਨ ਵੀ ਚਾਲੀ ਡਿਗਰੀ ਦਰਜ ਕੀਤਾ ਗਿਆ ਤੇ ਘੱਟੋ ਘੱਟ ਤਾਪਮਾਨ 28 ਡਿਗਰੀ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਪਾਰਾ 27 ਤੋਂ ਲੈਕੇ 37 ਡਿਗਰੀ ਦੀ ਰੇਂਜ ਵਿੱਚ ਰਿਹਾ। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਾਰਾ 28 ਤੋਂ ਲੈਕੇ 38 ਡਿਗਰੀ ਦੀ ਰੇਂਜ ਵਿੱਚ ਰਿਹਾ।ਜਿੱਥੇ ਜੇਠ ਦੇ ਮਹੀਨੇ ਵਿੱਚ ਤਪਦੀ ਧੁੱਪ ਕਾਰਨ ਆਮ ਲੋਕਾਂ ਨੂੰ ਅਗਲੇ ਮਹੀਨੇ ਭਾਵ ਹਾੜ੍ਹ ਵਿੱਚ ਹੋਣ ਵਾਲੇ ਹਸ਼ਰ ਦਾ ਡਰ ਸਤਾ ਰਿਹਾ ਹੈ, ਉੱਥੇ ਇਸ ਹਫ਼ਤੇ ਗਰਮੀ ਤੋਂ ਕੋਈ ਰਾਹਤ ਨਾ ਮਿਲਣ ਦੇ ਹੀ ਆਸਾਰ ਹਨ। ਮੌਸਮ ਮਾਹਰਾਂ ਮੁਤਾਬਕ 19 ਜੂਨ ਤੋਂ ਬਾਅਦ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *